ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਤੇ ਨਸ਼ੇ ਦੀ ਮੰਗ ਨੂੰ ਘਟਾਉਣ ਲਈ ਰਾਸ਼ਟਰੀ ਐਕਸ਼ਨ ਪਲਾਨ ਸਬੰਧੀ ਮੈਡੀਕਲ ਅਫਸਰਾਂ ਦੀ ਟ੍ਰੇਨਿੰਗ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਸਤੰਬਰ:- ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਤੇ ਨਸ਼ੇ ਦੀ ਮੰਗ ਨੂੰ ਘਟਾਉਣ ਲਈ ਰਾਸ਼ਟਰੀ ਐਕਸ਼ਨ ਪਲਾਨ (ਨੈਸ਼ਨਲ ਐਕਸ਼ਨ ਪਲਾਨ ਫਾਰ ਡਰੱਗ ਡਿਮਾਂਡ ਰੀਡਕਸ਼ਨ) ਤਹਿਤ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏ ਆਈ ਏ ਐਸ), ਮੋਹਾਲੀ ਦੇ ਮਨੋਰੋਗ ਵਿਭਾਗ ਵਿੱਚ ਸਥਾਪਿਤ ਕੀਤੇ ਕਲੱਸਟਰ ਰੀਸੋਰਸ ਸੈਂਟਰ (CRC, AIMS Mohali) ਵਿੱਚ ਮਿਤੀ 1 ਸਤੰਬਰ ਤੋਂ 5 ਸਤੰਬਰ ਤੱਕ ਮੋਹਾਲੀ, ਰੋਪੜ, ਫ਼ਤਹਿਗੜ੍ਹ ਸਾਹਿਬ, ਮਾਲੇਰਕੋਟਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਤੋਂ 38 ਮੈਡੀਕਲ ਅਫ਼ਸਰ ਦੀ ਨਸ਼ਾ ਛੁਡਵਾਉਣ ਅਤੇ ਮੁੜ੍ਹ-ਵਸੇਬੇ ਸੰਬੰਧੀ ਟ੍ਰੇਨਿੰਗ ਦੇ ਦੂਜੇ ਬੈਚ ਦੀ ਸ਼ੁਰੂਆਤ ਹੋਈ।

ਇਸ ਪੰਜ ਰੋਜਾ ਟ੍ਰੇਨਿੰਗ ਵਿੱਚ ਨਸ਼ਿਆਂ ਤੋਂ ਬਚਣ, ਇਲਾਜ, ਕਾਉਂਸਲਿੰਗ ਅਤੇ ਮੁੜ੍ਹ-ਵਸੇਬੇ ਸੰਬੰਧੀ ਵੱਖ ਵੱਖ ਮਾਹਿਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਵੇਗੀ।
ਏ ਆਈ ਐਮ ਐਸ ਮੋਹਾਲੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਸਮੂਹ ਆਏ ਹੋਏ ਮੈਡੀਕਲ ਅਫ਼ਸਰਜ਼ ਨੂੰ ਆਇਆਂ ਆਖਦਿਆਂ ਮੌਜੂਦਾ ਸਮੇਂ ਵਿੱਚ ਨਸ਼ਿਆਂ ਦੀ ਦਲਦਲ ਵਿੱਚੋਂ ਨੌਜਵਾਨਾਂ ਨੂੰ ਕੱਢਣ ਲਈ ਆਪਣਾ ਪੂਰਾ ਯੋਗਦਾਨ ਪਾਉਣ ਲਈ ਪ੍ਰੇਰਿਆ ਤਾਂ ਕਿ ਸਮਾਜ ਨੂੰ ਬੇਹਤਰ ਬਣਾਇਆ ਜਾ ਸਕੇ।
ਡਾ. ਨਿਧੀ ਮਲਹੋਤਰਾ (ਮਨੋਰੋਗ ਮਾਹਿਰ, ਏ ਆਈ ਐਮ ਐਸ, ਮੋਹਾਲੀ) ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਸਰਕਾਰ ਅਤੇ ਅਨੰਨਯਾ ਬਿਰਲਾ ਫਾਊਂਡੇਸ਼ਨ ਦੁਆਰਾ ਸਥਾਪਿਤ ਕੀਤੇ ਡਾਟਾ ਇੰਟੈਲੀਜੈਂਸ ਅਤੇ ਟੈਕਨੀਕਲ ਸਪੋਰਟ ਯੂਨਿਟ (DITSU) ਅਤੇ ਪੰਜਾਬ ਸਰਕਾਰ ਦੀਆਂ ਨਸ਼ਾ ਮੁਕਤ ਹੋਏ ਲੋਕਾਂ ਲਈ ਵੱਖ ਵੱਖ ਮੁੜ੍ਹ-ਵਸੇਬਾ ਯੋਜਨਾਵਾਂ ਬਾਰੇ ਚਾਨਣਾ ਪਾਇਆ।
ਕਲੱਸਟਰ ਰੀਸੋਰਸ ਸੈਂਟਰ ਦੇ ਟ੍ਰੇਨਰ ਡਾ. ਪ੍ਰਿਆ ਅਰੋੜਾ ਅਤੇ ਡਾ. ਹਰਸਿਮਰਨ ਕੌਰ (ਮਨੋਰੋਗ ਮਾਹਿਰ, ਏ ਆਈ ਐਮ ਐਸ, ਮੋਹਾਲੀ) ਨੇ ਵੱਖ ਵੱਖ ਵਿਸ਼ਿਆਂ ਸੰਬੰਧੀ ਆਏ ਹੋਏ ਸਮੂਹ ਮੈਡੀਕਲ ਅਫ਼ਸਰਜ਼ ਨੂੰ ਟ੍ਰੇਨਿੰਗ ਦਿੱਤੀ ।