ਬਲਾਚੌਰ ਬਲਾਕ ਅਤੇ ਸੜੋਆ ਵਿਖੇ ਪੋਸ਼ਣ ਅਭਿਆਨ ਤਹਿਤ ਕਰਵਾਈ ਅੰਨਪ੍ਰਾਸ਼ਨ ਦੀ ਰਸਮ

ਬਲਾਚੌਰ- ਬਲਾਕ ਬਲਾਚੋਰ ਦੇ ਪਿੰਡ ਗਹੂੰਣ, ਉਲੱਦਣੀ ਤੇ ਟੌਸਾ ਅਤੇ ਸੜੋਆ ਬਲਾਕ ਦੇ ਪਿੰਡ ਸੜੋਆ ਵਿਖੇ ਪੋਸ਼ਣ ਅਭਿਆਨ ਅਧੀਨ ਕਮਿਉੂਨਿਟੀ ਬੇਸਡ ਈਵੈਂਟ ਤਹਿਤ 6 ਮਹੀਨੇ ਦੀ ਉਮਰ ਪਾਰ ਕਰ ਚੁੱਕੇ ਬੱਚਿਆਂ ਦੀ ਅੰਨਪ੍ਰਾਸ਼ਨ ਦੀ ਰਸਮ ਕਰਵਾਈ ਗਈ।

ਬਲਾਚੌਰ- ਬਲਾਕ ਬਲਾਚੋਰ ਦੇ ਪਿੰਡ ਗਹੂੰਣ, ਉਲੱਦਣੀ ਤੇ ਟੌਸਾ ਅਤੇ ਸੜੋਆ ਬਲਾਕ ਦੇ ਪਿੰਡ ਸੜੋਆ ਵਿਖੇ ਪੋਸ਼ਣ ਅਭਿਆਨ ਅਧੀਨ ਕਮਿਉੂਨਿਟੀ ਬੇਸਡ ਈਵੈਂਟ ਤਹਿਤ 6 ਮਹੀਨੇ ਦੀ ਉਮਰ ਪਾਰ ਕਰ ਚੁੱਕੇ ਬੱਚਿਆਂ ਦੀ ਅੰਨਪ੍ਰਾਸ਼ਨ ਦੀ ਰਸਮ ਕਰਵਾਈ ਗਈ। 
ਇਹ ਜਾਣਕਾਰੀ ਦਿੰਦਿਆਂ ਸੀ.ਡੀ.ਪੀ.ਓ ਬਲਾਚੌਰ ਪੂਰਨ ਪੰਕਜ਼ ਸ਼ਰਮਾ ਨੇ ਦੱਸਿਆ ਕਿ ਪੋਸ਼ਣ ਅਭਿਆਨ ਤਹਿਤ ਬਲਾਕ ਦੇ ਸਮੂਹ ਆਂਗਨਵਾੜੀ ਸੈਂਟਰਾਂ ਵਿਖੇ ਹਰੇਕ ਮਹੀਨੇ ਦੀ 14 ਅਤੇ 28 ਤਾਰੀਕ ਨੂੰ ਕਮਿਉੂਨਿਟੀ ਬੇਸਡ ਈਵੈਂਟ  ਦਾ ਆਯੋਜ਼ਨ ਕੀਤਾ ਜ਼ਾਦਾ ਹੈ, ਜਿਸ ਦਾ ਮੁੱਖ ਮਕਸਦ ਗਰਭਵਤੀ ਔਰਤਾਂ, ਦੁੱਧ ਪਿਲਾਊ ਮਾਵਾਂ ਅਤੇ 0 ਤੋਂ 6 ਸਾਲ ਦੇ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਉਨ੍ਰਾ ਦੀ ਸਿਹਤ ਅਤੇ ਪੋਸ਼ਣ ਪੱਧਰ ਵਿਚ ਲੋੜੀਂਦਾ ਸੁਧਾਰ ਲਿਆਉਣਾ ਹੈ।
 ਉਂਨ੍ਹਾਂ ਅਪੀਲ ਕੀਤੀ ਕਿ ਆਮ ਜ਼ਨਤਾ ਨੂੰ ਇਨ੍ਹਾਂ ਗਤੀਵਿਧੀਆਂ ਵਿਚ ਸ਼ਾਮਿਲ ਹੋ ਕੇ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇਂ ਸੁਪਰਵਾਈਜ਼ਰ ਪਰਮਜੀਤ ਕੋਰ, ਨੀਲਮ ਕੁਮਾਰੀ, ਅੰਜਲੀ, ਹਰਸ਼ ਬਾਲਾ ਤੇ ਅਮਨਦੀਪ ਕੌਰ ਸਹੂੰਗੜਾ ਤੋਂ ਇਲਾਵਾ ਆਂਗਨਵਾੜੀ ਵਰਕਰ ਹਾਜ਼ਰ ਸਨ।