ਸੜਕ ਸੁਰੱਖਿਆ ਲਈ ਸ਼ਾਨਦਾਰ ਸੜਕਾਂ ਦਾ ਹੋਣਾ ਬਹੁਤ ਜ਼ਰੂਰੀ-ਰੋਡ ਸੇਫਟੀ ਅਵੇਅਰਨੈਸ ਸੋਸਾਇਟੀ।

ਨਵਾਂਸ਼ਹਿਰ- ਟੁੱਟੀਆਂ ਸੜਕਾਂ ਸੜਕ ਸੁਰੱਖਿਆ ਲਈ ਵੱਡਾ ਚੈਲਿੰਜ਼ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਮਜ਼ਬੂਤ ਸੜਕ ਯੋਜਨਾਵਾਂ ਨੂੰ ਅਮਲੀ ਤੌਰ ਤੇ ਲਾਗੂ ਕੀਤਾ ਜਾਵੇ। ਜਿਸ ਵਿੱਚ ਨਵੀਆਂ ਸੜਕਾਂ ਦੀ ਉਸਾਰੀ ਦੇ ਨਾਲ੍ਹ ਰਿਪੇਅਰ ਲਈ ਵੀ ਲੋੜੀਂਦੇ ਫੰਡਾਂ ਦੀ ਅਲਾਟਮੈਂਟ ਵੀ ਸ਼ਾਮਲ ਹੋਵੇ। ਇਹ ਵਿਚਾਰ ਰੋਡ ਸੇਫਟੀ ਅਵੇਅਰਨੈਸ ਸੋਸਾਇਟੀ ਦੀ ਮੀਟਿੰਗ ਵਿੱਚ ਮੈਂਬਰਾਂ ਵਲੋਂ ਪ੍ਰਗਟਾਏ ਗਏ। ਸ੍ਰੀ ਗੁਰਿੰਦਰ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦਾ ਸੰਚਾਲਨ ਸਕੱਤਰ ਜੇ ਐਸ ਗਿੱਦਾ ਵਲੋਂ ਕੀਤਾ ਗਿਆ।

ਮੀਟਿੰਗ ਵਿੱਚ ਹਰਪ੍ਰਭਮਹਿਲ ਸਿੰਘ, ਨਰਿੰਦਰਪਾਲ ਤੂਰ ਰਿਟਾ: ਪੋਸਟ ਮਾਸਟਰ, ਦਿਲਬਾਗ ਸਿੰਘ ਰਿਟਾ: ਡੀ.ਈ.ਓ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਮਹਿੰਦਰ ਸਿੰਘ ਦੁਆਬਾ, ਮਨਮੀਤ ਸਿੰਘ ਮੈਨੇਜਰ ਹਾਜਰ ਸਨ। ਮੀਟਿੰਗ ਵਲੋਂ ਪਿੰਡ ਬਰਨਾਲਾ ਕਲਾਂ ਨੂੰ ਸੜਕ ਸੁਰੱਖਿਆ ਲਈ ਜਿਲ੍ਹੇ ਦਾ ਰੋਲ-ਮਾਡਲ ਬਣਾਉਣ ਤੇ ਕੀਤੇ ਜਾਣ ਵਾਲ੍ਹੇ ਕਾਰਜਾਂ ਤੇ ਵਿਚਾਰ ਚਰਚਾ ਕੀਤੀ ਗਈ ਜਿਸ ਵਿੱਚ ਸ਼ਹੀਦ ਮੇਜਰ ਮਨਦੀਪ ਸਿੰਘ ਯਾਦਗਾਰੀ ਚੌਕ ਬਣਾਉਣਾ ਸ਼ਾਮਲ ਹੈ। 
ਹਾਊਸ ਵੱਲੋਂ ਰੋਟਰੀ ਭਵਨ ਨੇੜੇ ਬਣੀ ਰੋਡ ਸੇਫਟੀ ਟ੍ਰੇਨਿੰਗ ਪਾਰਕ ਦੇ ਉਪਯੋਗ ਲਈ ਜਾਗਰੂਕ ਨਾਗਰਿਕਾਂ, ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਦਾ ਸਹਿਯੋਗ ਲੈਣ ਦੇ ਪ੍ਰੋਜੈਕਟ ਤਿਆਰ ਕਰਨ ਦਾ ਫ਼ੈਸਲਾ ਲਿਆ ਗਿਆ। ਮੀਟਿੰਗ ਵਿੱਚ ਗਣਤੰਤਰਾ ਦਿਵਸ ਤੇ ਜਾਗਰੂਕ ਝਾਕੀ ਪੇਸ਼ ਕਰਨ ਵਾਰੇ ਸਹਿਮਤੀ ਹੋਈ। ਉਚਿੱਤ ਲਾਈਟਾਂ ਵਾਲ੍ਹੇ ਟਰੈਕਟਰ ਟਰਾਲੀਆਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਅਕ ਅਦਾਰਿਆਂ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ ਤੇ ਟ੍ਰੇਨਿੰਗ ਪ੍ਰੋਗਰਾਮ ਕਰਨ ਦੇ ਟੀਚੇ ਮਿੱਥੇ ਗਏ।