ਸੜਕ ਸੁਰੱਖਿਆ ਜਾਗਰੂਕਤਾ ਝਾਕੀ ਨੇ ਛੱਡਿਆ ਨਿਵੇਕਲਾ ਜਾਗਰੂਕਤਾ ਸੰਦੇਸ਼

ਨਵਾਂਸ਼ਹਿਰ- ਸਥਾਨਕ "ਰੋਡ ਸੇਫਟੀ ਅਵੇਅਰਨੈਸ ਸੋਸਾਇਟੀ ਵਲੋਂ ਸਰਕਾਰੀ ਆਈ.ਟੀ.ਆਈ ਨਵਾਂਸ਼ਹਿਰ ਦੇ ਖੇਡ-ਸਟੇਡੀਅਮ ਵਿਖੇ ਜਿਲ੍ਹਾ ਪੱਧਰੀ ਗਣਤੰਤਰਾ ਦਿਵਸ ਸਮਾਗਮ ਵਿੱਚ ਨਿਵੇਕਲੀ ਜਾਗਰੂਕਤਾ ਝਾਕੀ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਟਰਾਲੀ ਟਰੈਕਟਰ ਤੇ ਐਕਸੀਡੈਂਟ ਨਾਲ੍ਹ ਮ੍ਰਿਤਕ ਮਨੁੱਖ ਦਾ ਪੁਤਲਾ ਰੱਖ ਕੇ ਲਿਖਿਆ ਗਿਆ ਹੋਇਆ ਸੀ “ਜਿਸ ਨੂੰ ਕਾਹਲ੍ਹੀ ਸੀ-ਉਹ ਚਲਾ ਗਿਆ”। ਟਰਾਲੀ ਦੇ ਚਾਰੇ ਪਾਸੇ ਜਰੂਰੀ ਸੜਕੀ ਸਾਵਧਾਨੀਆਂ ਵਾਰੇ ਜਾਣਕਾਰੀ ਵਾਲ੍ਹੇ ਬੋਰਡ ਪ੍ਰਦਰਸ਼ਿਤ ਕੀਤੇ ਗਏ ਹੋਏ ਸਨ।

 ਸੋਸਾਇਟੀ ਵਲੋਂ ਬਣਾਈ ਗਈ ਸੜਕ ਸੁਰੱਖਿਆ ਟ੍ਰੇਨਿੰਗ ਪਾਰਕ ਦਾ ਲਾਭ ਉਠਾਉਣ ਲਈ ਅਪੀਲ ਕੀਤੀ ਗਈ ਹੋਈ ਸੀ। ਜਾਗਰੂਕਤਾ ਸੰਦੇਸ਼ ਤਕਸੀਮ ਕੀਤਾ ਜਾ ਰਿਹਾ ਸੀ ਅਤੇ ਲਾਊਡ ਸਪੀਕਰ ਤੇ ਵਿਸ਼ੇਸ਼ ਜਾਗਰੂਕਤਾ ਸੰਦੇਸ਼ ਵੀ ਨਾਲ੍ਹੋ ਨਾਲ੍ਹ ਚੱਲ ਰਿਹਾ ਸੀ। 
ਝਾਕੀ ਵਿੱਚ ਪ੍ਰਧਾਨ ਸ. ਜੀ ਐਸ ਤੂਰ, ਮੀਤ-ਪ੍ਰਧਾਨ ਸ. ਹਰਪ੍ਰਭਮਹਿਲ ਸਿੰਘ, ਸਕੱਤਰ ਜੇ ਐਸ ਗਿੱਦਾ, ਕੈਸ਼ੀਅਰ ਸ੍ਰੀ ਨਰਿੰਦਰਪਾਲ ਤੂਰ ਰਿਟ.ਪੋਸਟ ਮਾਸਟਰ, ਐਡਵਾਈਜਰ ਸ.ਦਿਲਬਾਗ ਸਿੰਘ ਰਿਟਾ.ਡੀ.ਈ.ਓ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਸ੍ਰੀਮਤੀ ਸੁਰਿੰਦਰ ਕੌਰ ਤੂਰ, ਸ੍ਰੀਮਤੀ ਰਾਜਿੰਦਰ ਕੌਰ ਗਿੱਦਾ, ਸ੍ਰੀਮਤੀ ਕਮਲਜੀਤ ਕੌਰ,ਸ੍ਰੀਮਤੀ ਪਲਵਿੰਦਰ ਕੌਰ ਬਡਵਾਲ੍ਹ,ਸ.ਰਮਨਦੀਪ ਸਿੰਘ ਭੱਟੀ, ਸ੍ਰੀਮਤੀ ਹਰਪ੍ਰੀਤ ਕੌਰ ਭੱਟੀ, ਮਾ. ਨਰਿੰਦਰ ਸਿੰਘ ਭਾਰਟਾ, ਸ.ਗੁਰਪਾਲ ਸਿੰਘ ITI. ਸ. ਗੁਰਜੀਤ ਸਿੰਘ ਅਤੇ ਸਹਿਯੋਗੀ ਸੰਸਥਾ "ਭਗਤ ਪੂਰਨ ਲੋਕ ਸੇਵਾ ਟਰਸੱਟ ਬਰਨਾਲਾ ਕਲਾਂ" ਦੇ ਸ.ਹਰਪ੍ਰਭਮਹਿਲ ਸਿੰਘ,ਸ.ਮਹਿੰਦਰ ਸਿੰਘ ਦੁਆਬਾ, ਸ. ਚੈਨ ਸਿੰਘ ਪਾਬਲਾ, ਸ.ਸੁਰਿੰਦਰ ਸਿੰਘ ਸੈਂਹਬੀ, ਸ.ਸੁੱਚਾ ਸਿੰਘ ਮਾਰਬਲ ਵਾਲ੍ਹੇ, ਨੰਬਰਦਾਰ ਅਮਰਜੀਤ ਸਿੰਘ, ਠੇਕੇਦਾਰ ਸ. ਸਤਸਰੂਪ ਸਿੰਘ ,ਸ.ਲਖਵੀਰ ਸਿੰਘ ਸੁੱਖਾ, ਸ.ਸੁੱਖਰਾਜ ਸਿੰਘ ਤੂਰ ਸ਼ਾਮਲ ਸਨ। 
ਗਣਤੰਤਰਾ ਦਿਵਸ ਪ੍ਰਦਰਸ਼ਨ ਉਪ੍ਰੰਤ  ਝਾਕੀ ਦਾ ਸ਼ਹਿਰ ਵਿੱਚ ਵੀ ਚੱਕਰ ਲੁਆਇਆ ਗਿਆ। ਜਦੋਂ ਇਹ ਝਾਕੀ ਬੀ ਡੀ ਸੀ ਬਲੱਡ ਸੈਂਟਰ ਸਾਹਮਣਿਓਂ ਲੰਘੀ ਤਾਂ ਡਾ.ਅਜੇ ਬੱਗਾ , ਮੈਨੇਜਰ ਮਨਮੀਤ ਸਿੰਘ ਤੇ ਸਟਾਫ ਨੇ ਸਮਾਜ ਸੇਵਕਾਂ ਨੂੰ "ਜੀਓ ਆਇਆਂ" ਆਖਿਆ ਉਪ੍ਰੰਤ "ਰੋਡ ਸੇਫਟੀ ਟ੍ਰੇਨਿੰਗ ਪਾਰਕ" ਵਿਖੇ ਇਹ ਪ੍ਰਦਰਸ਼ਨ ਸਮਾਪਤ ਕੀਤਾ ਗਿਆ।