
ਸ਼ਰਧਾਲੂਆਂ ਦਾ 53ਵਾਂ ਜੱਥਾ ਕਰਤਾਰਪੁਰ ਸਾਹਿਬ (ਪਾਕਿ:) ਵਿਖੇ ਹੋਇਆ ਨਤਮਸਤਕ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਭੇਜਿਆ ਗਿਆ ਇਸ ਮਹੀਨੇ ਦਾ ਦੂਸਰਾ ਅਤੇ ਕੁਲ ਮਿਲਾ ਕੇ 53ਵਾਂ ਜੱਥਾ ਦਰਸ਼ਨ ਦੀਦਾਰ ਕਰਕੇ ਦੇਰ ਰਾਤ ਵਾਪਿਸ ਪਰਤ ਆਇਆ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਭੇਜਿਆ ਗਿਆ ਇਸ ਮਹੀਨੇ ਦਾ ਦੂਸਰਾ ਅਤੇ ਕੁਲ ਮਿਲਾ ਕੇ 53ਵਾਂ ਜੱਥਾ ਦਰਸ਼ਨ ਦੀਦਾਰ ਕਰਕੇ ਦੇਰ ਰਾਤ ਵਾਪਿਸ ਪਰਤ ਆਇਆ।
ਇਹ ਜਾਣਕਾਰੀ ਦਿੰਦਿਆਂ ਹੋਇਆਂ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭੇਜੇ ਗਏ ਇਸ ਜੱਥੇ ਵਿਚ ਕਰੀਬ 45 ਮੈਂਬਰ ਸ਼ਾਮਲ ਸਨ। ਕਾਫੀ ਸਰਦੀ ਦੇ ਬਾਵਜੂਦ ਵੀ ਸ਼ਰਧਾਲੂਆਂ ਦੇ ਮਨਾਂ ਵਿਚ ਇਸ ਯਾਤਰਾ ਦੇ ਪ੍ਰਤੀ ਇਨਾਂ ਭਾਰੀ ਉਤਸ਼ਾਹ ਸੀ ਕਿ ਯਾਤਰਾ ਲਈ ਰਵਾਨਾ ਹੋਣ ਲਈ ਦਿੱਤੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹੀ ਸਮੁੱਚੀਆਂ ਸੰਗਤਾਂ ਸੁਸਾਇਟੀ ਦਫਤਰ ਪਹੁੰਚ ਚੁੱਕੀਆਂ ਸਨ ਅਤੇ ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਯਾਤਰਾ ਨੀਯਤ ਸਮੇਂ ਤੋਂ ਪਹਿਲਾਂ ਹੀ ਕਰਤਾਰਪੁਰ ਸਾਹਿਬ ਲਈ ਰਵਾਨਾ ਕਰ ਦਿੱਤੀ ਗਈ।
ਯਾਤਰਾ ਦੇ ਨਾਲ ਗਏ ਜੱਥੇ ਦੇ ਆਗੂ ਉਂਕਾਰ ਸਿੰਘ ਉਸਮਾਨਪੁਰ ਨੇ ਦੱਸਿਆ ਕਿ ਗੁ: ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਕਰੀਬ ਨੌ ਵਜੇ ਹੀ ਸੰਗਤਾਂ ਡੇਰਾ ਬਾਬਾ ਨਾਨਕ ਪਹੁੰਚ ਗਈਆਂ ਜਿਥੋਂ ਇਮੀਗ੍ਰੇਸ਼ਨ ਕਲੀਅਰੈਂਸ ਉਪਰੰਤ ਕਾਰੀਡੋਰ ਰਾਹੀਂ ਪਾਕਿਸਤਾਨ ਵਿਚ ਦਾਖਲ ਹੋਈਆਂ। ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਪਹੁੰਚ ਕੇ ਸੰਗਤਾਂ ਵਲੋਂ ਇਸ ਪਾਵਨ ਅਸਥਾਨ ਤੇ ਹਾਜਰੀ ਭਰੀ ਗਈ ਅਤੇ ਗੁਰੂ ਨਾਨਕ ਸਾਹਿਬ ਜੀ ਸਮੇਂ ਦੀਆਂ ਉਨਾਂ ਯਾਦਗਾਰਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਨੂੰ ਕਰੀਬ ਪੰਜ ਸੌ ਸਾਲ ਪਹਿਲਾਂ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੋਈ ਸੀ ਅਤੇ ਸਮੁੱਚੀ ਮਾਨਵਤਾ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਸੰਦੇਸ਼ ਵੀ ਇਸ ਅਸਥਾਨ ਤੋਂ ਹੀ ਦਿੱਤੇ ਗਏ। ਇਸ ਜੱਥੇ ਦੇ ਮੈਂਬਰਾਂ ਨੇ ਗੁਰਦੁਆਰਾ ਦਰਬਾਰ ਸਾਹਿਬ ਤੋਂ ਇਲਾਵਾ ਮਜਾਰ ਸਾਹਿਬ, ਖੂਹ ਸਾਹਿਬ ਅਤੇ ਖੇਤੀ ਸਾਹਿਬ ਦੇ ਦਰਸ਼ਨ ਵੀ ਕੀਤੇ।
ਇਸ ਅਲੌਕਿਕ ਸਥਾਨ ਦੇ ਦਰਸ਼ਨ ਕਰਕੇ ਸੰਗਤਾਂ ਦੇ ਮਨਾਂ ਅੰਦਰ ਇਕ ਵਿਸ਼ੇਸ਼ ਖੁਸ਼ੀ ਦਾ ਅਨੁਭਵ ਹੋਇਆ ਅਤੇ ਉਸ ਸਮੇਂ ਨੂੰ ਯਾਦ ਕਰਕੇ ਮਨ ਭਾਵੁਕ ਵੀ ਹੋ ਗਿਆ। । ਇਸ ਮੌਕੇ ਸਮੂਹ ਮੈਂਬਰ ਅਰਦਾਸ ਵਿਚ ਸ਼ਾਮਲ ਹੋਏ ਅਤੇ ਗੁਰੂ ਕਾ ਲੰਗਰ ਵੀ ਛੱਕਿਆ।
ਇਸ ਮੌਕੇ ਸੁਰਜੀਤ ਸਿੰਘ ਹੁਣਾਂ ਨੇ ਦਸਿਆ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਅਰੰਭ ਕੀਤੀ ਗਈ ਲੜੀਵਾਰ ਯਾਤਰਾ ਦੀ ਇਹ ਸੇਵਾ ਭਵਿੱਖ ਵਿਚ ਵੀ ਜਾਰੀ ਰਹੇਗੀ। ਯਾਤਰਾ ਲਈ ਸ਼ਰਧਾਲੂਆਂ ਦਾ ਅਗਲਾ ਅਤੇ 54ਵਾਂ ਜੱਥਾ 07 ਫਰਵਰੀ ਨੂੰ ਭੇਜਿਆ ਜਾਵੇਗਾ।
ਇਸ ਯਾਤਰਾ ਵਿਚ ਨਵਾਂਸ਼ਹਿਰ, ਬਲਾਚੌਰ, ਗੜ੍ਹਸ਼ੰਕਰ, ਰਾਹੋਂ ਅਤੇ ਜਲੰਧਰ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਸੰਗਤਾਂ ਸ਼ਾਮਲ ਸਨ। ਜੱਥੇ ਦੇ ਮੈਂਬਰਾਂ ਵਿਚ ਕੇਵਲ ਸਿੰਘ ਰਾਹੋ, ਬਲਦੇਵ ਸਿੰਘ, ਸਰਵਣ ਸਿੰਘ ਬਰਨਾਲਾ ਕਲਾਂ, ਸਾਧੂ ਸਿੰਘ ਚੱਕਦਾਨਾ, ਗਿਆਨ ਸਿੰਘ, ਬਖਤਾਵਰ ਸਿੰਘ ਮਹਿੰਦਪੁਰ, ਦਿਲਬਾਗ ਸਿੰਘ, ਬਲਵੀਰ ਸਿੰਘ ਮਹਿਤਪੁਰ ਉਲੱਦਣੀ, ਸ਼ਮਸ਼ੇਰ ਸਿੰਘ ਭਾਰਟਾ ਕਲਾਂ, ਸੁਰਜੀਤ ਸਿੰਘ ਮੁਜੱਫਰਪੁਰ ਅਤੇ ਬਲਵੀਰ ਸਿੰਘ ਘੱਕੇਵਾਲ ਵੀ ਸ਼ਾਮਲ ਸਨ।
