ਲਾਇਨਜ਼ ਕਲੱਬ ਗੋਲਡ ਬੰਦਗੀ ਨੇ ਪੰਜਾਬ ਪੁਲਿਸ ਨੂੰ ਹਾਈਟੈੱਕ ਸਟਿੱਕਾਂ ਲਾਈਟਾਂ ਦਿੱਤੀਆਂ।

ਨਵਾਂਸ਼ਹਿ- ਲਾਇਨਜ਼ ਕਲੱਬ ਗੋਲਡ ਬੰਦਗੀ 321- ਡੀ ਨਵਾਂਸ਼ਹਿਰ ਵਲੋਂ ਇੱਕ ਨਿਵੇਕਲੀ ਪਹਿਲ ਕਦਮੀ ਕਰਦੇ ਹੋਏ ਰਾਤ ਸਮੇਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਹਾਈਟੈੱਕ ਸਟਿੱਕ ਲਾਇਟਾਂ ਜ਼ਿਲ੍ਹਾ ਪੁਲਿਸ ਮੁਖੀ ਡਾ. ਮਹਿਤਾਬ ਸਿੰਘ ਨੂੰ ਸੌਂਪੀਆਂ।

ਨਵਾਂਸ਼ਹਿ- ਲਾਇਨਜ਼ ਕਲੱਬ ਗੋਲਡ ਬੰਦਗੀ 321- ਡੀ ਨਵਾਂਸ਼ਹਿਰ ਵਲੋਂ ਇੱਕ ਨਿਵੇਕਲੀ ਪਹਿਲ ਕਦਮੀ ਕਰਦੇ ਹੋਏ ਰਾਤ ਸਮੇਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਹਾਈਟੈੱਕ ਸਟਿੱਕ ਲਾਇਟਾਂ ਜ਼ਿਲ੍ਹਾ ਪੁਲਿਸ ਮੁਖੀ ਡਾ. ਮਹਿਤਾਬ ਸਿੰਘ ਨੂੰ ਸੌਂਪੀਆਂ। 
ਜਾਣਕਾਰੀ ਦਿੰਦੇ ਹੋਏ ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀਆ ਅਤੇ ਕਲੱਬ ਦੇ ਸਰਪ੍ਰਸਤ ਪਾਲ ਸਿੰਘ ਬੰਗਾ ਨੇ ਦੱਸਿਆ ਕਿ ਸੰਘਣੀ ਧੁੰਦ ਅਤੇ ਰਾਤ ਸਮੇਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕਲੱਬ ਵਲੋਂ 30 ਹਾਈਟੈੱਕ ਸਟਿੱਕ ਲਾਇਟਾਂ ਜਿਸ ’ਤੇ ਗੋ ਅਤੇ ਸਟਾਪ ਦਾ ਨਿਸ਼ਾਨ ਦਰਸਾਉਂਦੇ ਹਨ, ਟ੍ਰੈਫਿਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸਹੂਲਤ ਲਈ ਦਿੱਤੀਆਂ ਗਈਆਂ ਹਨ, ਤਾਂ ਜੋ ਹੈਵੀ ਵਾਹਨਾਂ, ਟਰਾਲਿਆਂ ਅਤੇ ਹੋਰ ਵਾਹਨਾਂ ’ਤੇ ਕੰਟਰੋਲ ਕੀਤਾ ਜਾਵੇ। 
ਇਸ ਮੌਕੇ ਪੁਲਿਸ ਮੁਖੀ ਡਾ. ਮਹਿਤਾਬ ਸਿੰਘ ਨੇ ਵੀ ਲਾਇਨਜ਼ ਕਲੱਬ ਗੋਲਡ ਬੰਦਗੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਡੀ. ਐਸ. ਪੀ ਲਖਵੀਰ ਸਿੰਘ, ਚੇਅਰਮੈਨ ਬਲਵੀਰ ਸਿੰਘ ਪੂੰਨੀ, ਸੈਕਟਰੀ ਰਜਿੰਦਰ ਸਿੰਘ ਸੈਦਪੂਰੀ, ਖਜ਼ਾਨਚੀ ਜਸਪਾਲ ਸਿੰਘ ਲੌਂਗੀਆ, ਪੀ. ਆਰ. ਓ ਪਵਨ ਕੁਮਾਰ, ਕੁਲਵੰਤ ਸਿੰਘ ਸੈਣੀ, ਮਨਜੀਤ ਸਿੰਘ ਪੰਮਾ, ਸਤਨਾਮ ਸਿੰਘ ਸਿਬੰਲੀ, ਸੁਖਵਿੰਦਰ ਸਿੰਘ, ਵਰਿੰਦਰ ਸਿੰਘ, ਤਰਲੋਚਨ ਸਿੰਘ, ਬਲਵਿੰਦਰ ਸਿੰਘ ਭੰਗਲ, ਬਲਵੰਤ ਸਿੰਘ ਲਾਦੀਆਂ, ਹਰਦੀਪ ਸਿੰਘ ਪਾਬਲਾ, ਕੁਲਦੀਪ ਸਿੰਘ ਸੈਂਹਬੀ, ਕੁਲਵਿੰਦਰ ਸਿੰਘ ਚੱਗਰ ਆਦਿ ਹਾਜ਼ਰ ਸਨ।