ਸਾਨੂੰ ਆਪਣੀ ਮਾਤ ਭਾਸ਼ਾ ਤੇ ਮਾਣ ਕਰਨਾ ਚਾਹੀਦਾ ਹੈ -ਤਨਵੀਰ ਮਾਨ
ਮਾਹਿਲਪੁਰ- ਸਾਨੂੰ ਆਪਣੀ ਮਾਤ ਭਾਸ਼ਾ ਤੇ ਮਾਣ ਕਰਨਾ ਚਾਹੀਦਾ ਹੈ। ਇਹ ਵਿਚਾਰ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਦੇ ਕੈਨੇਡਾ ਪ੍ਰਤੀਨਿਧ ਤਨਵੀਰ ਮਾਨ ਨੇ ਮਹਿਲਪੁਰ ਵਿੱਚ ਇੱਕ ਸਾਹਿਤਕ ਤੇ ਸੱਭਿਆਚਾਰਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਆਖੇ। ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚੋਂ ਅਸੀਂ ਪੰਜਾਬੀ ਲੋਕ ਪੰਜਾਬੀ ਨਾਲ ਪਿਆਰ ਨਹੀਂ ਕਰ ਰਹੇ ਜਦਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਆਪਣੀ ਮਾਤ ਭਾਸ਼ਾ ਨੂੰ ਬਚਾਉਣ ਲਈ ਯਤਨਸ਼ੀਲ ਹਨ। ਜੇਕਰ ਅਸੀਂ ਆਪਣੀ ਹੋਂਦ ਨੂੰ ਬਚਾਉਣਾ ਹੈ ਤਾਂ ਸਾਨੂੰ ਮਾਤ ਭਾਸ਼ਾ ਨੂੰ ਹਰ ਹਾਲ ਅਪਣਾਉਣਾ ਹੋਵੇਗਾ।

ਇਸ ਲਈ ਇਹ ਭਾਸ਼ਾ ਵਪਾਰ, ਰੁਜ਼ਗਾਰ ਅਤੇ ਨਿਆਂ ਦੀ ਭਾਸ਼ਾ ਬਣਨੀ ਚਾਹੀਦੀ ਹੈ। ਜਿਸ ਵਾਸਤੇ ਸਾਨੂੰ ਸਭ ਨੂੰ ਯਤਨ ਕਰਨ ਦੀ ਜ਼ਰੂਰਤ ਹੈ।ਉਹਨਾਂ ਦਾ ਕਰੂੰਬਲਾਂ ਭਵਨ ਵਿੱਚ ਪ੍ਰਬੰਧਕਾਂ ਅਤੇ ਟਰੱਸਟੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸੁਰ ਸੰਗਮ ਵਿੱਦਿਅਕ ਟਰੱਸਟ ਦੇ ਪੈਟਰਨ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਤਨਵੀਰ ਮਾਨ ਨੇ ਬਾਲ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੈਨੇਡਾ ਵਿੱਚ ਵਿਸ਼ੇਸ਼ ਕਾਰਜ ਕੀਤੇ ਹਨ। ਉਹਨਾਂ ਵੱਲੋਂ ਇਸ ਰਸਾਲੇ ਦਾ ਕੈਨੇਡਾ ਐਡੀਸ਼ਨ ਵੀ ਜਾਰੀ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ।
ਜਿਸ ਬਾਰੇ ਟਰੱਸਟੀਆਂ ਅਤੇ ਸੰਪਾਦਕੀ ਬੋਰਡ ਦੇ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ। ਇਸ ਮੌਕੇ ਬਾਲ ਕਲਾਕਾਰਾਂ ਵੱਲੋਂ ਸਾਹਿਤਕ ਤੇ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਵੀ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਐਕਟਰ ਡਾਇਰੈਕਟਰ ਅਸ਼ੋਕ ਪੁਰੀ, ਚੈਂਚਲ ਸਿੰਘ ਬੈਂਸ, ਰਘੁਬੀਰ ਸਿੰਘ ਕਲੋਆ ਅਤੇ ਪ੍ਰਿੰ. ਮਨਜੀਤ ਕੌਰ ਨੇ ਕਿਹਾ ਕਿ ਟਰੱਸਟ ਵੱਲੋਂ ਬਾਲ ਸਾਹਿਤ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਸਤੇ ਪਿਛਲੇ 30 ਸਾਲਾਂ ਤੋਂ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਅਤੇ ਬਾਲ ਸਾਹਿਤਕ ਪੁਸਤਕਾਂ ਦਾ ਪ੍ਰਕਾਸ਼ਨ ਕੀਤਾ ਜਾ ਰਿਹਾ ਹੈ। ਪ੍ਰਕਾਸ਼ਨ ਵੱਲੋਂ ਬਾਲ ਲੇਖਕਾਂ ਦੀ ਇੱਕ ਪਨੀਰੀ ਤਿਆਰ ਕੀਤੀ ਜਾ ਰਹੀ ਹੈ।
ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਮੁੱਖ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਬਾਲ ਸਾਹਿਤ ਦੀ ਸਿਰਜਣਾ ਕਰਨਾ ਹਾਰੀ ਸਾਰੀ ਦਾ ਕੰਮ ਨਹੀਂ। ਇਸ ਵਾਸਤੇ ਲੇਖਕ ਨੂੰ ਬਾਲ ਮਨ ਦੀਆਂ ਗਹਿਰਾਈਆਂ ਤੱਕ ਉਤਰਨਾ ਪੈਂਦਾ ਹੈ। ਫਿਰ ਉਹ ਬਾਲ ਮਨਾਂ ਦੀ ਹਾਣੀ ਸਿਰਜਣਾ ਕਰਨ ਦੇ ਸਮਰੱਥ ਹੁੰਦਾ ਹੈ। ਇਸ ਮੌਕੇ ਬੱਚੇ ,ਅਧਿਆਪਕ, ਮਾਪੇ ਅਤੇ ਬਾਲ ਸਾਹਿਤ ਨੂੰ ਪਿਆਰਨ ਤੇ ਸਤਿਕਾਰਨ ਵਾਲੀਆਂ ਸ਼ਖਸ਼ੀਅਤਾਂ ਵਿੱਚ ਜਸਵੀਰ ਸਿੰਘ ਮਰੂਲਾ, ਰਕੇਸ਼ ਕੁਮਾਰ, ਪਵਨ ਸਕਰੂਲੀ, ਮਨਜਿੰਦਰ ਹੀਰ, ਹਰਵੀਰ ਮਾਨ, ਹਰਮਨਪ੍ਰੀਤ ਕੌਰ, ਅੰਸ਼, ਸੁਰਿੰਦਰ ਕੌਰ, ਅਵਤਾਰ ਸਿੰਘ, ਜੀਵਨ ਚੰਦੇਲੀ, ਕੁਲਦੀਪ ਕੌਰ ਬੈਂਸ, ਸੋਨੂ ਭਾਰਟਾ, ਨਿਧੀ ਅਮਨ ਸਹੋਤਾ ਆਦਿ ਸ਼ਾਮਿਲ ਹੋਏ।