ਪੂਨੀਆ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੀਤਾ ਗਿਆ ਸ਼ੁਕਰਾਨਾ

ਮੋਹਾਲੀ- ਮੋਹਾਲੀ ਦੇ ਨਾਲ ਲੱਗਦੇ ਪਿੰਡ ਭਾਗੋ ਮਾਜਰਾ ਦੇ ਸਰਪੰਚ ਗੁਰਜੰਟ ਸਿੰਘ ਪੂਨੀਆ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਭਾਗੋ ਮਾਜਰਾ ਵਿਖੇ ਐਤਵਾਰ ਨੂੰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਸ਼ੁਕਰਾਨਾ ਕੀਤਾ ਗਿਆ। ਜਿੱਥੇ ਪੂਨੀਆਂ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ 51 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ।

 ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਗੁਰਜੰਟ ਸਿੰਘ ਪੂਨੀਆਂ ਨੇ ਦੱਸਿਆ ਕਿ ਅੱਜ ਪੂਨੀਆਂ ਪਰਿਵਾਰ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਭਾਗੋ ਮਾਜਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਸ਼ੁਕਰਾਨਾ ਕੀਤਾ ਗਿਆ, ਜੋ ਸਵੇਰੇ 9 ਵਜੇ ਆਰੰਭ ਹੋ ਕੇ 11 ਵਜੇ ਭੋਗ ਪਾਏ ਗਏ ਸਨ। ਜਿਸ ਵਿੱਚ ਹਲਕਾ ਵਿਧਾਇਕ ਸਰਦਾਰ ਕੁਲਵੰਤ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਾਜ਼ਰੀ ਲਗਵਾਈ ਗਈ। ਉਹਨਾਂ ਦੱਸਿਆ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਪਿੰਡ ਦੇ ਵਿਕਾਸ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ। 
ਉਹਨਾਂ ਕਿਹਾ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਨ ਜਿੰਨਾ ਵੱਲੋਂ ਪੂਰੀ ਪੰਚਾਇਤ ਨੂੰ ਪਿੰਡ ਦਾ ਵਿਕਾਸ ਕਰਨ ਦਾ ਮੌਕਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਪੂਨੀਆਂ ਪਰਿਵਾਰ ਹਲਕੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਪਰਿਵਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਸਰਪੰਚ ਗੁਰਜੰਟ ਸਿੰਘ ਪੂਨੀਆ ਦੇ ਪਿਤਾ ਸਵਰਗਵਾਸੀ ਜਰਨੈਲ ਸਿੰਘ ਪੂਨੀਆ ਵੱਲੋਂ ਪਿੰਡ ਭਾਗੋ ਮਾਜਰਾ ਵਿਖੇ ਕਈ ਧਾਰਮਿਕ ਅਤੇ ਬੱਚਿਆਂ ਲਈ ਖੇਲ ਸਟੇਡੀਅਮ ਬਣਵਾਇਆ ਜਾ ਚੁੱਕਿਆ ਹੈ।
 ਇਸ ਮੌਕੇ ਜਸਵਿੰਦਰ ਸਿੰਘ, ਕੁਲਵਿੰਦਰ ਕੌਰ, ਹਰਜਿੰਦਰ ਕੌਰ, ਭੁਪਿੰਦਰ ਸਿੰਘ, ਦੀਦਾਰ ਸਿੰਘ, ਮਨਦੀਪ ਕੌਰ, ਜਸਵੀਰ ਸਿੰਘ (ਸਾਰੇ ਪੰਚ)ਬਹਾਦਰ ਸਿੰਘ ਪੂਨੀਆਂ,ਅਵਤਾਰ ਸਿੰਘ ਮੌਲੀ ਵੈਦਵਾਨ, ਬਲਬੀਰ ਸਿੰਘ ਸਰਪੰਚ ਬੈਰੋਪੁਰ,ਗੁਰਦੀਪ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਸਾਬਕਾ ਸਰਪੰਚ, ਸੁਰਮੁਖ ਸਿੰਘ ਸਾਬਕਾ ਪੰਚ, ਬਲਜੀਤ ਸਿੰਘ ਟਾਟੀ ਦੇ ਨਾਲ ਵੱਡੀ ਗਿਣਤੀ ਵਿੱਚ ਪਤਵੰਤੇ ਵਿਅਕਤੀ ਹਾਜ਼ਰ ਸਨ।