ਕੰਪਿਊੁਟਰ ਟਾਈਪਿਸਟ ਦੀ ਬ੍ਰੇਨ ਅਟੈਕ ਨਾਲ ਹੋਈ ਮੌਤ

ਨਵਾਂਸ਼ਹਿਰ- ਤਹਿਸੀਲ ਕੰਪਲੈਕਸ ਨਵਾਸ਼ਹਿਰ ਵਿਖੇ ਕਸਮੀਰ ਲਾਲ ਪਿੰਡ ਚੂਹੜਪੁਰ ਕੰਪਿਊਟਰ ਟਾਈਪਿਸਟ ਦੀ ਅਚਾਨਕ ਰਾਤ ਦੀ ਰੋਟੀ ਖਾਣ ਤੋਂ ਬਾਅਦ ਚਾਹ ਪੀਣ ਲੱਗਿਆ ਸਿਰ ਦਰਦ ਹੋਣ ਕਰਕੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਥੇ ਉਸ ਨੂੰ ਦੁਜੇ ਮਿਤ੍ਰਕ ਕਰਾਰ ਦਿੱਤਾ ਗਿਆ। ਉਸ ਦੀ ਇਕਲੌਤੀ ਧੀ ਦਾ ਨਰਸਿੰਗ ਹੋਮ ਦਾ ਪੇਪਰ ਹੋਣ ਕਰਕੇ ਤੀਸਰੇ ਦਿਨ ਅੱਜ ਸੰਸਕਾਰ ਕੀਤੇ ਜਾਣ ਤੋਂ ਪਹਿਲਾਂ

ਨਵਾਂਸ਼ਹਿਰ- ਤਹਿਸੀਲ ਕੰਪਲੈਕਸ ਨਵਾਸ਼ਹਿਰ ਵਿਖੇ ਕਸਮੀਰ ਲਾਲ ਪਿੰਡ ਚੂਹੜਪੁਰ  ਕੰਪਿਊਟਰ ਟਾਈਪਿਸਟ ਦੀ ਅਚਾਨਕ ਰਾਤ ਦੀ ਰੋਟੀ ਖਾਣ ਤੋਂ ਬਾਅਦ ਚਾਹ ਪੀਣ ਲੱਗਿਆ ਸਿਰ ਦਰਦ ਹੋਣ ਕਰਕੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਥੇ ਉਸ ਨੂੰ ਦੁਜੇ ਮਿਤ੍ਰਕ ਕਰਾਰ ਦਿੱਤਾ ਗਿਆ।
 ਉਸ ਦੀ ਇਕਲੌਤੀ ਧੀ ਦਾ ਨਰਸਿੰਗ ਹੋਮ ਦਾ ਪੇਪਰ ਹੋਣ ਕਰਕੇ ਤੀਸਰੇ ਦਿਨ ਅੱਜ ਸੰਸਕਾਰ  ਕੀਤੇ ਜਾਣ ਤੋਂ ਪਹਿਲਾਂ ਸਵੇਰੇ ਪਿਤਾ ਪਿਆਰੇ ਲਾਲ ਪੁੱਤਰ ਦਾ ਸਦਮਾ ਨਾ ਸਹਾਰਦਿਆਂ ਪ੍ਰਮਾਤਮਾ ਦੇ ਚਰਨੀਂ  ਜਾ ਬਿਰਾਜੇ। ਪਿੰਡ ਚੂਹੜਪੁਰ ਦੇ ਇਲਾਕੇ ਅਤੇ ਤਹਿਸੀਲ ਕੰਪਲੈਕਸ ਵਿੱਚ ਸੋਗ ਦੀ ਲਹਿਰ ਦੌੜ ਗਈ। ਪਿਉ ਪੁੱਤਰ ਦੀਆਂ ਅਰਥੀਆਂ ਇਕੱਠੀਆਂ ਉਠੀਆਂ। ਸੰਸਕਾਰ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਤਹਿਸੀਲ ਵੈਲਫੇਅਰ ਐਸੋਸੀਏਸ਼ਨ ਰਜਿ: ਨਵਾਂਸ਼ਹਿਰ ਦੇ ਮੈਂਬਰ ਸ਼ਾਮਲ ਹੋਏ। 
ਦੀ ਤਹਿਸੀਲ ਕੰਪਲੈਕਸ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਦੇ ਪ੍ਰਧਾਨ ਚੇਤ ਰਾਮ ਰਤਨ, ਰਮੇਸ ਸਰਮਾ ਜਨਰਲ ਸਕੱਤਰ ਅਤੇ ਸਮੁੱਚੇ ਮੈਂਬਰਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਕਸ਼ਮੀਰ ਸਿੰਘ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਉਹ ਆਪਣੇ ਪਿਛੇ ਲੜਕਾ ਸਾਗਰ ਅਤੇ ਲੜਕੀ ਮਨਪ੍ਰੀਤ ਕੌਰ ਛੱਡ ਗਿਆ। ਅੰਤਿਮ ਅਰਦਾਸ ਦਿਨ ਐਤਵਾਰ ਬਾਅਦ ਦੁਪਹਿਰ 1 ਵਜੇ 19 ਜਨਵਰੀ ਨੂੰ ਪਿੰਡ ਚੂਹੜਪੁਰ ਵਿਖੇ ਹੋਵੇਗੀ।
 ਇਸ ਮੌਕੇ ਸਰਪੰਚ ਆਸਾ ਰਾਣੀ, ਨੰਬਰਦਾਰ ਮਨਜੀਤ ਸਿੰਘ, ਮਲਕੀਅਤ ਸਿੰਘ ਜੱਬੋਵਾਲ, ਅਸ਼ੋਕ ਕੁਮਾਰ ਸ਼ਰਮਾ, ਰੇਸ਼ਮ ਸਿੰਘ ਅਲੀਪੁਰ, ਗੁਰਮੇਲ ਸਿੰਘ ਸੈਣੀ, ਸੁਖਵਿੰਦਰ ਸਿੰਘ ਰਤਨ, ਪਰਮਜੀਤ ਬੜਵਾ, ਬਾਬਾ ਸਤਪਾਲ, ਬਲਵੀਰ ਸਿੰਘ ਬਸਰਾ, ਦੀਪਕ ਕੁਮਾਰ, ਰੇਸ਼ਮ ਸਿੰਘ ਕਮਾਮ, ਸਰਵਣ ਸਿੰਘ, ਮੋਤੀ ਲਾਲ, ਜਗਦੀਸ਼ ਲਾਲ, ਰੇਵਲ ਸਿੰਘ ਨੰਬਰਦਾਰ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਜੋਗਾ ਸਿੰਘ ਗ੍ਰੰਥੀ ਸਿੰਘ, ਲਖਵਿੰਦਰ ਸਿੰਘ, ਰਾਜ ਕੁਮਾਰ ਮਾਲੇਵਾਲ, ਰੇਸ਼ਮ ਸਿੰਘ , ਸੁਖਵੰਤ ਸਿੰਘ, ਬਲਜੀਤ ਕੁਮਾਰ, ਹੈਪੀ ਬਾਲੀ ਆਦਿ ਨੇ ਦੁਖ ਦਾ ਪ੍ਰਗਟਾਵਾ ਕੀਤਾ।