ਐਨ ਆਰ ਆਈ ਵੀਰ ਨੇ ਮਜਾਰਾ ਕਲਾਂ ਸਕੂਲ ਨੂੰ ਭੇਂਟ ਕੀਤੀ ਅਲਮਾਰੀ।

ਨਵਾਂਸ਼ਹਿਰ- ਇੱਕ ਐਨ ਆਰ ਆਈ ਵੀਰ ਗੁਰਮੁੱਖ ਸਿੰਘ ਵਲੋਂ ਸਰਕਾਰੀ ਸਮਾਰਟ ਹਾਈ ਸਕੂਲ ਮਜਾਰਾ ਕਲਾਂ / ਖੁਰਦ ਨੂੰ ਲਾਇਬਰੇਰੀ ਲਈ ਅਲਮਾਰੀ ਭੇਟ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕਾ ਨੀਲਮ ਕੁਮਾਰੀ ਨੇ ਦੱਸਿਆ ਕਿ ਐਨਆਰਆਈ ਗੁਰਮੁੱਖ ਸਿੰਘ ਸਨਾਵਾ (ਆਸਟ੍ਰੇਲੀਆ ਵਾਲੇ) ਇਸ ਸਕੂਲ ਦੇ ਐਸ ਐਸ ਮਾਸਟਰ ਅਜੈ ਕੁਮਾਰ ਚਾਹੜ ਮਜਾਰਾ ਦੇ ਬਹੁਤ ਨਜ਼ਦੀਕੀ ਦੋਸਤ ਹਨ ਜਿਨ੍ਹਾਂ ਨੇ ਆਪਣੇ ਪੁੱਤਰ ਰਾਜਵੀਰ ਸਿੰਘ ਦੇ ਵਿਆਹ ਦੀ ਖੁਸ਼ੀ ਵਿਚ ਇਸ ਸਕੂਲ ਨੂੰ ਇਕ ਅਲਮਾਰੀ ਭੇਟ ਕੀਤੀ ਹੈ|

 ਜਿਸ ਦੀ ਸਕੂਲ ਨੂੰ ਬਹੁਤ ਜ਼ਰੂਰਤ ਸੀ। ਉਨ੍ਹਾਂ ਕਿਹਾ ਇਹ ਦਾਨੀ ਸੱਜਣ ਬਹੁਤ ਹੀ ਨੇਕ ਦਿਲ ਇਨਸਾਨ ਹਨ ਅਤੇ ਹੋਰ ਵੀ ਸਕੂਲਾਂ ਦੀ ਮਦਦ ਕਰਦੇ ਰਹਿੰਦੇ ਹਨ। ਐਨ ਆਰ ਆਈ ਗੁਰਮੁੱਖ ਸਿੰਘ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਲੋੜਵੰਦ ਸਕੂਲਾਂ ਦੀ ਮਦਦ ਕਰਦੇ ਰਹਿਣਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਧਿਆਪਕਾਂ ਤੋਂ ਮਨ ਲਗਾ ਕੇ ਵਿੱਦਿਆ ਹਾਸਲ ਕਰ ਕੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ। 
ਆਪਣੇ ਮਾਤਾ ਪਿਤਾ , ਅਧਿਆਪਕਾਂ ਅਤੇ ਵੱਡਿਆਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਸਕੂਲ ਸਟਾਫ ਵਲੋਂ ਐਨ ਆਰ ਆਈ ਗੁਰਮੁੱਖ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਸਰਪੰਚ ਪਿੰਡ ਮਜਾਰਾ ਖੁਰਦ , ਦੀਦਾਰ ਸਿੰਘ ਮਜਾਰਾ ਕਲਾਂ,  ਰਘੁਵਿੰਦਰ ਕੌਰ ਸਰਪੰਚ ਪਿੰਡ ਮਜਾਰਾ ਕਲਾਂ , ਦਲਜਿੰਦਰ ਕੌਰ , ਜਰਨੈਲ ਸਿੰਘ , ਨੀਰੂ ਬਾਲਾ , ਬਲਵਿੰਦਰ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ , ਗੁਰਨੇਕ ਸਿੰਘ , ਰਾਜਵਿੰਦਰ ਕੌਰ , ਅਜੈਦੀਪ ਸਿੰਘ , ਚੰਦਨ ਸ਼ਰਮਾ , ਰਾਜੀਵ ਸ਼ਰਮਾ , ਕੈਲਾਸ਼ , ਰਜਵਿੰਦਰ ਕੌਰ , ਪ੍ਰਿੰਸ ਪ੍ਰੀਤੀ ਅਤੇ ਪ੍ਰਦੀਪ ਕੁਮਾਰ ਆਦਿ ਵੀ ਹਾਜ਼ਰ ਸਨ।