ਭ੍ਰਿਸ਼ਟਾਚਾਰ * ਬੀਡੀਪੀਓ ਬਲਾਕ—1 ਹੁਸ਼ਿਆਰਪੁਰ ਨੇ ਮਾਹਿਲਪੁਰ ਦੇ ਵਾਧੂ ਚਾਰਜ ਦੌਰਾਨ 14ਵੇਂ ਵਿੱਤ ਕਮਿਸ਼ਨ ਕੰਟੀਜੈਂਸੀ ਚੋਂ ਉਡਾਏ 97 ਲੱਖ 54 ਹਜ਼ਾਰ 273 ਰੁ:, ਉਚ ਅਧਿਕਾਰੀਆਂ ਨੂੰ ਪਤਾ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਚੁੱਪ?

ਹੁਸ਼ਿਆਰਪੁਰ- ਸਰਕਾਰਾਂ ਦੀਆਂ ਘਟੀਆਂ ਮੈਨੇਜਮੈਂਟਾਂ ਅਤੇ ਸਵਾਰਥੀ ਗਵਰਨੰਸ ਨੀਤੀਆਂ ਨੇ ਪੰਜਾਬ ਅੰਦਰ ਭ੍ਰਿਸ਼ਟਾਚਾਰੀਆਂ ਦੀਆਂ ਡੋਰਾਂ ਖੋਲ੍ਹ ਕੇ ਰੱਖਣ ਕਾਰਨ, ਭ੍ਰਿਸ਼ਟ ਅਧਿਕਾਰੀ ਮਿਲੀਭੁਗਤ ਨਾਲ ਜੇਬਾਂ ਕਰ ਰਹੇ ਮੋਟੀਆਂ, ਪੰਚਾਇਤੀ ਸੰਸਥਾਵਾਂ ਨੂੰ ਭ੍ਰਿਸ਼ਟਾਚਾਰ ਅਤੇ ਘੱਟ ਸਟਾਫ ਨੇ ਕੀਤਾ ਖੋਖਲਾ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਬਲਾਕ ਮਾਹਿਲਪੁਰ ਵਿੱਚ ਮੌਜੂਦਾ ਬੀਡੀਪੀਓ ਵਲੋਂ ਅਚਾਨਕ ਬੀਮਾਰ ਹੋਣ ਕਾਰਨ ਛੁੱਟੀ ਉੱਤੇ ਜਾਣ ਤੇ ਲੇਖਾਕਾਰ ਚਾਰਜ ਬੀਡੀਪੀਓ ਹੁਸ਼ਿਆਰਪੁਰ ਬਲਾਕ 1 ਵਲੋਂ ਵਾਧੂ ਚਾਰਜ ਲੈ ਕੇ ਕੁਝ ਦਫਤਰੀ ਸਟਾਫ ਨਾਲ ਮਿਲੀਭੁਗਤ ਕਰਕੇ 14ਵੇਂ ਵਿੱਤ ਕਮਿਸ਼ਨ ਕੰਟੀਜੈਂਸੀ ਫੰਡ ਦੇ ਬੈਂਕ ਖਾਤੇ ਵਿੱਚੋਂ ਬਿਨ੍ਹਾਂ ਕੰਮ ਕੀਤਿਆਂ 97 ਲੱਖ 54 ਹਜ਼ਾਰ 273 ਰੁ: ਉਡਾਏ ਜਾਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਦੀ ਗੋਦ ਵਿੱਚ ਬੈਠ ਕੇ ਇਸ ਲੇਖਾਕਾਰ ਚਾਰਜ ਬੀਡੀਪੀਓ ਬੇਖੌਫ ਹੋ ਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਵਾਧੂ ਚਾਰਜ ਲੈ ਕੇ ਲੱਖਾਂ ਰੁਪਏ ਸਰਕਾਰੀ ਅਸ਼ੀਰਵਾਦ ਨਾਲ ਉਡਾ ਲਏ ਹਨ। ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਨੂੰ ਪਤਾ ਹੋਣ ਦੇ ਬਾਵਜੂਦ ਸਾਰੇ ਚੁੱਪ ਬੈਠੇ ਨੇ।

ਹੁਸ਼ਿਆਰਪੁਰ- ਸਰਕਾਰਾਂ ਦੀਆਂ ਘਟੀਆਂ ਮੈਨੇਜਮੈਂਟਾਂ ਅਤੇ ਸਵਾਰਥੀ ਗਵਰਨੰਸ ਨੀਤੀਆਂ ਨੇ ਪੰਜਾਬ ਅੰਦਰ ਭ੍ਰਿਸ਼ਟਾਚਾਰੀਆਂ ਦੀਆਂ ਡੋਰਾਂ ਖੋਲ੍ਹ ਕੇ ਰੱਖਣ ਕਾਰਨ, ਭ੍ਰਿਸ਼ਟ ਅਧਿਕਾਰੀ ਮਿਲੀਭੁਗਤ ਨਾਲ ਜੇਬਾਂ ਕਰ ਰਹੇ ਮੋਟੀਆਂ, ਪੰਚਾਇਤੀ ਸੰਸਥਾਵਾਂ ਨੂੰ ਭ੍ਰਿਸ਼ਟਾਚਾਰ ਅਤੇ ਘੱਟ ਸਟਾਫ ਨੇ ਕੀਤਾ ਖੋਖਲਾ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਬਲਾਕ ਮਾਹਿਲਪੁਰ ਵਿੱਚ ਮੌਜੂਦਾ ਬੀਡੀਪੀਓ ਵਲੋਂ ਅਚਾਨਕ ਬੀਮਾਰ ਹੋਣ ਕਾਰਨ ਛੁੱਟੀ ਉੱਤੇ ਜਾਣ ਤੇ ਲੇਖਾਕਾਰ ਚਾਰਜ ਬੀਡੀਪੀਓ ਹੁਸ਼ਿਆਰਪੁਰ ਬਲਾਕ 1 ਵਲੋਂ ਵਾਧੂ ਚਾਰਜ ਲੈ ਕੇ ਕੁਝ ਦਫਤਰੀ ਸਟਾਫ ਨਾਲ ਮਿਲੀਭੁਗਤ ਕਰਕੇ 14ਵੇਂ ਵਿੱਤ ਕਮਿਸ਼ਨ ਕੰਟੀਜੈਂਸੀ ਫੰਡ ਦੇ ਬੈਂਕ ਖਾਤੇ ਵਿੱਚੋਂ ਬਿਨ੍ਹਾਂ ਕੰਮ ਕੀਤਿਆਂ 97 ਲੱਖ 54 ਹਜ਼ਾਰ 273 ਰੁ: ਉਡਾਏ ਜਾਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਦੀ ਗੋਦ ਵਿੱਚ ਬੈਠ ਕੇ ਇਸ ਲੇਖਾਕਾਰ ਚਾਰਜ ਬੀਡੀਪੀਓ ਬੇਖੌਫ ਹੋ ਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਵਾਧੂ ਚਾਰਜ ਲੈ ਕੇ ਲੱਖਾਂ ਰੁਪਏ ਸਰਕਾਰੀ ਅਸ਼ੀਰਵਾਦ ਨਾਲ ਉਡਾ ਲਏ ਹਨ। ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਨੂੰ ਪਤਾ ਹੋਣ ਦੇ ਬਾਵਜੂਦ ਸਾਰੇ ਚੁੱਪ ਬੈਠੇ ਨੇ। ਉਚ ਅਧਿਕਾਰੀਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਕੋਈ ਵੀ ਅਧਿਕਾਰੀ ਕਾਰਵਾਈ ਕਰਨ ਲਈ ਤਿਆਰ ਨਹੀਂ। ਦੂਜੇ ਪਾਸੇ ਪੰਜਾਬ ਸਰਕਾਰ ਜੀਰੋ ਭ੍ਰਿਸ਼ਟਾਚਾਰ ਦੀਆਂ ਝੂਠੀਆਂ ਫੜਫੜੀਆਂ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਧੀਮਾਨ ਨੇ ਇੱਕ ਸੂਚਨਾ ਦੇ ਤਹਿਤ ਦੱਸਿਆ ਕਿ ਮੌਜੂਦਾ ਬੀਡੀਪੀਓ ਬਲਵਿੰਦਰ ਪਾਲ ਮਿਤੀ 22—11—2024 ਨੂੰ ਬੀਮਾਰ ਹੋ ਕੇ ਛੁੱਟੀ ਉੱਤੇ ਚਲੇ ਗਏ ਸਨ ਤੇ ਨਿਯਮਾਂ ਅਨੁਸਾਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਵਲੋਂ ਪਿੱਠ ਅੰਕਣ ਨੰਬਰ ਆਰ.ਈ.ਏ—5350—5356 ਮਿਤੀ 22—11—2024 ਨੂੰ ਬਲਾਕ—1 ਹੁਸ਼ਿਆਰਪੁਰ ਦੇ ਲੇਖਾਕਾਰ ਚਾਰਜ ਬੀਡੀਪੀਓ ਸੁਖਜਿੰਦਰ ਸਿੰਘ ਨੂੰ ਮਾਹਿਲਪੁਰ ਦਾ ਚਾਰਜ ਦਿੱਤਾ ਗਿਆ ਤੇ ਹੁਕਮ ਸਨ ਕਿ ਉਹ ਚਾਰਜ ਦੌਰਾਨ ਮਨਰੇਗਾ ਦੀ ਲੇਬਰ ਦੀ ਅਦਾਇਗੀ ਅਤੇ ਦਫਤਰ ਦੇ ਕਰਮਚਾਰੀਆਂ ਦੀ ਤਨਖਾਹ ਕਢਵਾਉਣਗੇ। ਉਸ ਤੋਂ ਬਾਅਦ ਮੌਜੂਦਾ ਬੀਡੀਪੀਓ ਬਲਵਿੰਦਰ ਪਾਲ ਜੀ ਨੇ ਮੁੜ ਮਿਤੀ 09—01—2025 ਨੂੰ ਆਪਣੀ ਡਿਊਟੀ ਜੁਆਇਨ ਕੀਤੀ। ਪਰ ਲੇਖਾਕਾਰ ਚਾਰਜ ਬੀਡੀਪੀਓ ਸੁਖਜਿੰਦਰ ਸਿੰਘ ਦੇ ਸਮੇਂ ਰਿਕਾਰਡ ਚੈਕ ਕੀਤਾ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ।
ਉਨ੍ਹਾਂ ਨੇ ਵੱਡੇ ਰੋਚਕ ਢੰਗ ਨਾਲ ਡਿਪਟੀ ਕਮਿਸ਼ਨਰ ਜੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ 14ਵੇਂ ਵਿੱਤ ਕਮਿਸ਼ਨ ਕੰਟੀਜੈਂਸੀ ਖਾਤੇ ਵਿੱਚੋਂ ਨਾਜਾਇਜ਼ 97 ਲੱਖ 54 ਹਜ਼ਾਰ 273 ਰੁ: ਵੱਖ-ਵੱਖ ਕਾਰਜਾਂ ਲਈ ਕਢਵਾ ਲਏ। ਇਸੇ ਤਰ੍ਹਾਂ ਉਹ ਬਲਾਕ ਹੁਸ਼ਿਆਰਪੁਰ—2, ਬਲਾਕ ਭੁੰਗਾ ਅਤੇ ਹਾਜੀਪੁਰ ਬਲਾਕ ਵਿੱਚ ਭ੍ਰਿਸ਼ਟਾਚਾਰ ਦੇ ਪਤੰਗ ਉਡਾ ਚੁੱਕੇ ਹਨ ਅਤੇ ਬਲਾਕ 1 ਹੁਸ਼ਿਆਰਪੁਰ ਵਿੱਚ ਉੱਡਾ ਰਹੇ ਹਨ। ਪਰ ਸਾਰੇ ਇਮਾਨਦਾਰੀ ਦੀ ਦੁਹਾਈ ਪਾਉਣ ਵਾਲੇ ਵਿਧਾਇਕ ਚੁੱਪ ਸਾਧ ਕੇ ਬੈਠੇ ਹਨ।

ਕਢਵਾਏ ਗਏ ਪੈਸਿਆਂ ਦੀ ਸੂਚੀ:

ਸੀਰੀਅਲ ਨੰਬਰ: ਚੈੱਕ ਨੰਬਰ ਮਿਤੀ ਫਰਮ ਦਾ ਨਾਮ ਰਕਮ
1 000103 03-12-2024 ਦਾਨੇਸ਼ ਕੰਪਿਊਟਰ, ਮਾਹਿਲਪੁਰ ₹23,795
2 338243430264887 03-12-2024 ਮਲਿਕ ਐਂਟਰਪ੍ਰਾਈਜ਼, ਮਾਹਿਲਪੁਰ ₹36,500
3 0002305 03-12-2024 ਪੰਜਾਬ ਹੈਂਡਲੂਮ, ਮਾਹਿਲਪੁਰ ₹59,800
4 000105 05-12-2024 ਗ੍ਰਾਮ ਪੰਚਾਇਤ, ਹਕੂਮਤਪੁਰ ₹9,00,000
5 000122 05-12-2024 ਚਾਣਕਿਆ ਏਆਈ ਟੈਕ, ਮਾਹਿਲਪੁਰ ₹10,95,200
6 000116 05-12-2024 ਦਾਨੇਸ਼ ਕੰਪਿਊਟਰ, ਮਾਹਿਲਪੁਰ ₹1,10,000
7 000109 06-12-2024 ਪਿੰਡ ਪੰਚਾਇਤ, ਕੋਟ ਫਤੂਹੀ ₹12,00,000
8 000107 06-12-2024 ਗ੍ਰਾਮ ਪੰਚਾਇਤ, ਬਹਿਬਲਪੁਰ ₹10,00,000
9 000108 06-12-2024 ਗ੍ਰਾਮ ਪੰਚਾਇਤ, ਥੁਆਣਾ ₹9,00,000
10 000111 13-12-2024 ਚਾਵਲਾ ਫਰਨੀਚਰ ਹਾਊਸ, ਹੁਸ਼ਿਆਰਪੁਰ ₹7,02,690
11 348243454821732 13-12-2024 ਜੇਕੇ ਬੁੱਕ ਡਿਪਾਰਟਮੈਂਟ, ਮਾਹਿਲਪੁਰ ₹12,200
(ਮੁਕੰਮਲ ਲਿਸਟ ਜਾਰੀ...)

ਕੁਲ ਜੋੜ: ₹97,54,273

ਧੀਮਾਨ ਨੇ ਦੱਸਿਆ ਕਿ ਰਿਕਾਰਡ ਅਨੁਸਾਰ ਬਹੁਤ ਸਾਰੀਆਂ ਅਦਾਇਗੀਆਂ ਦੇ ਬਿੱਲ ਵੀ ਨਹੀਂ ਹਨ ਅਤੇ ਜਿਹੜੀਆਂ ਪੰਚਾਇਤਾਂ ਦੇ ਨਾਮ ਉੱਤੇ ਜਾਰੀ ਹੋਈਆਂ ਹਨ, ਉਨ੍ਹਾਂ ਦਾ ਤਖਮੀਨਾ ਕਿਸੇ ਵੀ ਸਮਰਥ ਅਧਿਕਾਰੀ ਵਲੋਂ ਨਾ ਤਾਂ ਪਾਸ ਕੀਤਾ ਗਿਆ ਹੈ ਅਤੇ ਨਾ ਹੀ ਸਬੰਧਤ ਜੇ.ਈ. ਨੂੰ ਇਨ੍ਹਾਂ ਬਾਰੇ ਜਾਣਕਾਰੀ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਪੰਚਾਇਤਾਂ ਦੀ ਹੋਂਦ ਤੋਂ ਬਾਅਦ ਪ੍ਰਬੰਧਕ ਵਿਜੇ ਕੁਮਾਰ, ਪੰਚਾਇਤ ਸਕੱਤਰ ਸੰਦੀਪ ਕੁਮਾਰ, ਲੇਖਾਕਾਰ ਚਾਰਜ ਬੀਡੀਪੀਓ ਸੁਖਜਿੰਦਰ ਸਿੰਘ ਅਤੇ ਹੋਰ ਸਾਥੀਆਂ ਦੀ ਮਿਲੀਭੁਗਤ ਨਾਲ ਇਹ ਵੱਡਾ ਘਪਲਾ ਹੋਇਆ ਹੈ। ਇਹ ਵੀ ਹੈ ਕਿ ਇਨ੍ਹਾਂ ਪੈਸਿਆਂ ਨਾਲ ਇੱਕ ਨਿੱਕੇ ਪੈਸੇ ਦਾ ਕੋਈ ਕੰਮ ਤੱਕ ਵੀ ਨਹੀਂ ਹੋਇਆ।
ਧੀਮਾਨ ਨੇ ਕਿਹਾ ਕਿ ਜਦੋਂ ਜ਼ਿਲ੍ਹਾ ਅਧਿਕਾਰੀਆਂ ਨੇ ਰਾਜਨੀਤਿਕ ਦਬਾਅ ਹੇਠ ਕੋਈ ਕਾਰਵਾਈ ਨਹੀਂ ਕੀਤੀ ਤਾਂ ਬੀਡੀਪੀਓ ਬਲਵਿੰਦਰ ਪਾਲ ਜੀ ਨੇ ਇਹ ਮਾਮਲਾ ਫਿਰ ਡਾਇਰੈਕਟਰ, ਪੈਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਮੋਹਾਲੀ ਜੀ ਦੇ ਵੀ ਧਿਆਨ ਹੇਠ ਲਿਆਂਦਾ। ਪਰ ਭ੍ਰਿਸ਼ਟਾਚਾਰੀਆਂ ਦੀਆਂ ਜੜ੍ਹਾਂ ਹੇਠਾਂ ਤੋਂ ਉੱਪਰ ਤੱਕ ਹੋਣ ਕਾਰਨ ਲੇਖਾਕਾਰ ਚਾਰਜ ਬੀਡੀਪੀਓ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਉਸ ਦਾ ਸਾਰਾ ਰਿਕਾਰਡ ਸੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਲੇਖਾਕਾਰ ਚਾਰਜ ਬੀਡੀਪੀਓ ਨੇ ਵਾਧੂ ਚਾਰਜਾਂ ਦੌਰਾਨ ਬਲਾਕ ਭੁੰਗਾ, ਬਲਾਕ ਹਾਜੀਪੁਰ ਅਤੇ ਹੁਸ਼ਿਆਰਪੁਰ ਬਲਾਕ—2 ਵਿੱਚ ਖੂਬ ਭ੍ਰਿਸ਼ਟਾਚਾਰ ਕੀਤਾ ਹੈ।
ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਲੈ ਕੇ ਰੋਲਾ ਪਾਉਣ ਦੀ ਥਾਂ, ਇਸ ਬੀਡੀਪੀਓ ਨੂੰ ਤੁਰੰਤ ਮੁਅਤਲ ਕਰਕੇ ਸਾਰਾ ਰਿਕਾਰਡ ਸੀਲ ਕਰੇ ਤਾਂ ਕਿ ਰਿਕਾਰਡ ਨਾਲ ਛੇੜਛਾੜ ਨਾ ਹੋ ਸਕੇ। ਇਹ ਵੀ ਵਿਡੰਬਨਾ ਹੈ ਕਿ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਣਦੇ ਹੋਏ ਵੀ ਚੁੱਪੀ ਧਾਰ ਕੇ ਬੈਠੇ ਹਨ ਤੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਵੀ ਇਸ ਦੇ ਵਿਰੁੱਧ ਕਾਰਵਾਈ ਨਹੀਂ ਕਰਵਾ ਰਹੇ। ਧੀਮਾਨ ਨੇ ਦੱਸਿਆ ਕਿ ਉਨ੍ਹਾਂ ਸਾਰੇ ਇਕੱਠੇ ਕੀਤੇ ਸਬੂਤਾਂ ਸਮੇਤ ਮਾਮਲਾ ਮਾਨਯੋਗ ਚੀਫ ਸਕੱਤਰ, ਪੰਜਾਬ ਸਰਕਾਰ ਅਤੇ ਮੁੱਖ ਮੰਤਰੀ, ਪੰਜਾਬ ਜੀ ਨੂੰ ਵੀ ਭੇਜਿਆ ਹੈ ਤੇ ਮੰਗ ਕੀਤੀ ਕਿ ਹੁਸ਼ਿਆਰਪੁਰ ਨੂੰ ਅਜਿਹੇ ਭ੍ਰਿਸ਼ਟ ਅਫਸਰਾਂ ਤੋਂ ਬਚਾਇਆ ਜਾਵੇ।