ਮਕਰ ਸੰਕ੍ਰਾਂਤੀ ਮੌਕੇ ਸ੍ਰੀ ਦੁਰਗਾ ਮੰਦਿਰ ਰੋਡ ਤੇ ਲਗਾਇਆ ਗਿਆ ਬਿੱਲ ਪੱਤਰ ਦਾ ਪੌਦਾ

ਰਾਜਪੁਰਾ,14 ਜਨਵਰੀ: ਮਕਰ ਸੰਕ੍ਰਾਂਤੀ ਮਾਘੀ ਅਤੇ ਦੇਸੀ ਮਹੀਨੇ ਦੇ ਨਵੇਂ ਸਾਲ ਦੇ ਮੌਕੇ ਤੇ ਇੱਥੋਂ ਦੀ ਸ੍ਰੀ ਦੁਰਗਾ ਮੰਦਿਰ ਰੋਡ ਤੇ ਸਥਿਤ ਆਈ.ਬੀ.ਐਨ ਪੰਜਾਬ ਨਿਊਜ਼ ਚੈਨਲ ਦੇ ਦਫਤਰ ਦੇ ਬਾਹਰ ਬਿੱਲ ਪੱਤਰ ਦਾ ਪੌਦਾ ਲਗਾਇਆ ਗਿਆ ਜਿਸ ਵਿੱਚ ਸ੍ਰੀ ਦੁਰਗਾ ਮੰਦਰ ਮਾਰਕੀਟ ਦੇ ਦੁਕਾਨਦਾਰਾਂ ਨੇ ਸ਼ਿਰਕਤ ਕੀਤੀ।

ਇਸ ਬੇਲ ਪੱਤਰ ਬੂਟੇ ਦਾ ਯੋਗਦਾਨ ਵਾਤਾਵਰਨ ਪ੍ਰੇਮੀ ਸਾਹਿਲ ਸ਼ਰਮਾ ਨੂੰ ਜਾਂਦਾ ਹੈ। ਜਿਨਾਂ ਨੇ ਹਿਮਾਂਸ਼ੂ ਹੈਰੀ ਸੇਤੀਆ ਆਈ.ਬੀ.ਐਨ ਪੰਜਾਬ ਨਿਊਜ਼ ਚੈਨਲ ਦੇ ਚੀਫ ਐਡੀਟਰ ਦੇ ਇਕ ਫੋਨ ਕਰਨ ਤੇ ਹੀ ਉਸੀ ਸਮੇਂ ਇਹ ਪੌਦਾ ਸ੍ਰੀ ਦੁਰਗਾ ਮੰਦਿਰ ਰੋਡ ਤੇ ਸਥਿਤ ਆਈ. ਬੀ.ਐਨ ਪੰਜਾਬ ਨਿਊਜ਼ ਚੈਨਲ ਦੇ ਆਫਿਸ ਦੇ ਬਾਹਰ ਲਗਾਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਇਹ ਬਿੱਲ ਪੱਤਰ ਦਾ ਬੂਟਾ ਭਗਵਾਨ ਭੋਲੇਨਾਥ ਦਾ ਅਸ਼ੀਰਵਾਦ ਹੈ ਤੇ ਸਾਰੇ ਮਾਰਕੀਟ ਦੇ ਦੁਕਾਨਦਾਰ ਇਸ ਬੇਲ ਪੱਤਰ ਦੀ ਸਾਂਭ ਸੰਭਾਲ ਕਰਨ|
 ਤਾਂ ਕਿ ਇਹ ਬੂਟਾ ਵੱਡਾ ਹੋਵੇ ਤੇ ਇਸਦੇ ਪਤੇ ਭਗਵਾਨ ਭੋਲੇਨਾਥ ਜੀ ਨੂੰ ਅਰਪਿਤ ਕੀਤੇ ਜਾਣ ਵਾਲਾ ਬਣੇ ਤੇ ਨਾਲ ਹੀ ਵਾਤਾਵਰਨ ਦੀ ਸ਼ੂਧੀ ਦੇ ਲਈ ਪੇੜ ਲਗਾਣਾ ਅਤੀ ਜਰੂਰੀ ਹੈ ਤੇ ਤੇ ਇਹ ਵੀ ਉਮੀਦ ਕਰਦੇ ਹਾਂ ਕਿ ਜੋ ਵੀ ਪੇੜ ਲਗਾਇਆ ਜਾਵੇ ਉਸਦੀ ਸਾਂਭ ਸੰਭਾਲ ਆਪਣੇ ਬੱਚਿਆਂ ਵਾਂਗ ਕੀਤੀ ਜਾਵੇ।