ਪੀਈਸੀ ‘ਚ ਲੋਹੜੀ ਤਿਉਹਾਰ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ

ਚੰਡੀਗੜ੍ਹ, 13 ਜਨਵਰੀ, 2025: ਪੰਜਾਬ ਇੰਜੀਨਿਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਟੀ), ਚੰਡੀਗੜ੍ਹ ਵਿੱਚ ਅੱਜ 13 ਜਨਵਰੀ 2025 ਨੂੰ ਲੋਹੜੀ ਦਾ ਤਿਊਹਾਰ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਹ ਤਿਉਹਾਰ ਭਾਰਤ ਦੇ ਉੱਤਰੀ ਖੇਤਰ ਵਿੱਚ ਸਰਦੀਆਂ ਦੀ ਫਸਲ ਦੇ ਪੱਕਣ ਅਤੇ ਨਵੀਂ ਕਟਾਈ ਦੇ ਸੀਜ਼ਨ ਦੇ ਸ਼ੁਭ ਆਰੰਭ ਦਾ ਪ੍ਰਤੀਕ ਹੈ।

ਇਹ ਤਿਉਹਾਰ ਸੰਸਥਾ ਦੇ ਫੁਟਬਾਲ ਮੈਦਾਨ ਵਿੱਚ ਵੱਡੇ ਉਤਸਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਪੀਈਸੀ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਰਾਜੇਸ਼ ਕੁਮਾਰ ਭਾਟੀਆ ਨੇ ਇਸ ਸਾਲ ਰਿਟਾਇਰ ਹੋਣ ਵਾਲੇ ਪੀਈਸੀ ਦੇ ਸਟਾਫ ਮੈਂਬਰਾਂ ਦੇ ਨਾਲ ਮਿਲ ਕੇ ਲੋਹੜੀ ਦੀ ਅੱਗ ਪ੍ਰਜਵਲਿਤ ਕੀਤੀ। ਇਸ ਸ਼ਾਨਦਾਰ ਮੌਕੇ ਤੇ ਰਜਿਸਟ੍ਰਾਰ ਕਰਨਲ ਆਰ.ਐਮ. ਜੋਸ਼ੀ ਅਤੇ ਸੰਸਥਾ ਦੇ ਵੱਖ-ਵੱਖ ਵਿਭਾਗਾਂ ਦੇ ਸਮੂਹ ਫੈਕਲਟੀ ਅਤੇ ਸਟਾਫ ਮੈਂਬਰ ਹਾਜਰ ਸਨ।
ਅੱਗ ਪ੍ਰਜਵਲਿਤ ਕਰਨ ਤੋਂ ਬਾਅਦ, ਪੀਈਸੀ ਦੇ ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਅੱਗ ਦੀ ਪਰਿਕ੍ਰਮਾ ਕੀਤੀ ਅਤੇ ਤਿਲ, ਗੁੜ, ਗੱਚਕ ਅਤੇ ਮੂੰਗਫ਼ਲੀ ਅੱਗ ਨੂੰ ਸਮਰਪਿਤ ਕੀਤੇ। ਇਸ ਮੌਕੇ ‘ਤੇ ਲੋਕਾਂ ਨੇ ਰਵਾਇਤੀ ਲੋਕ ਗੀਤ ਵੀ ਗਾਏ।
ਹਾਜ਼ਰੀਨ, ਸਾਰੇ ਲੋਕਾਂ ਨੇ ਇਕ-ਦੂਜੇ ਨੂੰ ਗਰਮਜੋਸ਼ੀ ਨਾਲ ਵਧਾਈਆਂ ਦਿੱਤੀਆਂ, ਰਵਾਇਤੀ ਮਿਠਾਈਆਂ ਦਾ ਅਨੰਦ ਮਾਣਿਆ ਅਤੇ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨਾਲ ਤਿਉਹਾਰ ਮਨਾਇਆ। ਪੀਈਸੀ ਦੇ ਲੋਹੜੀ ਦੇ ਉਤਸਵ ਨੇ ਸੱਭਿਆਚਾਰਕ ਪਰੰਪਰਾਵਾਂ ਨੂੰ ਸੰਭਾਲਣ ਦੇ ਨਾਲ-ਨਾਲ ਮਿਲ-ਜੁਲ ਕੇ ਅਤੇ ਖੁਸ਼ਹਾਲੀ ਵਧਾਉਣ ਲਈ ਸੰਸਥਾ ਦੀ ਵਚਨਬੱਧਤਾ ਨੂੰ ਖੂਬਸੂਰਤੀ ਨਾਲ ਦਰਸਾਇਆ।