ਛੋਟੀ ਉਮਰ ਦਾ ਆਸਟ੍ਰੇਲੀਅਨ ਲੇਖਕ ਐਵਾਰਡ ਜਿੱਤਣ ਵਾਲ੍ਹੀ ਅਸ਼ਲੀਨ ਖੇਲਾ ਨੂੰ ਬੀ ਡੀ ਸੀ ਬਲੱਡ ਸੈਂਟਰ ਨੇ ਸਨਮਾਨਿਤ ਕੀਤਾ।

ਨਵਾਂ ਸ਼ਹਿਰ- ਛੋਟੀ ਉਮਰ ਦਾ ਲੇਖਕ ਆਸਟ੍ਰੇਲੀਅਨ ਐਵਾਰਡ ਪ੍ਰਾਪਤ ਕਰਕੇ ਪ੍ਰਸਿੱਧ ਲੇਖਿਕਾ ਅਸ਼ਲੀਨ ਖੇਲਾ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸਜਾਵਲਪੁਰ (ਬਲਾਚੌਰ) ਨਾਲ੍ਹ ਸਬੰਧਤ ਹੈ। ਅਸ਼ਲੀਨ ਖੇਲਾ ਨੇ ਆਪਣੇ ਪਿਤਾ ਨਾਲ੍ਹ ਸਥਾਨਕ ਬੀ ਡੀ ਸੀ ਬਲੱਡ ਸੈਂਟਰ ਤੋਂ ਦਿਨ ਰਾਤ ਹੋ ਰਹੀਆਂ ਸੇਵਾਵਾਂ ਵਾਰੇ ਜਾਣਕਾਰੀ ਪ੍ਰਾਪਤ ਕੀਤੀ। ਅਸ਼ਲੀਨ ਲੇਖਾ ਤੇ ਉਹਨਾਂ ਦੇ ਪਿਤਾ ਅਮਰਜੀਤ ਸਿੰਘ ਲੇਖਾ ਨੂੰ ਫੁੱਲਾਂ ਦੇ ਗੁਲਦਸਤੇ ਪੇਸ਼ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ।

ਡਾ.ਅਜੇ ਬੱਗਾ ਨੇ ਭਵਨ ਦੀਆਂ ਵੱਖ ਵੱਖ ਸ਼ਖਾਵਾਂ ਵਿੱਚ ਮਸ਼ੀਨਾਂ, ਯੰਤਰਾਂ ਦੀ ਕਾਰਜ-ਪ੍ਰਣਾਲੀ ਦੀ ਵਿਆਖਿਆ ਕਰਦਿਆਂ ਹੋਲ-ਬਲੱਡ ਤੇ ਬਲੱਡ-ਸੈੱਲ ਸੇਵਾਵਾਂ ਵਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਗੁਰਿੰਦਰ ਸਿੰਘ ਤੂਰ, ਜਸਪਾਲ ਸਿੰਘ ਗਿੱਦਾ, ਪ੍ਰਵੇਸ਼ ਕੁਮਾਰ, ਡਾ.ਅਜੇ ਬੱਗਾ, ਸੁਰਿੰਦਰ ਕੌਰ ਤੂਰ,ਜੋਗਾ ਸਿੰਘ ਸਾਧੜਾ ਤੇ ਮੈਨੇਜਰ ਮਨਮੀਤ ਸਿੰਘ ਹਾਜਰ ਸਨ। ਅਸ਼ਲੀਨ ਲੇਖਾ ਨੇ ਦੱਸਿਆ ਕਿ ਉਸਨੇ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਵੇਖਿਆ ਜਿਹਨਾਂ ਲਈ ਕੁੱਝ ਕਰਨ ਦੀ ਇੱਛਾ ਨੇ ਉਸ ਨੂੰ ਲਿਖਣ ਲਈ ਪ੍ਰਭਾਵਿਤ ਕੀਤਾ। 
ਇਸ ਕਰਕੇ ਉਸ ਨੇ ਆਸਟ੍ਰੇਲੀਆ ਵਿੱਚ ਆਪਣੀ ਪਹਿਲੀ ਕਿਤਾਬ “ਸੋਲ੍ਹਾਂ ਕਹਾਣੀਆਂ” ਕਿਤਾਬ ਪੇਸ਼ ਕੀਤੀ। ਕਿਤਾਬ ਰਾਹੀਂ ਮਿਲਣ ਵਾਲ੍ਹੀ ਰਾਸ਼ੀ ਨੂੰ ਸਮਾਜ ਸੇਵੀ ਕਾਰਜਾਂ ਵਾਸਤੇ ਆਪਣੇ ਜੱਦੀ ਪਿੰਡ ਦੇ ਵਿਕਾਸ ਤੇ ਯੂਨੀਸਿਫ ਵਰਗੀਆਂ ਸੰਸਥਾਵਾਂ ਲਈ ਅਰਪਣ ਕਰ ਰਹੀ ਹਾਂ। ਲੇਖਾ ਨੇ ਦੱਸਿਆ ਕਿ ਉਸ ਦੀ ਅਗਲੀ ਕਿਤਾਬ  ਆਸਟ੍ਰੇਲੀਅਨ ਲੜਕੀਆਂ ਤੇ ਆ ਰਹੀ ਹੈ। ਸੰਸਥਾ ਵਲੋਂ ਅਸ਼ਲੀਨ ਲੇਖਾ ਤੇ ਅਮਰਜੀਤ ਸਿੰਘ ਲੇਖਾ ਨੂੰ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਅਹੁਦੇਦਾਰਾਂ ਵਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਅਸ਼ਲੀਨ ਲੇਖਾ ਦੇ ਉਜਲੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।