
ਡੀ. ਏ. ਵੀ. ਬੀ. ਐਡ. ਕਾਲਜ, ਹੁਸ਼ਿਆਰਪੁਰ ਮਨਾਇਆ ਗਿਆ ਬਸੰਤ ਪੰਚਮੀ ਦਾ ਜਸ਼ਨ।
ਹੁਸ਼ਿਆਰਪੁਰ- ਡੀ.ਏ.ਵੀ.ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ ਅਤੇ ਸਕੱਤਰ ਸ੍ਰੀ ਆਰ.ਐਮ.ਭੱਲਾ ਜੀ ਦੇ ਮਾਰਗ ਦਰਸ਼ਨ ਵਿੱਚ ਚੱਲ ਰਹੀ ਸੰਸਥਾ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ ਨੇ ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਦੀ ਅਗਵਾਈ ਵਿੱਚ ਕਾਲਜ ਦੀ ਕਲਚਰ ਅਫੇਅਰ ਕਮੇਟੀ ਵੱਲੋਂ ਅਯੋਜਿਤ ਬਸੰਤ ਪੰਚਮੀ ਦਾ ਤਿਉਹਾਰ ਬੀ. ਐਡ. ਅਤੇ ਐਮ. ਐਡ. ਸਮੈਸਟਰ ਦੂਜਾ ਅਤੇ ਚੌਥਾ ਦੇ ਵਿਦਿਆਰਥੀਆਂ ਨੇ ਬਹੁਤ ਹੀ ਖੁਸ਼ੀਆਂ,ਖੇੜਿਆਂ ਨਾਲ ਮਨਾਇਆ।
ਹੁਸ਼ਿਆਰਪੁਰ- ਡੀ.ਏ.ਵੀ.ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ ਅਤੇ ਸਕੱਤਰ ਸ੍ਰੀ ਆਰ.ਐਮ.ਭੱਲਾ ਜੀ ਦੇ ਮਾਰਗ ਦਰਸ਼ਨ ਵਿੱਚ ਚੱਲ ਰਹੀ ਸੰਸਥਾ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ ਨੇ ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਦੀ ਅਗਵਾਈ ਵਿੱਚ ਕਾਲਜ ਦੀ ਕਲਚਰ ਅਫੇਅਰ ਕਮੇਟੀ ਵੱਲੋਂ ਅਯੋਜਿਤ ਬਸੰਤ ਪੰਚਮੀ ਦਾ ਤਿਉਹਾਰ ਬੀ. ਐਡ. ਅਤੇ ਐਮ. ਐਡ. ਸਮੈਸਟਰ ਦੂਜਾ ਅਤੇ ਚੌਥਾ ਦੇ ਵਿਦਿਆਰਥੀਆਂ ਨੇ ਬਹੁਤ ਹੀ ਖੁਸ਼ੀਆਂ,ਖੇੜਿਆਂ ਨਾਲ ਮਨਾਇਆ।
ਡੀ.ਏ.ਵੀ.ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰੀ ਆਰ.ਐਮ.ਭੱਲਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਹਿ-ਸਕੱਤਰ ਸ੍ਰੀ ਸ਼ਰਨਜੀਤ ਸਿੰਘ ਸੈਣੀ ਜੀ ਵਿਸ਼ੇਸ਼ ਰੂਪ ਵਿਚ ਉਪਸਥਿਤ ਹੋਏ।
ਚਾਰੇ ਪਾਸੇ ਵਿਦਿਆਰਥੀ ਪੀਲੇ ਕੱਪੜਿਆਂ ਵਿੱਚ ਚਹਿਕ ਰਹੇ ਸਨ ਅਤੇ ਇਸ ਜਸ਼ਨ ਵਿੱਚ ਵਿਦਿਆਰਥੀਆਂ ਵਿੱਚ ਕਈ ਤਰ੍ਹਾਂ ਦੇ ਇੰਟਰ ਹਾਊਸ ਮੁਕਾਬਲੇ ਵੀ ਕਰਵਾਏ ਗਏ ਜਿਨਾਂ ਵਿੱਚ ਪਤੰਗ ਉਡਾਣਾ, ਫੁੱਲਾਂ ਦੀ ਸਜਾਵਟ, ਡਿਸ਼ ਆਫ਼ ਦ ਡੇਅ ਅਤੇ ਮੋਸਟ ਵੈਲ ਡਰੈਸਡ ਗਰੁੱਪ ਆਦਿ ਮੁਕਾਬਲੇ ਸ਼ਾਮਿਲ ਸਨ।
ਪਤੰਗਬਾਜ਼ੀ ਵਿੱਚੋਂ ਲਕਸ਼ਮੀ ਬਾਈ ਹਾਊਸ, ਟੈਗੋਰ ਹਾਊਸ ਅਤੇ ਮਹਾਤਮਾ ਗਾਂਧੀ ਹਾਊਸ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਫੁੱਲਾਂ ਦੀ ਸਜਾਵਟ ਮੁਕਾਬਲੇ ਵਿੱਚ ਨਹਿਰੂ ਹਾਊਸ ਨੇ ਪਹਿਲਾ, ਡਾ.ਰਾਧਾ ਕ੍ਰਿਸ਼ਨਨ ਹਾਊਸ ਨੇ ਦੂਜਾ ਅਤੇ ਰਵਿੰਦਰ ਨਾਥ ਟੈਗੋਰ ਹਾਊਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡਿਸ਼ ਆਫ਼ ਦ ਡੇਅ ਮੁਕਾਬਲੇ ਵਿੱਚ ਡਾ. ਰਾਧਾ ਕ੍ਰਿਸ਼ਨਨ ਨੇ ਪਹਿਲਾ, ਸੁਆਮੀ ਦਿਆਨੰਦ ਹਾਊਸ ਨੇ ਦੂਜਾ ਅਤੇ ਰਵਿੰਦਰ ਨਾਥ ਟੈਗੋਰ ਹਾਊਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੋਸਟ ਵੈਲ ਡਰੈਸਡ ਗਰੁੱਪ ਮੁਕਾਬਲੇ ਵਿੱਚ ਨਹਿਰੂ ਹਾਊਸ ਨੇ ਪਹਿਲਾ, ਰਵਿੰਦਰ ਨਾਥ ਟੈਗੋਰ ਹਾਊਸ ਨੇ ਦੂਜਾ ਅਤੇ ਲਕਸ਼ਮੀ ਬਾਈ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਡੀ.ਏ.ਵੀ.ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ ਜੀ ਨੇ ਸਭ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਬਸੰਤ ਰੁੱਤ ਹੱਸਣ, ਖੇਡਣ, ਨੱਚਣ, ਗਾਉਣ ਤੇ ਖੁਸ਼ੀਆਂ ਮਨਾਉਣ ਦੀ ਰੁੱਤ ਮੰਨੀ ਜਾਂਦੀ ਹੈ ਅਤੇ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੀ ਸਾਰੇ ਵਿਦਿਆਰਥੀਆਂ ਉੱਤੇ ਕਿਰਪਾ ਬਣੀ ਰਹੇ।
ਮੁੱਖ ਮਹਿਮਾਨ ਸਕੱਤਰ ਸ੍ਰੀ ਆਰ.ਐਮ.ਭੱਲਾ ਜੀ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨਾਂ ਨੂੰ ਬਸੰਤ ਰੁੱਤ ਦੇ ਇਤਿਹਾਸ ਬਾਰੇ ਜਾਗਰੂਕ ਕਰਵਾਉਂਦੇ ਹੋਏ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਵਧੀਆ ਪੇਸ਼ਕਾਰੀ ਲਈ ਸ਼ਾਬਾਸ਼ੀ ਦਿੱਤੀ।
ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਬਸੰਤ ਰੁੱਤ ਦੇ ਮਹੱਤਵ ਨੂੰ ਦੱਸਦੇ ਹੋਏ ਕਿਹਾ ਕਿ ਬਸੰਤ ਰੁੱਤ ਵਿਚ ਸਰ੍ਹੋਂ ਦੇ ਪੀਲੇ ਫੁੱਲਾਂ ਨਾਲ ਧਰਤੀ ਪੀਲੀ ਹੋਈ ਨਜ਼ਰ ਆਉਂਦੀ ਹੈ। ਇਸ ਕਰਕੇ ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਕਹਿੰਦੇ ਹਨ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਸੁਰੱਖਿਅਤ ਰੱਖਣ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰਦੇ ਹਨ।
ਮੁਕਾਬਲੇ ਦੇ ਨਿਰਣਾਇਕ ਸਹਿ-ਸਕੱਤਰ ਸ੍ਰੀ ਸ਼ਰਨਜੀਤ ਸਿੰਘ ਸੈਣੀ ਅਤੇ ਮੈਡਮ ਰੋਮਾ ਰਲਹਨ ਅਤੇ ਪਤੰਗਬਾਜ਼ੀ ਮੁਕਾਬਲੇ ਵਿੱਚ ਡਾ.ਨਰੇਸ਼ ਕੁਮਾਰ ਅਤੇ ਡਾ.ਹਰਪ੍ਰੀਤ ਸਿੰਘ ਨੇ ਨਿਰਣਾਇਕ ਦੀ ਭੂਮਿਕਾ ਨਿਭਾਈ।
