ਪਿੰਡ ਮੁਹਾਲੀ ਵਿੱਚ ਵਿਸ਼ਵ ਸਤਨਪਾਨ ਹਫ਼ਤੇ ਸੰਬੰਧੀ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 6 ਅਗਸਤ- ਸਨ ਫਾਰਮਾ ਕਮਿਊਨਿਟੀ ਹੈਲਥਕੇਅਰ ਸੋਸਾਇਟੀ ਵੱਲੋਂ 1 ਅਗਸਤ ਤੋਂ 7 ਅਗਸਤ ਤੱਕ ਮਨਾਏ ਜਾ ਰਹੇ ਵਿਸ਼ਵ ਸਤਨਪਾਨ ਹਫ਼ਤੇ ਮੌਕੇ ਪਿੰਡ ਮੁਹਾਲੀ ਵਿੱਚ ਇੱਕ ਵਿਸ਼ੇਸ਼ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ।
ਐਸ ਏ ਐਸ ਨਗਰ, 6 ਅਗਸਤ- ਸਨ ਫਾਰਮਾ ਕਮਿਊਨਿਟੀ ਹੈਲਥਕੇਅਰ ਸੋਸਾਇਟੀ ਵੱਲੋਂ 1 ਅਗਸਤ ਤੋਂ 7 ਅਗਸਤ ਤੱਕ ਮਨਾਏ ਜਾ ਰਹੇ ਵਿਸ਼ਵ ਸਤਨਪਾਨ ਹਫ਼ਤੇ ਮੌਕੇ ਪਿੰਡ ਮੁਹਾਲੀ ਵਿੱਚ ਇੱਕ ਵਿਸ਼ੇਸ਼ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਸਮਾਰੋਹ ਵਿੱਚ ਸਤਨਪਾਨ ਦੀ ਮਹੱਤਤਾ ਬਾਰੇ ਗਰਭਵਤੀ ਮਾਵਾਂ ਅਤੇ ਧੀਆਂ ਨੂੰ ਜਾਣੂ ਕਰਵਾਇਆ ਗਿਆ। ਸਮਾਗਮ ਵਿੱਚ ਬੱਚਿਆਂ ਨੂੰ ਜਨਮ ਦੇਣ ਤੋਂ ਪਹਿਲਾਂ ਪਹਿਲੇ ਘੰਟੇ ਵਿੱਚ ਸਤਨਪਾਨ ਦੇਣ ਦੀ ਲੋੜ, 6 ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ ਦੇਣ ਦੀ ਸਿਫ਼ਾਰਸ਼, ਅਤੇ ਸਤਨਪਾਨ ਨਾਲ ਬੱਚਿਆਂ ਦੀ ਪੋਸ਼ਣ, ਰੋਗਾਂ ਤੋਂ ਬਚਾਅ ਅਤੇ ਮਾਂ ਦੀ ਸਿਹਤ ’ਤੇ ਹੋਣ ਵਾਲੇ ਚੰਗੇ ਪ੍ਰਭਾਵਾਂ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ।
ਪ੍ਰੋਗਰਾਮ ਦੌਰਾਨ ਮਾਹਿਰ ਡਾਕਟਰਾਂ, ਆਸ਼ਾ ਵਰਕਰਾਂ, ਅੰਗਣਵਾੜੀ ਸੇਵਿਕਾਵਾਂ ਅਤੇ ਸਥਾਨਕ ਪੰਚਾਇਤ ਮੈਂਬਰਾਂ ਨੇ ਵੀ ਭਾਗ ਲਿਆ।