ਮੈਡਮ ਆਭਾ ਬਾਂਸਲ ਆਮ ਆਦਮੀ ਪਾਰਟੀ ਚੰਡੀਗੜ੍ਹ ਇਕਾਈ ਦੇ ਮੀਤ ਪ੍ਰਧਾਨ ਨਿਯੁਕਤ
ਮੋਹਾਲੀ- ਮੋਹਾਲੀ, ਟ੍ਰਾਈ ਸਿਟੀ ਦੇ ਪ੍ਰਸਿੱਧ ਉਦਯੋਗਪਤੀ ਤੇ ਸਮਾਜ ਸੇਵਿਕਾ ਮੈਡਮ ਆਭਾ ਬੰਸਲ ਨੂੰ ਆਮ ਆਦਮੀ ਪਾਰਟੀ ਵੱਲੋਂ ਵੱਡੀ ਜਿੰਮੇਦਾਰੀ ਦਿੰਦੇ ਹੋਏ ਚੰਡੀਗੜ੍ਹ ਇਕਾਈ ਤੋਂ ਮੀਤ ਪ੍ਰਧਾਨ ਦੇ ਤੌਰ ਤੇ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਮੈਡਮ ਆਭਾ ਬੰਸਲ ਧਾਰਮਿਕ ਛਵੀ ਅਤੇ ਸਮਾਜ ਸੇਵਿਕਾ ਦੇ ਤੌਰ ਤੇ ਜਾਣੇ ਜਾਂਦੇ ਹਨ।

ਉਹਨਾਂ ਵੱਲੋਂ ਹਰ ਵਰਗ ਦੇ ਲੋਕਾਂ ਲਈ ਕਈ ਸਮਾਜਿਕ ਕੰਮ ਕੀਤੇ ਗਏ ਹਨ ਅਤੇ ਆਮ ਆਦਮੀ ਪਾਰਟੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਆਪਣੀ ਸੇਵਾ ਨਿਭਾ ਰਹੇ ਹਨ। ਮੈਡਮ ਆਵਾ ਬੰਸਲ ਦੀ ਨਿਯੁਕਤੀ ਹੁੰਦਿਆਂ ਅੱਜ ਆਮ ਆਦਮੀ ਪਾਰਟੀ ਜ਼ਿਲਾ ਮੋਹਾਲੀ ਯੂਥ ਵਿੰਗ ਦੇ ਮੀਤ ਪ੍ਰਧਾਨ ਗੁਰਜੀਤ ਸਿੰਘ ਮਾਮਾ ਮਟੌਰ ਅਤੇ ਅਮਰਦੀਪ ਦੀਪ ਦੀ ਅਗਵਾਈ ਵਿੱਚ ਨੌਜਵਾਨਾਂ ਵੱਲੋਂ ਉਹਨਾਂ ਦੇ ਗ੍ਰਹਿ ਸਥਾਨ ਤੇ ਖੁਸ਼ੀ ਜ਼ਾਹਰ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੈਡਮ ਆਭਾ ਬੰਸਲ ਨੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਜੋ ਜਿੰਮੇਦਾਰੀ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਕੰਮ ਕਰਨਗੇ। ਇਸ ਮੌਕੇ ਗੁਰਜੀਤ ਸਿੰਘ ਮਾਮਾ ਮਟੌਰ ਨੇ ਕਿਹਾ ਕਿ ਮੈਡਮ ਆਭਾ ਬੰਸਲ ਦੇ ਪਾਰਟੀ ਲਈ ਕੀਤੇ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਵੱਲੋਂ ਉਹਨਾਂ ਨੂੰ ਜੋ ਮਾਨ ਦਿੱਤਾ ਗਿਆ ਹੈ|
ਅਸੀਂ ਉਸਦੇ ਧੰਨਵਾਦੀ ਹਾਂ, ਮੈਡਮ ਆਭਾ ਬੰਸਲ ਦੇ ਪਾਰਟੀ ਵਿੱਚ ਕੰਮ ਕਰਨ ਨਾਲ ਪਾਰਟੀ ਨੂੰ ਹੋਰ ਜਿਆਦਾ ਮਜਬੂਤੀ ਮਿਲੇਗੀ। ਇਸ ਮੌਕੇ ਪੰਜਾਬੀ ਸਿੰਗਰ ਮੋਨੂੰ ਗਿੱਲ, ਬਿੱਲਾ ਮੁਹਾਲੀ, ਜਸ ਗਿੱਲ, ਦੀਪ ਨੈਮੀ, ਇੰਦਰਪ੍ਰੀਤ ਮੋਹਾਲੀ, ਸ਼ਿਵਾਗ ਮਟੌਰ, ਰਮਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।