
*ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਚੌਥੇ ਦੁੱਧ ਦੇ ਲੰਗਰ ਫੱਟੀ ਬਸਤਾ ਚੌਕ ਵਿਖੇ ਲਗਾਏ ਗਏ।*
ਨਵਾਂਸ਼ਹਿਰ- ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਲੜੀਵਾਰ ਲਗਾਏ ਜਾ ਰਹੇ ਦੁੱਧ ਦੇ ਲੰਗਰਾਂ ਦੇ ਚੌਥੇ ਪੜਾਅ ਦੇ ਲੰਗਰ ਨਾਮਧਾਰੀ ਸੀਡ ਸਟੋਰ ਦੇ ਸਹਿਯੋਗ ਨਾਲ ਫੱਟੀ ਬਸਤਾ ਚੌਕ ਵਿਖੇ ਲਗਾਏ ਗਏ। ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਨ੍ਹਾਂ ਸੇਵਾਵਾਂ ਵਿਚ ਹਾਜਰੀ ਭਰੀ ਅਤੇ ਤਨ ਮਨ ਧਨ ਦੇ ਨਾਲ ਇਸ ਸੇਵਾ ਵਿਚ ਯੋਗਦਾਨ ਪਾਏ।
ਨਵਾਂਸ਼ਹਿਰ- ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਲੜੀਵਾਰ ਲਗਾਏ ਜਾ ਰਹੇ ਦੁੱਧ ਦੇ ਲੰਗਰਾਂ ਦੇ ਚੌਥੇ ਪੜਾਅ ਦੇ ਲੰਗਰ ਨਾਮਧਾਰੀ ਸੀਡ ਸਟੋਰ ਦੇ ਸਹਿਯੋਗ ਨਾਲ ਫੱਟੀ ਬਸਤਾ ਚੌਕ ਵਿਖੇ ਲਗਾਏ ਗਏ। ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਨ੍ਹਾਂ ਸੇਵਾਵਾਂ ਵਿਚ ਹਾਜਰੀ ਭਰੀ ਅਤੇ ਤਨ ਮਨ ਧਨ ਦੇ ਨਾਲ ਇਸ ਸੇਵਾ ਵਿਚ ਯੋਗਦਾਨ ਪਾਏ।
ਪਿਛਲੇ ਸਾਲਾਂ ਨਾਲੋਂ ਵੀ ਇਸ ਸਾਲ ਹਰੇਕ ਭਾਈਚਾਰੇ ਦੀਆਂ ਸੰਗਤਾਂ ਵੱਲੋਂ ਇਨ੍ਹਾਂ ਦਿਹਾੜਿਆਂ ਨੂੰ ਬੜੀ ਵੱਡੀ ਪੱਧਰ ਤੇ ਵੱਧ ਚੜ ਕੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਦੁੱਧ ਜਾਂ ਚਾਹ ਦੇ ਲੰਗਰ ਲਗਾਉਣ ਦਾ ਮਨੋਰਥ ਨਵੀਂ ਪੀੜੀ ਨੂੰ ਉਨ੍ਹਾਂ ਹਾਲਾਤਾਂ ਤੋਂ ਜਾਣੂ ਕਰਵਾਉਣਾ ਹੈ ਜਿਨ੍ਹਾਂ ਦੌਰਾਨ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਜੁਲਮ ਦੇ ਅੱਗੇ ਝੁਕਣ ਦੀ ਬਜਾਏ ਦੇਸ਼, ਕੌਮ, ਸੱਚ, ਧਰਮ ਅਤੇ ਅਣਖ ਦੀ ਖਾਤਰ ਸ਼ਹੀਦੀਆਂ ਪ੍ਰਾਪਤ ਕਰਨ ਨੂੰ ਤਰਜੀਹ ਦਿੱਤੀ ਸੀ। ਉਹਨਾਂ ਨੇ ਜੁਲਮ ਦਾ ਡੱਟ ਕੇ ਟਾਕਰਾ ਕਰਕੇ ਨੌਜਵਾਨ ਪੀੜੀ ਨੂੰ ਇਕ ਬਹੁਤ ਵੱਡਾ ਸੰਦੇਸ਼ ਦਿੱਤਾ।
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨੀ ਦੋ ਦਿਨ ਲਈ ਦੁੱਧ ਦੇ ਲੰਗਰ ਲਗਾਉਣ ਦੀ ਸੇਵਾ ਮਾਛੀਵਾੜਾ ਸਾਹਿਬ, ਇਕ ਦਿਨ ਗੜ੍ਹਸ਼ੰਕਰ ਰੋਡ ਵਿਖੇ ਕੀਤੀ ਗਈ। ਇਸ ਲੜੀ ਨੂੰ ਜਾਰੀ ਰੱਖਦਿਆਂ ਅੱਜ ਫੱਟੀ ਬਸਤਾ ਚੌਂਕ ਵਿਖੇ ਲੰਗਰ ਚਲ ਰਹੇ ਹਨ ਅਤੇ 29 ਦਸੰਬਰ ਨੂੰ ਦੁੱਧ ਦੇ ਇਹ ਲੰਗਰ ਮਿਊਸਪਲ ਪਬਲਿਕ ਪਾਰਕ ਨਵਾਂਸ਼ਹਿਰ ਵਿਖੇ ਲਗਾਏ ਜਾਣਗੇ। ਉਹਨਾਂ ਇਹ ਵੀ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਸਸਾਇਟੀ ਆਉਣ ਵਾਲੇ ਦਿਨਾਂ ਵਿੱਚ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰਨ ਲਈ ਪ੍ਰੋਗਰਾਮ ਉਲੀਕ ਰਹੀ ਹੈ ਤਾਂ ਕਿ ਧਾਰਮਿਕ ਸੇਵਾਵਾਂ ਦੇ ਨਾਲ ਨਾਲ ਸੁਸਾਇਟੀ ਸਮਾਜ ਸੇਵਾ ਵਿਚ ਵੱਡੇ ਪੱਧਰ ਤੇ ਆਪਣੀਆਂ ਗਤੀਵਿਧੀਆਂ ਦਾ ਸੰਚਾਲਨ ਕੀਤਾ ਜਾ ਸਕੇ।
ਅੱਜ ਦੀ ਸੇਵਾ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਉੱਤਮ ਸਿੰਘ ਸੇਠੀ, ਅਮਰੀਕ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ, ਬਲਵੰਤ ਸਿੰਘ ਸੋਇਤਾ, ਜਗਦੀਪ ਸਿੰਘ, ਪਰਮਜੀਤ ਸਿੰਘ ਮੂਸਾਪੁਰ, ਕੁਲਜੀਤ ਸਿੰਘ ਖਾਲਸਾ, ਇੰਦਰਜੀਤ ਸਿੰਘ ਬਾਹੜਾ, ਜਸਵਿੰਦਰ ਸਿੰਘ ਸੈਣੀ, ਜਗਜੀਤ ਸਿੰਘ ਬਾਟਾ, ਭਾਈ ਮਨਜੀਤ ਸਿੰਘ, ਜਗਜੀਤ ਸਿੰਘ ਸੈਣੀ, ਰਮਣੀਕ ਸਿੰਘ, ਪਰਮਿੰਦਰ ਸਿੰਘ ਕੰਵਲ, ਪਲਵਿੰਦਰ ਸਿੰਘ ਕਰਿਆਮ, ਮਹਿੰਦਰ ਪਾਲ, ਬਖਸ਼ੀਸ਼ ਸਿੰਘ, ਸਾਹਿਬ ਸਿੰਘ, ਗੁਰਚਰਨ ਸਿੰਘ ਪਾਬਲਾ, ਦਲਜੀਤਵਸਿੰਘ ਬਡਵਾਲ, ਇੰਦਰਜੀਤ ਸ਼ਰਮਾ, ਸੁਰਿੰਦਰ ਸਿੰਘ, ਲਛਮਣ ਸਿੰਘ, ਗੁਰਬਖਸ਼ ਸਿੰਘ ਗੁਜਰਪੁਰ ਕਲੌਨੀ, ਅਮਰੀਕ ਸਿੰਘ ਸੈਂਹਬੀ, ਭਰਪੂਰ ਸਿੰਘ ਸਲੋਹ ਵੀ ਸ਼ਾਮਲ ਸਨ।
