ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਐਸਐਫਐਚ ਖਾਲਸਾ ਸੀ.ਸੈ. ਸਕੂਲ ਵਿਖੇ ਕਰਵਾਇਆ ਗਿਆ ਹੈ।

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਜੇ.ਐਸ.ਐਫ.ਐਚ.ਖਾਲਸਾ ਸੀ.ਸੈ.ਸਕੂਲ ਵਿਖੇ ਮਿਤੀ 23-12-2024 ਦਿਨ ਸੋਮਵਾਰ ਨੂੰ ਕਰਵਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ ਸ਼ਹੀਦੀ ਸਮਾਗਮ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਅਤੇ ਅਰਦਾਸ ਕੀਤੀ ਗਈ। ਉਪਰੰਤ ਸਕੂਲ ਦੇ ਵਿਦਿਆਰਥੀਆਂ ਦੁਆਰਾ ਕਵਿਤਾਵਾਂ ਰਾਹੀਂ, ਕਵੀਸ਼ਰੀ ਰਾਹੀਂ, ਗੀਤਾਂ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਵਾਇਆ ਗਿਆ।

ਨਵਾਂਸ਼ਹਿਰ-

"ਇੱਨਸਾਫ਼ ਕਰੇ ਜੀਅ ਮੈਂ ਜਮਾਂਨਾ ਤੋ ਯਕੀਂ ਹੈ,
ਕਹਿ ਦੇ ਕਿ ਗੁਰੂ ਗੋਬਿੰਦ ਕਾ ਸ਼ਾਨੀ ਹੀ ਨਹੀਂ ਹੈ।।
ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ,
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵਹਿ ਹੈ ਕਮ"।

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਜੇ.ਐਸ.ਐਫ.ਐਚ.ਖਾਲਸਾ ਸੀ.ਸੈ.ਸਕੂਲ ਵਿਖੇ ਮਿਤੀ 23-12-2024 ਦਿਨ ਸੋਮਵਾਰ ਨੂੰ ਕਰਵਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ ਸ਼ਹੀਦੀ ਸਮਾਗਮ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਅਤੇ ਅਰਦਾਸ ਕੀਤੀ ਗਈ। ਉਪਰੰਤ ਸਕੂਲ ਦੇ ਵਿਦਿਆਰਥੀਆਂ ਦੁਆਰਾ ਕਵਿਤਾਵਾਂ ਰਾਹੀਂ, ਕਵੀਸ਼ਰੀ ਰਾਹੀਂ, ਗੀਤਾਂ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਵਾਇਆ ਗਿਆ। 
ਸਮਾਗਮ ਦੇ ਆਰੰਭ ਵਿੱਚ ਬਾਰਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਨੇ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਇਸੇ ਸਮਾਗਮ ਵਿੱਚ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਕਵਿਤਾ ਰਾਹੀਂ, ਖੁਸ਼ੀ ਨੇ ਗੀਤ ਰਾਹੀਂ, ਗੁਰਪ੍ਰੀਤ ਕੌਰ ਤੇ ਗੁਰਲੀਨ ਕੌਰ ਨੇ ਗੀਤ ਰਾਹੀਂ ਅਤੇ ਤਲਵਿੰਦਰ ਕੌਰ ਨੇ ਕਵੀਸ਼ਰੀ ਰਾਹੀਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ। ਵਿਦਿਆਰਥਣ ਗੁੰਜਨ ਤੇ ਸੁਖਪ੍ਰੀਤ ਕੌਰ ਨੇ ਵੀ ਭਾਸ਼ਣ ਰਾਹੀਂ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਭਾਸ਼ਣ ਵਿੱਚ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। 
ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਰਦਨਾਕ ਘਟਨਾ ਅਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ।  ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਜੰਗ ਵਿਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਸੂਬਾ ਸਰਹਿੰਦ ਦੇ ਹੁਕਮ ਨਾਲ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ 'ਸ੍ਰੀ ਮੈਥਿਲੀ ਸ਼ਰਨ ਗੁਪਤ' ਨੇ ਲਿਖਿਆ ਹੈ: ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌ ਬਲੀਦਾਨ। ਉਸ ਕਾ ਵਰਤਮਾਨ ਕੁਛ ਭੀ  ਹੋ ਭਵਿਸ਼ਯ ਹੈ ਮਹਾਂ ਮਹਾਨ।
ਇਸ ਉਪਰੰਤ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਸਾਹਿਬ ਨੇ ਭਾਸ਼ਣ ਦਿੱਤਾ ਅਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਰਗੀ ਸ਼ਹੀਦੀ ਨਾ ਤਾਂ ਇਤਿਹਾਸ ਵਿੱਚ ਹੋਈ ਹੈ ਅਤੇ ਨਾਂ ਹੀ ਆਉਣ ਵਾਲੇ ਸਮੇਂ ਵਿੱਚ ਹੋਵੇਗੀ। ਇਸ ਮੌਕੇ ਡਾ. ਸ੍ਰੀ ਜਸਵਿੰਦਰ ਸਿੰਘ, ਸ਼੍ਰੀ ਬਲਦੇਵ ਸਿੰਘ ਪਾਬਲਾ, ਸ੍ਰੀ ਦਲਜੀਤ ਸਿੰਘ ਬੋਲਾ, ਸ੍ਰੀ ਪ੍ਰੇਮ ਸਿੰਘ, ਸ੍ਰੀ ਮਨਜੀਤ ਸਿੰਘ, ਸ੍ਰੀ ਇੰਦਰਜੀਤ ਮਾਹੀ, ਸ੍ਰੀ ਬਲਜਿੰਦਰ ਸਿੰਘ, ਸ਼੍ਰੀ ਰੋਹਿਤ ਚੌਹਾਨ, ਸ਼੍ਰੀਮਤੀ ਗੁਰਦੀਪ ਕੌਰ ਭੁੱਲਰ, ਸ਼੍ਰੀਮਤੀ ਬਲਵੀਰ ਕੌਰ, ਸ਼੍ਰੀਮਤੀ ਪੂਜਾ ਸ਼ਰਮਾ, ਸ਼੍ਰੀਮਤੀ ਨੀਰਜ ਬਾਲਾ, ਮਿਸ ਪੂਜਾ ਰਾਣੀ, ਮਿਸ ਕੰਚਨ ਸੋਨੀ, ਸ੍ਰੀਮਤੀ ਸੰਦੀਪ ਕੌਰ ਹਾਜ਼ਰ ਸਨ।