
ਰੋਜ਼ਗਾਰ ਪ੍ਰਾਪਤ ਕਰਨ ਲਈ ਨੌਜਵਾਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਸੋਸ਼ਲ ਮੀਡੀਆ ਲਿੰਕ ਨਾਲ ਅਪਡੇਟ ਰਹਿਣ
ਐਸ.ਏ.ਐਸ ਨਗਰ, 13 ਨਵੰਬਰ: ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੱਲੋਂ ਆਨਲਾਈਨ ਲਿੰਕ ਵੀ ਬਣਾਏ ਗਏ ਹਨ, ਜਿਸ ਨਾਲ ਪ੍ਰਾਰਥੀਆਂ ਨੂੰ ਘਰ ਬੈਠੇ ਹੀ ਰੋਜ਼ਗਾਰ ਸਬੰਧੀ ਪ੍ਰਾਪਤ ਅਸਾਮੀਆਂ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਐਸ.ਏ.ਐਸ ਨਗਰ, 13 ਨਵੰਬਰ: ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੱਲੋਂ ਆਨਲਾਈਨ ਲਿੰਕ ਵੀ ਬਣਾਏ ਗਏ ਹਨ, ਜਿਸ ਨਾਲ ਪ੍ਰਾਰਥੀਆਂ ਨੂੰ ਘਰ ਬੈਠੇ ਹੀ ਰੋਜ਼ਗਾਰ ਸਬੰਧੀ ਪ੍ਰਾਪਤ ਅਸਾਮੀਆਂ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ.ਬੀ.ਈ.ਈ. ਐਸ.ਏ.ਐਸ. ਨਗਰ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰੇਦਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਚਲਾਏ ਜਾ ਰਹੇ ਹਨ ਜਿਸ ਸਬੰਧੀ ਪ੍ਰਾਰਥੀਆਂ ਨੂੰ ਰੋਜ਼ਗਾਰ ਸਬੰਧੀ ਸਹੂਲਤਾਂਵਾਂ ਦੇਣ ਲਈ ਸ਼ੋਸ਼ਲ ਮੀਡਿਆ ‘ਤੇ ਵੱਖ ਵੱਖ ਤਰ੍ਹਾਂ ਦੇ ਲਿੰਕ ਬਣਾਏ ਗਏ ਹਨ। ਜਿਸ ਨਾਲ ਪ੍ਰਾਰਥੀਆਂ ਨੂੰ ਜ਼ਿਲ੍ਹਾ ਬਿਊਰੋ ਵੱਲੋਂ ਲਗਾਏ ਜਾਣ ਵਾਲੇ ਪਲੇਸਮੈਂਟ ਕੈਂਪਾਂ, ਸਵੈ-ਰੋਜ਼ਗਾਰ ਕੈਂਪ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਰਹਿੰਦੀ ਹੈ। ਇਸ ਲਈ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼ੋਸ਼ਲ ਮੀਡਿਆ ‘ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਫੇਸਬੁੱਕ ਲਿੰਕ https://www.facebook.com/DBEESAS ਤੇ ਵੱਧ ਤੋਂ ਵੱਧ ਫੋਲੋ ਕਰਨ ਲਈ ਕਿਹਾ ਗਿਆ ਅਤੇ ਇੰਸਟਾਗ੍ਰਾਮ ਲਿੰਕ https://www.instagram.com/dbeesasnagar/ ਨੂੰ ਫੋਲੋ ਕਰਨ ਲਈ ਅਪੀਲ ਕੀਤੀ ਗਈ।
ਇਸ ਦੇ ਨਾਲ ਹੀ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਸੂਚਿਤ ਕੀਤਾ ਗਿਆ ਕਿ ਆਪਣਾ ਨਾਮ ਆਨਲਾਈਨ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਪੋਰਟਲ ਅਤੇ ਐਨ.ਸੀ.ਐਸ ਪੋਰਟਲ ‘ਤੇ ਰਜਿਸਟਰ ਕਰਨ ਲਈ ਇਸ ਲਿੰਕ ‘ਤੇ https://forms.gle/fhHfq8DM4ihqF2ep6 ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਟੈਲੀਗਰਾਮ ਦੇ ਇਸ ਲਿੰਕ https://t.me/MCC_DBEE_SAS_NAGAR ਤੇ ਆਪਣੇ ਆਪ ਨੂੰ ਜੁਆਇੰਨ ਕਰਕੇ ਗਰੁੱਪ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਸਬੰਧੀ ਸਾਂਝੀ ਕੀਤੀ ਜਾਣਕਾਰੀ ਬਾਰੇ ਪਤਾ ਲਗਾ ਸਕਦੇ ਹਨ, ਤਾਂ ਕਿ ਪ੍ਰਾਰਥੀ ਆਪਣੀ ਯੌਗਤਾ ਦੇ ਆਧਾਰ ਤੇ ਆਸਾਮੀਆਂ ਲਈ ਅਪਲਾਈ ਕਰ ਸਕਣ।
