ਅੱਜ ਵਿਚ ਕਾਂਸ਼ੀ ਦੇ ਆਏ ਸਤਿਗੁਰ ਮੇਰੇ ਨਾਲ ਹਾਜ਼ਰ ਹੈ ਗਾਇਕ ਬੂਟਾ ਕੋਹਿਨੂਰ-ਬਲਦੇਵ ਸਿੰਘ ਬੱਲੀ

ਨਵਾਂਸ਼ਹਿਰ- ਪੁਖਤਾ ਗਾਇਕ ਬੂਟਾ ਕੋਹਿਨੂਰ ਨੇ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਆ ਰਹੇ ਗੁਰ-ਪੁਰਬ ਦੇ ਸਬੰਧ ਵਿੱਚ, ਅੱਜ ਕਾਂਸ਼ੀ ਵਿੱਚ ਆਏ ਸਤਿਗੁਰ ਮੇਰੇ ਸਤਿਗੁਰ ਮੇਰੇ,ਬੁਲੰਦ ਅਵਾਜ਼ ਵਿੱਚ ਗਾਏ ਗੀਤ ਨਾਲ ਧਾਰਮਿਕ ਹਲਕਿਆਂ ਵਿੱਚ ਗੁਰ-ਪੁਰਬ ਤੋਂ ਪਹਿਲਾਂ ਹੀ ਅਗਾਊ ਦਸਤਕ ਦੇਣ ਦੇ ਨਾਲ ਨਾਲ ਸਤਿਗੁਰਾਂ ਨੂੰ ਸਤਿਕਾਰ ਭੇਂਟ ਕੀਤਾ ਹੈ। ਗ੍ਰੀਸ ਵੱਸਦੇ ਗੀਤਕਾਰ ਰਾਮਜੀ ਧੀਰ ਗਰਲੇ ਢਾਹਾ ਅਤੇ ਬੱਬੀ ਹਿਆਲਾ ਨੇ ਗੀਤ ਨੂੰ ਸਾਂਝੇ ਤੌਰ ਤੇ ਲਿਖਿਆ ਹੈ। ਗੀਤ ਨੂੰ ਸੰਗੀਤ ਦਿੱਤਾ ਹੈ ਨੌਜਵਾਨ ਸੰਗੀਤਕਾਰ ਆਰ ਡੀ ਬੁਆਏ ਅਤੇ ਬੀ ਆਰ ਡਮਾਣਾ ਨੇ। ਜਾਣੀ ਇੱਕ ਗੀਤ ਇੱਕ ਗਾਇਕ, ਗੀਤਕਾਰ ਤੇ ਸੰਗੀਤਕਾਰ ਦੋ-ਦੋ ਹਨ। ਇਸ ਗੀਤ ਦੇ ਪ੍ਰਡਿਊਸਰ ਉੱਘੇ ਪੱਤਰਕਾਰ ਗੁਰਬਖਸ਼ ਮਹੇ ਹਨ ਤੇ ਪੇਸ਼ਕਸ਼ ਹੈ ਜੇ ਐਮ 7 ਇੰਟਰਟੇਨਮੈਂਟ ਦੀ।

ਇਸਤੋਂ ਪਹਿਲਾਂ ਬੂਟਾ ਕੋਹਿਨੂਰ ,ਹੁਸਨ ਦੀਆਂ ਸਰਕਾਰਾਂ, ਵੀ ਐਮ ਵੀ ਕੰਪਨੀ ਜਲੰਧਰ ਅਤੇ  ਸਾਰੇ ਪਿੰਡ, ਚੋ ਸੁਨੱਖੀ, ਬੀ ਬੀ ਐਨ ਕੰਪਨੀ ਅੰਬਾਲਾ (ਹਰਿਆਣਾ) ਰਾਹੀ  ਕੈਸਿਟਾਂ ਅਤੇ ਅਨੇਕਾਂ ਸੱਭਿਆਚਾਰਕ, ਧਾਰਮਿਕ ਅਤੇ ਸੂਫੀ ਗੀਤਾਂ ਦੇ ਸਿੰਗਲ ਟ੍ਰੈਕ ਦੇ ਕੇ ਸਰੋਤਿਆਂ ਨਾਲ ਗੂੜ੍ਹੀ ਸਾਂਝ ਪਾ ਚੁੱਕਾ ਹੈ। ਸਮੇਂ ਦੀਆਂ ਮਾਰਾਂ ਦਾ ਝੰਬਿਆਂ, ਆਰਥਿਕ ਤੰਗੀਆਂ ਤੁਰਸ਼ੀਆਂ ਦਾ ਡੰਗਿਆ ਬੂਟਾ ਕਿਰਤ ਅਤੇ ਕਿਰਸ ਨਾਲ ਜੁੜੇ ਰਹਿਣ ਨੂੰ ਤਰਜ਼ੀਹ ਦਿੰਦਾ ਹੋਇਆ ਸਿਰ ਗਾਇਕੀ ਦੇ ਸਵਾਰ ਹੋਏ ਜਨੂੰਨ ਨੂੰ ਸਿਖਰਲੇ ਪੌਡੇ ਤੱਕ ਪੁਜਾਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ।
  ਬੂਟਾ ਕੋਹਿਨੂਰ ਦਾ ਜਨਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਗਰਲੇ  ਢਾਹਾ ਵਿਖੇ ਮਾਤਾ ਗੁਰਚੈਨ ਕੌਰ ਅਤੇ ਪਿਤਾ ਜੋਗਿੰਦਰ ਰਾਮ ਦੇ ਗ੍ਰਹਿ ਵਿਖੇ ਹੋਇਆ। ਜਦੋਂ ਉਹ ਅਜੇ 21 ਦਿਨਾਂ ਦਾ ਫੁੱਲ ਭਰ ਜੁਆਕ ਹੀ ਸੀ ਕਿ ਪਿਤਾ ਦਾ ਸਾਇਆ ਉਹਦੇ ਸਿਰ ਤੋਂ ਉੱਠ ਗਿਆ। ਮਾਂ ਦੀ ਮਿਹਨਤ ਸਦਕਾ ਬੀ ਏ ਕਰਨ ਤੱਕ ਉਹ ਹੱਥੀ ਮਿਹਨਤ ਕਰਨ ਨੂੰ  ਤਰਜ਼ੀਹ ਦਿੰਦਾ ਹੋਇਆ ਲੋਕਾਂ ਦੀਆਂ ਕੰਧਾਂ ਕੋਠੀਆਂ ਨੂੰ ਰੰਗ ਰੋਗਨ ਕਰਦਾ ਕਰਾਉਂਦਾ ਆਪਣੇ ਜੀਵਨ ਵਿੱਚ ਰੰਗੀਨੀਆਂ ਭਰਨ ਲਈ ਸੰਗੀਤ ਸਾਧਨਾ ਨਾਲ ਜੁੜਿਆ ਰਿਹਾ।
 1994 ਵਿੱਚ ਬੰਗਾ (ਨਵਾਂਸ਼ਹਿਰ) ਨੇੜਲੇ ਨਾਮੀ ਪਿੰਡ ਮੁਕੰਦਪੁਰ ਵਿਖੇ ਕਮਲੇਸ਼ ਰਾਣੀ ਨਾਲ ਵਿਆਹ ਸਮੇਂ ਸਾਲੀਆਂ ਦੇ ਨਾਕੇ ਤੇ ਘਿਰਨ ਵੇਲੇ ਬੂਟੇ ਨੇ ਆਪਣੇ ਖੀਸੇ ਵੱਲ ਝਾਤੀ ਮਾਰਦਿਆਂ ਸਿਰਫ ਤੇ ਸਿਰਫ ਆਪਣੀ ਪਲੇਠੀ ਕੈਸਿਟ, ਹੁਸਨ ਦੀਆਂ ਸਰਕਾਰਾਂ, ਭੇਟ ਕਰਕੇ ਉਨ੍ਹਾਂ ਨੂੰ ਹੱਥ ਜੋੜ ਫਤਿਹ ਗਜਾਉਣ ਵਿੱਚ ਹੀ ਭਲਾਈ ਸਮਝੀ ਸੀ।ਬੂਟੇ ਤੇ 2007 ਵਿੱਚ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਹਦੀ ਜੀਵਨ ਸਾਥਣ ਉਹਨੂੰ ਅਤੇ ਆਪਣੇ ਧੀ ਪੁੱਤ ਨੂੰ ਸਦੀਵੀ ਵਿਛੋੜਾ ਦੇ ਗਈ ਤੇ ਹੁਣ ਤੋਂ ਸਾਲ ਡੇਢ ਸਾਲ ਪਹਿਲਾਂ ੳਹਦੀ ਮਾਂ ਵੀ ਅਗਲੇ ਜਹਾਨ ਤੁਰ ਗਈ ਹੈ। 
ਦੁੱਖਾਂ ਦਰਦਾਂ ਅਤੇ ਹਾਉਕਿਆਂ ਨੂੰ ਆਪਣੇ ਜ਼ਿਹਨ, ਚ ਸਾਂਭ ਉਹ ਰੋਟੀ ਰੋਜ਼ੀ ਖਾਤਰ ਲੋਕਾਂ ਦਾ ਸੱਭਿਆਚਾਰਕ ਗੀਤਾਂ ਰਾਹੀ ਮੰਨੋਰੰਜਨ ਕਰਨ ਲਈ ਘਰੋਂ ਨਿਕਲਿਆ ਰਿਹਾ। ਬੂਟੇ ਦੀ ਦਿਨ ਰਾਤ ਦੀ ਮਿਹਨਤ ਸਦਕਾ ਸੁੱਖ ਨਾਲ ਹੁਣ ਉਹਦਾ ਬੇਟਾ ਹਰਪ੍ਰੀਤ ਸਿੰਘ ਅਤੇ ਬੇਟੀ ਮਨਪ੍ਰੀਤ ਕੌਰ ਆਪਣੇ ਪਰਿਵਾਰਾਂ ਸਮੇਤ ਕਨੇਡਾ ਵਿੱਚ ਖੁਸ਼ਹਾਲ ਜੀਵਨ ਬਸਰ ਕਰ ਰਹੇ ਹਨ ਤੇ ਬੂਟਾ ਵੀ ਉਨ੍ਹਾਂ ਕੋਲ ਜਾਕੇ ਰੰਗੀਨੀਆਂ ਦਾ ਆਨੰਦ ਮਾਣ ਆਕੇ ਮੁੜ ਆਪਣੇ ਧੰਦੇ ਲੱਗ ਗਿਆ ਹੈ।                    
ਉਹਦੇ ਪ੍ਰਵੀਨ ਭਾਰਟਾ, ਰੇਨੁਕਾ ਭਾਰਟਾ ਨਾਲ ਗਾਏ ਦੋ-ਗਾਣਿਆਂ, ਸੱਭਿਆਚਾਰਕ ਮੇਲਿਆਂ, ਅਖਾੜਿਆਂ, ਧਾਰਮਿਕ ਸਮਾਗਮਾਂ ਵਿੱਚ ਪੇਸ਼ਕਾਰੀ ਦੇ ਨਾਲ ਅਤੇ ਵੱਖ-ਵੱਖ ਚੈਨਲਾਂ ਦੇ ਗੀਤ ਚੱਲਣ ਕਰਕੇ ਉਹ ਸਰੋਤਿਆਂ ਨਾਲ ਪਹਿਲਾਂ ਹੀ ਵਗਲਗੀਰ ਹੋ ਚੁੱਕਾ ਹੈ ਤੇ ਹੁਣ ਉਹ ਉਨ੍ਹਾਂ ਨਾਲ ਮੋਹ ਦੀਆਂ ਤੰਦਾਂ  ਹੋਰ ਪੀਡੀਆਂ ਕਰਨ ਲਈ ਯਤਨਸ਼ੀਲ ਹੈ। ਸ਼ਾਲਾ ਉਹਦੀ ਆਸਾਂ ਨੂੰ ਆਸ ਤੋਂ ਵੀ ਵੱਧ ਬੂਰ ਪਵੇ।