
ਸੈਣੀ ਸਮਾਜ ਨੇ ਮਹਾਰਾਜਾ ਸ਼ੂਰ ਸੈਣੀ ਜੀ ਦਾ ਜਨਮਦਿਨ ਧੂਮਧਾਮ ਨਾਲ ਮਨਾਇਆ
ਹੁਸ਼ਿਆਰਪੁਰ- ਸੈਣੀ ਜਾਗਰਤੀ ਮੰਚ ਪੰਜਾਬ ਵੱਲੋਂ ਮਹਾਰਾਜਾ ਸ਼ੂਰ ਸੈਣੀ ਜੀ ਦਾ ਜਨਮਦਿਨ ਸੈਣੀ ਭਵਨ ਨੇੜੇ ਗੰਜਾ ਸਕੂਲ ਬਹਾਦੁਰਪੁਰ, ਹੁਸ਼ਿਆਰਪੁਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਇਲਾਕੇ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਵਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਪਿਛੜੀ ਸ਼੍ਰੇਣੀਆਂ ਅਤੇ ਫਾਇਨਾੰਸ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਸੰਦੀਪ ਸੈਣੀ ਵੱਲੋਂ ਸ਼੍ਰੀ ਸੈਣੀ ਜੀ ਦੀ ਜੀਵਨੀ ਬਾਰੇ ਤੇ ਬਰਾਦਰੀ ਬਾਰੇ ਜਾਣਕਾਰੀ ਦਿਤੀ ਗਈ।
ਹੁਸ਼ਿਆਰਪੁਰ- ਸੈਣੀ ਜਾਗਰਤੀ ਮੰਚ ਪੰਜਾਬ ਵੱਲੋਂ ਮਹਾਰਾਜਾ ਸ਼ੂਰ ਸੈਣੀ ਜੀ ਦਾ ਜਨਮਦਿਨ ਸੈਣੀ ਭਵਨ ਨੇੜੇ ਗੰਜਾ ਸਕੂਲ ਬਹਾਦੁਰਪੁਰ, ਹੁਸ਼ਿਆਰਪੁਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਇਲਾਕੇ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਵਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਪਿਛੜੀ ਸ਼੍ਰੇਣੀਆਂ ਅਤੇ ਫਾਇਨਾੰਸ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਸੰਦੀਪ ਸੈਣੀ ਵੱਲੋਂ ਸ਼੍ਰੀ ਸੈਣੀ ਜੀ ਦੀ ਜੀਵਨੀ ਬਾਰੇ ਤੇ ਬਰਾਦਰੀ ਬਾਰੇ ਜਾਣਕਾਰੀ ਦਿਤੀ ਗਈ।
ਦੀਪ ਬਾਗਪੂਰੀ ਵੱਲੋਂ ਜਿਥੇ ਸੈਣੀ ਸਮਾਜ ਦੀ ਚਰਚਾ ਕੀਤੀ ਗਈ, ਉਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਵਿਤਾ ਸੁਣਾ ਕੇ ਲੋਕਾਂ ਦਾ ਦਿਲ ਮੋਹਿਆ। ਪ੍ਰੇਮ ਸੈਣੀ ਨੇ ਸਟੇਟ ਦਾ ਕੰਮ ਚਲਾਉਂਦੇ ਹੋਏ ਇਸ ਕੰਮ ਨੂੰ ਸ਼ਲਾਘਾਯੋਗ ਕਦਮ ਦੱਸਿਆ। ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਵੱਲੋਂ ਜਿੱਥੇ ਮਹਾਰਾਜ ਸ਼ੂਰ ਸੈਣੀ ਜੀ ਦੀ ਜੀਵਨੀ ਬਾਰੇ ਗਲਬਾਤ ਕੀਤੀ ਗਈ, ਉਥੇ ਹੀ 20 ਦਸੰਬਰ ਤੋਂ ਜੋ 28 ਦਸੰਬਰ ਤੱਕ ਸ਼ਹੀਦੀ ਪੰਦਰਵਾੜਾ ਸਾਹਿਬਜਾਦਿਆਂ ਦਾ ਚਲਦਾ ਹੈ, ਉਸ ਇਤਿਹਾਸ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਜੋ ਕਿ ਸਾਰੀ ਦੁਨੀਆਂ ਦੇ ਲਈ ਸ਼ਹੀਦੀਆਂ ਦੇ ਕੇ ਸਾਨੂੰ ਜੀਣਾ ਸਿਖਾ ਕੇ ਗਏ ਹਨ ਉਨਾਂ ਨੂੰ ਯਾਦ ਰਖਣ ਦੀ ਵੀ ਗੱਲ ਕਹੀ ਗਈ।
ਵੱਖ-ਵੱਖ ਬੁਲਾਰਿਆ ਵੱਲੋਂ ਮਹਾਰਾਜਾ ਸ਼ੂਰ ਸੈਣੀ ਜੀ ਦਾ ਜਨਮ ਅਤੇ ਸਹਿਬਜਾਦੀਆਂ ਦੀ ਸ਼ਹੀਦੀ ਦੇ ਪੰਦਰਵਾੜੇ ਦੀ ਗਲ ਕੀਤੀ ਗਈ। ਆਉਣ ਵਾਲੇ ਸਮੇਂ ਵਿੱਚ ਸੈਣੀ ਸੰਸਥਾਵਾਂ ਜੋ ਬਣੀਆਂ ਹਨ, ਉਹਨਾਂ ਸਾਰਿਆ ਨੂੰ ਮਹਾਰਾਜਾ ਸ਼ੂਰ ਸੈਣੀਜੀ ਦਾ ਜਨਮਦਿਨ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਵਡੇ ਪੱਧਰ ਤੇ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਚਾਹ-ਪਕੌੜਿਆਂ ਅਤੇ ਗੁਰੂ ਕਾ ਲੰਗਰ ਅਟੂਟ ਵਰਤਾਇਆ ਗਿਆ।
ਇਸ ਮੌਕੇ ਤੇ ਹਰਿੰਦਰ ਸੈਣੀ ਜਰਨਲ ਸਕੱਤਰ, ਸੁਰਿੰਦਰ ਪਾਲ ਕੌਰ ਪ੍ਰਧਾਨ ਲੇਡੀ ਵਿੰਗ ਪੰਜਾਬ, ਕ੍ਰਿਰਪਾਲ ਸਿੰਘ ਪਾਲੀ ਜਿਲਾ ਪ੍ਰਧਾਨ ਯੂਥ, ਪ੍ਰਭਜੋਤ ਸਿੰਘ ਸਟਾਰ ਪ੍ਰਧਾਨ ਪ੍ਰਧਾਨ ਯੂਥ, ਤਰਲੋਚਨ ਸੈਣੀ, ਮਨੋਜ ਸੈਣੀ, ਬਹਾਦਰਪੁਰ, ਆਰਟੀਟੇਕ ਹਰਵਿੰਦਰ ਸਿੰਘ ਸੈਣੀ, ਪਿਆਰੇ ਲਾਲ ਸੈਣੀ, ਸੂਰਤ ਸਿੰਘ ਸੈਣੀ, ਸ਼੍ਰੀ ਕ੍ਰਿਸ਼ਨ ਸੈਣੀ, ਸ਼੍ਰੀ ਹਰਿ ਕ੍ਰਿਸ਼ਨ ਸੈਣੀ, ਮੰਗਤ ਰਾਮ ਸੈਣੀ, ਭੁਪਿੰਦਰ ਸਿੰਘ, ਸਤਨਾਮ ਸਿੰਘ ਸੈਣੀ ਪ੍ਰਿੰਸੀਪਲ ਜੀਏਡੀ ਸਕੂਲ ਜਲੋਵਾਲ, ਮਦਨ ਲਾਲ ਸੈਣੀ, ਹਰਵਿੰਦਰ ਸਿੰਘ, ਏਕਮ ਇੰਜੀਨੀਅਰ, ਸੰਸਾਰ ਸਿੰਘ, ਮਲਕੀਤ ਸਿੰਘ ਬਸੀ ਗੁਲਾਮ ਹੁਸੈਨ, ਗੁਰਦੀਪ ਸਿੰਘ, ਓਂਕਾਰ ਸਿੰਘ ਖਨੂਰ, ਬੂਟਾ ਸਿੰਘ, ਬਲਵੀਰ ਸਿੰਘ ਸ਼ੇਰਗੜ੍ਹ, ਸੁਰਿੰਦਰ ਸਿੰਘ ਸੈਣੀ ਰਿਟਾ. ਪ੍ਰਿੰਸਿਪਲ, ਏਐਸ ਟਾਟਰਾ ਪ੍ਰਿ. ਪਲੇਅਵੇਅ ਸਕੂਲ, ਹਮੂਲਕ ਸੈਣੀ ਫਤੇਹਗੜ੍ਹ, ਸਰਬਜੀਤ ਸੈਣੀ ਟਾਂਡਾ, ਬੱਬਲੂ ਖੂਡਾਕਰਾਲਾ, ਹਰਪਾਲ ਲਾਡਾ, ਸੰਤੋਸ਼ ਸੈਣੀ, ਅਮਨਜੋਤ ਸੈਣੀ, ਆਰਤੀ ਸੈਣੀ, ਬਬਲੀ ਸੈਣੀ, ਚੇਅਰਮੈਨ ਲਾਲ ਸੈਣੀ, ਰਣਜੀਤ ਸਿੰਘ, ਜਸ਼ਪਾਲ ਸੈਣੀ, ਕੁਲਦੀਪ ਸੈਣੀ, ਹਰਜਾਪ ਸੈਣੀ, ਸੁਰਜੀਤ ਸਿੰਘ ਸੈਣੀ, ਹਰਮੀਰ ਸਿੰਘ ਸੈਣੀ, ਕਰਮਜੀਤ ਕੌਰ ਸੈਣੀ, ਜਸਪਾਲ ਕੌਰ, ਸੁਖਪ੍ਰੀਤ ਸਿੰਘ ਸੈਣੀ, ਅਮਨਦੀਪ ਕੌਰ ਸੈਣੀ, ਹਰਗੁਨ ਕੌਰ ਸੈਣੀ ਜੱਲੋਵਾਲ, ਹਰਪ੍ਰੀਤ ਕੌਰ ਸੈਣੀ, ਸੰਤੋਖ ਸਿੰਘ ਸੈਣੀ, ਪਰਵਿੰਦਰ ਸਿੰਘ ਆਦਿ ਹੋਰ ਪਤਵੰਤੇ ਮੌਜੂਦ ਸਨ।
