
ਸੰਯੁਕਤ ਕਿਸਾਨ ਮੋਰਚੇ ਵਲੋਂ ਡੀ ਸੀ ਦਫਤਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ
ਹੁਸ਼ਿਆਰਪੁਰ- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਐਸ.ਕੇ.ਐਮ. ਹੁਸ਼ਿਆਰਪੁਰ ਦੀਆਂ 11 ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਡੀ.ਸੀ. ਦਫ਼ਤਰ ਹੁਸ਼ਿਆਰਪੁਰ ਧਰਨਾ ਮਾਰਿਆ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਜਿੰਦਰ ਸਿੰਘ ਆਜ਼ਾਦ ਅਤੇ ਸ਼ਿੰਗਾਰਾ ਸਿੰਘ ਮਕੀਮਪੁਰ, ਕਿਰਤੀ ਕਿਸਾਨ ਯੂਨੀਅਨ ਵੱਲੋਂ ਜਗਤਾਰ ਸਿੰਘ ਭਿੰਡਰ ਅਤੇ ਭੁਪਿੰਦਰ ਭੂੰਗਾ, ਜ਼ਮਹੂਰੀ ਕਿਸਾਨ ਸਭਾ ਵੱਲੋਂ ਦਵਿੰਦਰ ਸਿੰਘ ਕੱਕੋਂ ਅਤੇ ਸਵਰਨ ਸਿੰਘ ਮੁਕੇਰੀਆਂ, ਕੁੱਲ ਹਿੰਦ ਕਿਸਾਨ ਸਭਾ ਵੱਲੋਂ ਦਰਸ਼ਨ ਸਿੰਘ ਮੱਟੂ
ਹੁਸ਼ਿਆਰਪੁਰ- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਐਸ.ਕੇ.ਐਮ. ਹੁਸ਼ਿਆਰਪੁਰ ਦੀਆਂ 11 ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਡੀ.ਸੀ. ਦਫ਼ਤਰ ਹੁਸ਼ਿਆਰਪੁਰ ਧਰਨਾ ਮਾਰਿਆ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਜਿੰਦਰ ਸਿੰਘ ਆਜ਼ਾਦ ਅਤੇ ਸ਼ਿੰਗਾਰਾ ਸਿੰਘ ਮਕੀਮਪੁਰ, ਕਿਰਤੀ ਕਿਸਾਨ ਯੂਨੀਅਨ ਵੱਲੋਂ ਜਗਤਾਰ ਸਿੰਘ ਭਿੰਡਰ ਅਤੇ ਭੁਪਿੰਦਰ ਭੂੰਗਾ, ਜ਼ਮਹੂਰੀ ਕਿਸਾਨ ਸਭਾ ਵੱਲੋਂ ਦਵਿੰਦਰ ਸਿੰਘ ਕੱਕੋਂ ਅਤੇ ਸਵਰਨ ਸਿੰਘ ਮੁਕੇਰੀਆਂ, ਕੁੱਲ ਹਿੰਦ ਕਿਸਾਨ ਸਭਾ ਵੱਲੋਂ ਦਰਸ਼ਨ ਸਿੰਘ ਮੱਟੂ ਅਤੇ ਆਸ਼ਾ ਨੰਦ, ਪੰਜਾਬ ਕਿਸਾਨ ਯੂਨੀਅਨ ਵੱਲੋਂ ਚਰਨਜੀਤ ਸਿੰਘ ਭਿੰਡਰ, ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਰੌਸ਼ਨ ਖਾਨ, ਬਲਜੀਤ ਸਿੰਘ, ਭਾਰਤ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪਵਿੱਤਰ ਧੁੱਗਾ ਅਤੇ ਸਤਪਾਲ ਡਡਿਆਣਾ, ਦੁਆਬਾ ਕਿਸਾਨ ਕਮੇਟੀ ਵੱਲੋਂ ਸਤਪਾਲ ਮਿਰਜ਼ਾਪੁਰ ਅਤੇ ਪਰਮਿੰਦਰ ਸਿੰਘ ਸਮਰਾ, ਕਿਸਾਨ ਕਮੇਟੀ ਦੁਆਬਾ ਵੱਲੋਂ ਬਲਵਿੰਦਰ ਸਿੰਘ ਸੋਢੀ ਅਤੇ ਸੁਖਦੇਵ ਸਿੰਘ ਕਾਹਰੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੁਲਦੀਪ ਸਿੰਘ ਬੇਗੋਵਾਲ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਗੁਰਮੇਸ਼ ਸਿੰਘ, ਜਨਵਾਦੀ ਇਸਤਰੀ ਸਭਾ ਵੱਲੋਂ ਸੁਭਾਸ਼ ਮੱਟੂ, ਜ਼ਮਹੂਰੀ ਅਧਿਕਾਰ ਸਭਾ ਵੱਲੋਂ ਡਾ. ਤੇਜਪਾਲ ਆਦਿ ਨੇ ਅਗਵਾਈ ਕੀਤੀ।
ਧਰਨੇ ਵਿੱਚ ਬੁਲਾਰਿਆਂ ਨੇ ਸ਼ੰਭੂ ਅਤੇ ਖਨੌੜੀ ਬਾਰਡਰ ਤੇ ਜੋ ਅੰਦੋਲਨ ਚੱਲ ਰਿਹਾ ਹੈ ਉਸ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਦਸੰਬਰ 2021 ਵਿੱਚ ਮੰਨੀਆਂ ਹੋਈਆਂ ਸਾਰੀਆਂ ਮੰਗਾਂ ਮੰਨ ਕੇ ਜਗਜੀਤ ਸਿੰਘ ਢੱਲੇਵਾਲ ਦਾ ਮਰਨਵਰਤ ਖਤਮ ਕਰਾਉਣਾ ਚਾਹੀਦਾ ਹੈ। ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਬੁਲਾਰਿਆਂ ਨੇ ਐਮ.ਐਸ.ਪੀ. ਤੇ ਫ਼ਸਲਾਂ ਦੀ ਖਰੀਦ ਦਾ ਗਰੰਟੀ ਕਾਨੂੰਨ ਬਨਾਉਣ ਦੀ ਮੰਗ ਕੀਤੀ।ਕੌਮੀ ਖੇਤੀਬਾੜੀ ਮਾਰਕੀਟਿੰਗ ਨੀਤੀ ਨੂੰ ਤੁਰੰਤ ਵਾਪਿਸ ਲਿਆ ਜਾਵੇ, ਬਿਜਲੀ ਸੋਧ ਬਿੱਲ 2020 ਵਾਪਿਸ ਲਿਆ ਜਾਵੇ। ਕਿਸਾਨਾਂ ਤੇ ਕੀਤੇ ਪਰਚੇ ਰੱਦ ਕੀਤੇ ਜਾਣ, ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਬਾਕੀ ਮੰਗਾਂ ਤੇ ਵਿਸਥਾਰਪੂਰਵਕ ਵਿਚਾਰ ਪ੍ਰਗਟ ਕੀਤੇ ਜਾਣ।
ਇਸ ਸਮੇਂ ਰਾਮਜੀ ਦਾਸ ਚੋਹਾਨ, ਧਰਮਿੰਦਰ ਮੁਕੇਰੀਆਂ, ਕੁਲਭੂਸ਼ਨ ਕੁਮਾਰ, ਡਾ. ਸੁਖਦੇਵ ਢਿੱਲੋਂ, ਹਰਬੰਸ ਸਿੰਘ ਧੂਤ, ਪਰਮਜੀਤ ਸਿੰਘ ਜੋਹਲ, ਪਰਜੀਤ ਸਿੰਘ ਕਾਲਕਟ, ਜਸਵੰਤ ਸਿੰਘ ਲਾਬੜਾਂ, ਓਮ ਸਿੰਘ ਸਟਿਆਣਾ, ਪਰਮਿੰਦਰ ਸਿੰਘ ਭੂੰਗਾ, ਗੁਰਵਿੰਦਰ ਸਿੰਘ, ਤਰਲੋਕ ਸਿੰਘ ਮਣੀ ਅਤੇ ਸਰਪੰਚ ਪਰਮਜੀਤ ਸਿੰਘ (ਪੰਮਾ) ਸਤੌਰ, ਪ੍ਰੇਮ ਲਤਾ, ਸੁਰਿੰਦਰ ਚੁਭਰ ਅਤੇ ਹੋਰ ਸਾਥੀ ਸ਼ਾਮਿਲ ਸਨ।
