
ਪਿੰਡ ਮੁਬਾਰਕਪੁਰ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਆਯੋਜਿਤ।
ਨਵਾਂਸ਼ਹਿਰ- ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਗੁਰਦੁਆਰਾ ਅਨੰਦਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਿਜ਼ਾਦਿਆਂ, ਮਾਤਾ ਗੁਜਰੀ ਜੀ, ਦੀਵਾਨ ਟੋਡਰ ਮੱਲ ਅਤੇ ਮੋਤੀ ਮਹਿਰਾ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਨਵਾਂਸ਼ਹਿਰ- ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਗੁਰਦੁਆਰਾ ਅਨੰਦਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਿਜ਼ਾਦਿਆਂ, ਮਾਤਾ ਗੁਜਰੀ ਜੀ, ਦੀਵਾਨ ਟੋਡਰ ਮੱਲ ਅਤੇ ਮੋਤੀ ਮਹਿਰਾ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।,ਰੱਖੇ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਆਰਤੀ ਦੇ ਕੀਰਤਨ ਤੋਂ ਬਾਅਦ ਖੁੱਲ੍ਹੇ ਪੰਡਾਲ ਵਿੱਚ ਗਿਆਨੀ ਜਥੇ ਨੇ ਸਾਹਿਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅਜੋਕੇ ਸਮੇਂ ਵਿੱਚ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਕੇ ਅਤੇ ਬਾਣੀ ਤੋਂ ਸੇਧ ਲੈਕੇ ਭੈੜੀਆਂ ਅਲਾਮਤਾਂ ਤੋਂ ਕਿਨਾਰਾ ਕਰਕੇ ਸੱਚਾ ਸੁੱਚਾ ਤੇ ਸਾਦਾ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵੱਲੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਸਮੂਹ ਨਗਰ ਨਿਵਾਸੀਆਂ,ਐਨ ਆਰ ਆਈ ਵੀਰਾਂ ਦਾ ਭਰਪੂਰ ਸਹਿਯੋਗ ਵਾਸਤੇ ਧੰਨਵਾਦ ਕੀਤ।ਇਸ ਮੌਕੇ ਜੋਗਾ ਸਿੰਘ ਸਾਧੜਾ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ ਗਏ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਮ ਜਪੋ,ਕਿਰਤ ਕਰੋ,ਵੰਡ ਛਕੋ ਦੇ ਅਨੁਸਾਰ ਜੀਵਨ ਜਾਂਚ ਅਪਣਾਉਣ ਸਬੰਧੀ ਦੱਸਿਆ। ਪਿੰਡ ਬੱਚਿਆਂ ਅਨਹਦ ਕੌਰ, ਨਵਨੀਤ ਕੌਰ, ਸਰਬਜੋਤ ਸਿੰਘ ਅਤੇ ਗੁਰਕੀਰਤ ਕੌਰ ਨੇ ਆਪਣੀਆਂ ਕਵਿਤਾਵਾਂ ਅਤੇ ਗੀਤ ਸੁਣਾਕੇ ਸਾਹਿਜ਼ਾਦਿਆਂ ਨੂੰ ਸਿਜਦਾ ਕੀਤਾ।
ਇਸ ਮੌਕੇ ਕਮੇਟੀ ਪ੍ਰਧਾਨ ਮਹਿੰਦਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ,ਜੋਗਾ ਸਿੰਘ ਸਾਧੜਾ, ਗੁਰਜੀਤ ਸਿੰਘ,ਕੇਸਰ ਸਿੰਘ,ਪਾਖਰ ਸਿੰਘ, ਸਰਬਜੀਤ ਸਿੰਘ, ਕੁਲਦੀਪ ਸਿੰਘ ਹੈੱਡ ਗ੍ਰੰਥੀ, ਗੁਰਮੀਤ ਸਿੰਘ, ਚਰਨਜੀਤ ਸਿੰਘ, ਅਮਰਜੀਤ ਸਿੰਘ ਦਿਲਾਵਰ ਸਿੰਘ ਮੋਤੀ ਆਦਿ ਹਾਜ਼ਰ ਸਨ।
