ਗੜ੍ਹਸ਼ੰਕਰ ਬੰਗਾਂ ਰੋਡ ਨਾਲ ਵਿਛਾਈ ਗਈ ਪਾਈਪ ਲਾਈਨ ਦੇ ਕਾਰਨ ਜਮੀਨ ਪੈ ਚੁੱਕੀ ਪੋਲੀ, ਹਾਦਸਿਆ ਦਾ ਬਣਿਆ ਖਦਸ਼ਾ

ਗੜਸ਼ੰਕਰ, 8 ਜੁਲਾਈ- ਗੜ੍ਹਸ਼ੰਕਰ ਦੇ ਬੰਗਾ ਰੋਡ ਤੇ ਸੜਕ ਦੇ ਨਾਲ ਨਾਲ ਵਿਛਾਈ ਗਈ ਇੱਕ ਪਾਈਪ ਲਾਈਨ ਦੇ ਕਾਰਨ ਵਰਮਾ ਵਾਲੀ ਸਥਾਨ ਤੇ ਕਈ ਥਾਵਾਂ ਤੋਂ ਜਮੀਨ ਪੋਲੀ ਪੈ ਚੁੱਕੀ ਜਿਸ ਦੇ ਕਾਰਨ ਸੜਕ ਤੋਂ ਹਲਕਾ ਜਿਹਾ ਵੀ ਜੇਕਰ ਭਾਰੀ ਵਾਹਨ ਆਪਣੇ ਟਾਇਰ ਥੱਲੇ ਉਤਾਰਦਾ ਹੈ ਤਾਂ ਉਸਦੇ ਪਲਟ ਜਾਣ ਦਾ ਪੂਰਾ ਪੂਰਾ ਖਦਸ਼ਾ ਬਣਿਆ ਹੋਇਆ ਹੈ।

ਪਿੰਡ ਚੌਹੜੇ ਤੋਂ ਪਹਿਲਾਂ ਰਾਣੀ ਮਹਿਲ ਦੇ ਕੋਲ ਅਤੇ ਪਿੰਡ ਕੋਟ ਦੇ ਨਜ਼ਦੀਕ ਦੋ ਅਜਿਹੇ ਸਥਾਨ ਹਨ ਜਿੱਥੇ ਸੜਕ ਦੇ ਬਿਲਕੁਲ ਨਾਲ ਜਮੀਨ ਇੱਕ ਡੇਢ ਫੁੱਟ ਤੱਕ ਹੇਠਾਂ ਜਾ ਚੁੱਕੀ ਹੈ। ਬਰਸਾਤੀ ਮੌਸਮ ਹੋਣ ਕਾਰਨ ਆਮ ਲੋਕਾਂ ਨੂੰ ਖਦਸ਼ਾ ਹੈ ਕਿ ਇੱਥੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਇਸ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪਾਸੇ ਫੌਰੀ ਧਿਆਨ ਦਿੰਦੇ ਹੋਏ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਫਿਰ ਸੰਬੰਧਿਤ ਠੇਕੇਦਾਰ ਤੋਂ ਇਸ ਦੀ ਰਿਪੇਅਰ ਕਰਵਾਣੀ ਜਾਣੀ ਚਾਹੀਦੀ ਹੈ।
ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ: ਸ਼ੋਰੀ, ਪਰਮਬੀਰ ਸਿੰਘ ਰਾਏ ਸਮਾਜ ਸੇਵਕ ਪੰਕਜ ਸ਼ੋਰੀ ਅਤੇ ਨੋਜਵਾਨ ਆਗੂ ਪਰਮਬੀਰ ਸਿੰਘ ਰਾਏ ਨੇ ਇਸ ਸੜਕ ਉੱਪਰ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਲੋਕਲ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਸੜਕ ਤੇ ਵਰਮਾ ਦੀ ਹਾਲਤ ਸੁਧਾਰੀ ਜਾਵੇ ਕਿਉਂਕਿ ਦਿਨ ਰਾਤ ਇਸ ਸੜਕ ਤੇ ਟਰੈਫਿਕ ਚਲਦਾ ਹੈ ਤੇ ਰਾਤ ਦੇ ਸਮੇਂ ਲਾਈਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਦੋ ਪਈਆ ਵਾਹਨ ਚਾਲਕ ਇਸ ਸੜਕ ਦੀ ਖਰਾਬ ਹਾਲਤ ਕਾਰਨ ਹਾਦਸਾ ਗ੍ਰਸਤ ਹੋ ਸਕਦੇ ਹਨ।