ਤਹਿਸੀਲ ਕਮੇਟੀ ਸੀ ਪੀ ਆਈ ਐੱਮ ਗੜ੍ਹਸ਼ੰਕਰ ਵਲੋਂ ਲੋਕਾਂ ਦੇ ਭੱਖਦੀਆ ਮਸਲਿਆਂ ਨੂੰ ਲੈਕੇ ਡੀ ਐਸ ਪੀ ਗੜ੍ਹਸ਼ੰਕਰ ਦਫ਼ਤਰ ਅੱਗੇ ਧਰਨਾ ਲਾ ਕੇ ਪੰਜਾਬ ਦੇ ਡੀ ਜੀ ਪੀ ਮੰਗ ਪੱਤਰ ਭੇਜਿਆ
ਗੜਸ਼ੰਕਰ- ਅੱਜ ਇੱਥੇ ਤਹਸੀਲ ਕਮੇਟੀ ਸੀ ਪੀ ਆਈ ਐਮ ਗੜਸ਼ੰਕਰ ਵਲੋ ਲੋਕਾ ਦੇ ਭਖਦੇ ਮਸਲਿਆ ਨੂੰ ਲੈ ਕੇ ਡੀ ਐਸ ਪੀ ਗੜਸ਼ੰਕਰ ਦਫਤਰ ਅੱਗੇ ਧਰਨਾ ਲਾ ਕੇ ਪੰਜਾਬ ਦੇ ਡੀ ਜੀ ਪੀ ਨੂੰ ਮੰਗ ਪੱਤਰ ਭੇਜਿਆ ਗਿਆ| ਇਸ ਮੋਕੇ ਪਾਰਟੀ ਦੇ ਜਿਲਾ ਸਕੱਤਰ ਅਤੇ ਸੂਬਾ ਸਕੱਤਰੇਤ ਮੈਬਰ ਗੁਰਨੇਕ ਸਿੰਘ ਭੱਜਲ ਅਤੇ ਸੂਬਾ ਕਮੇਟੀ ਮੈਬਰ ਅਤੇ ਤਹਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਨੇ ਕਿਹਾ, ਕਿ ਅੱਜ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਦ ਤੋ ਬਦਤਰ ਹੋ ਚੁੱਕੀ ਹੈ|

ਰੋਜ਼ਾਨਾ ਕਤਲ ਲੁੱਟਾ ਖੋਹਾ ਹੋ ਰਹੀਆ ਹਨ| ਨਸ਼ਾ ਲਗਾਤਾਰ ਵਿੱਕ ਰਿਹਾ ਹੈ| ਗੈਰ ਕਾਨੂੰਨੀ ਮਾਇਨਿੰਗ ਭਿ੍ਸ਼ਟਾਚਾਰ ਲਗਾਤਾਰ ਵਧ ਰਿਹਾ ਹੈ| ਜੰਗਲ ਪਹਾੜ ਲਗਾਤਾਰ ਵੱਢੇ ਜਾ ਰਹੇ ਹਨ| ਉਵਰਲੋਡ ਟਿੱਪਰ ਲਗਾਤਾਰ ਰੋਡ ਤੋੜ ਰਹੇ ਹਨ ਅਤੇ ਇਹਨਾ ਨਾਲ ਹੋ ਰਹੇ ਐਕਸੀਡੈਟਾ ਨਾਲ ਗੜਸ਼ੰਕਰ ਵਿੱਚ 18 ਮੋਤਾ ਹੋ ਚੁੱਕੀਆ ਹਨ| ਪਰ ਸਰਕਾਰ ਪਰਸ਼ਾਸ਼ਨ ਕੁੰਭ ਕਰਨ ਦੀ ਨੀਦ ਸੁੱਤਾ ਪਿਆ ਹੈ| ਆਗੂਆ ਨੇ ਅੱਗੇ ਕਿਹਾ ਕੋਟ ਫਤੂਹੀ ਵਿਖੇ ਸੁਨਾਅਰਿਆ ਦੀਆ ਦੁਕਾਨਾ ਭੰਨ ਕੇ ਚੋਰ ਲੱਖਾ ਰੁਪਏ ਦਾ ਸਮਾਨ ਲੈ ਗਏ ਪਰ ਅਜੇ ਤੱਕ ਇੱਕ ਵੀ ਬੰਦਾ ਪਰਸ਼ਾਸ਼ਨ ਵਲੋ ਫੜਿਆ ਨਹੀ ਗਿਆ|
ਆਗੂਆ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਟ ਫਤੂਹੀ ਵਾਲੇ ਚੋਰ ਫੜੇ ਨਾ ਗਏ ਤਾਂ ਮਾਹਿਲਪੁਰ ਥਾਣੇ ਦਾ ਘਿਰਾਓ ਕੀਤਾ ਜਾਵੇਗਾ| ਇਸ ਮੋਕੇ ਨੀਲਮ ਬੱਡੋਆਣ ਅੱਛਰ ਸਿੰਘ ਸੁਰਿੰਦਰ ਕੋਰ ਚੁੰਬਰ ਹਰਭਜਨਅਟਵਾਲ ਮੋਹਣ ਲਾਲ ਬਲਦੇਵ ਰਾਜ ਸਤਨੋਰ ਪਰੇਮੀ ਸ਼ੇਰ ਜੰਗ ਪਰੇਮ ਰਾਣਾ ਗੁਰਬਖਸ਼ ਕੋਰ ਚੱਕ ਗੁਰੂ ਪਾਲੋ ਸੁੰਨੀ ਕਸ਼ਮੀਰ ਸਿੰਘ ਕਿਸਾਨ ਸਭਾ ਰਜਿੰਦਰ ਸਿੰਘ ਸਾਬਕਾ ਸਰਪੰਚ ਮਹਿੰਦਰ ਸਿੰਘ ਸਾਬਕਾ ਸਰਪੰਚ ਪੁਰਖੋਵਾਲ ਪਰਮਜੀਤ ਲੰਬੜਦਾਰ ਚੱਕ ਸਿੰਘਾ, ਬਖਸ਼ੀਸ਼ਕੋਰ ਸਤਨੋਰ, ਕਮਲਜੀਤ ਕੋਰ ਬੱਡੋਆਣ ਸੋਹਣ ਸਿੰਘ ਲੰਬੜਦਾਰ ਭੱਜਲ ਰਾਕੇਸ਼ ਕੁਮਾਰ ਨੇ ਵੀ ਸਬੋਧਨ ਕੀਤਾ।