ਵਿਦਿਆਰਥੀਆਂ ਨੂੰ ਸਮਾਜ ਸੇਵਾ ਦੀ ਚੇਟਕ ਲਾਉਂਦੇ ਹਨ ਐਨ ਐਸ ਐਸ ਕੈਂਪ: ਜਲਵਾਹਾ
ਨਵਾਂਸ਼ਹਿਰ- ਸਥਾਨਕ ਬਾਬਾ ਵਜੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਹਫ਼ਤੇ ਦਾ ਐਨ ਐਸ ਐਸ ਆਰੰਭ ਕੀਤਾ ਗਿਆ ਹੈ। ਕੈਂਪ ਦਾ ਉਦਘਾਟਨ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸੱਟ ਵਲੋਂ ਕੀਤਾ ਗਿਆ। ਕੈਂਪ ਵਿੱਚ ਪੰਜਾਹ ਵਿਦਿਆਰਥੀ ਭਾਗ ਲੋ ਰਹੇ ਹਨ। ਬਿਕਰਮਜੀਤ ਸਿੰਘ ਮੈਨੇਜਰ ਅਤੇ ਜਸਵੀਰ ਸਿੰਘ ਪ੍ਰਿੰਸੀਪਲ ਦੀ ਦੇਖ ਰੇਖ ਹੇਠ ਹੋਏ ਉਦਘਾਟਨੀ ਸਮਾਗਮ ਵਿੱਚ ਮੁੱਖ ਮਹਿਮਾਨ ਸਤਨਾਮ ਸਿੰਘ ਜਲਵਾਹਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਾਂਪੁਰਖਾਂ ਦੁਆਰਾ ਸਮਾਜ ਸੇਵਾ ਲਈ ਸਥਾਪਿਤ ਮਾਰਗ ਦਰਸ਼ਨ ਵਿੱਚੋਂ ਹੀ ਐਨ ਐਸ ਐਸ ਸੋਚ ਨੇ ਜਨਮ ਲਿਆ ਹੋਵੇਗਾ|

ਜਿਸ ਨਾਲ੍ਹ ਵਿਦਿਆਰਥੀਆਂ ਨੂੰ ਸਮਾਜ ਸੇਵਾ ਦੀ ਚੇਟਕ ਲੱਗਦੀ ਹੈ। ਇਸ ਤਰ੍ਹਾਂ ਵਿਦਿਆਰਥੀ ਆਪਣੇ ਆਪ ਦੇ ਰਹਿਣ ਸਹਿਣ, ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਤੇ ਵਾਤਾਵਰਣ ਨੂੰ ਪ੍ਰੇਮ ਕਰਨਾ ਤੇ ਟੀਮ ਵਰਕ ਕਰਨਾ ਸਿੱਖਦੇ ਹਨ। ਇਸ ਸੇਵਾ ਨਾਲ੍ਹ ਮੰਨ ਨੂੰ ਸੰਤੁਸ਼ਟੀ ਤੇ ਖ਼ੁਸ਼ੀ ਵੀ ਪ੍ਰਾਪਤ ਹੁੰਦੀ ਹੈ। ਉਹਨਾਂ ਕਿਹਾ ਕਿ ਐਨ ਐਸ ਐਸ ਕੈਂਪ ਦੇ ਸਰਟੀਫਿਕੇਟ ਰੋਜਗਾਰ ਪ੍ਰਾਪਤੀ ਵਿੱਚ ਵੀ ਸਹਾਈ ਬਣਦੇ ਹਨ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਹੋ ਰਹੇ ਨੁਕਸਾਨਾਂ ਵਾਰੇ ਜਾਗਰੂਕ ਕਰਦਿਆਂ ਆਖਿਆ ਕਿ ਬਹੁਤੇ ਜੁਰਮਾਂ ਦੀ ਜੜ੍ਹ ਵੀ ਇਹ ਭੈੜੇ ਨਸ਼ੇ ਹੀ ਹਨ।
ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚ ਕੇ ਪ੍ਰੀਵਾਰ ਤੇ ਸਮਾਜ ਦੀ ਸੇਵਾ ਕਰਨ ਵਾਲ੍ਹੇ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਕੀਤੀ। ਇਸ ਤੋਂ ਪਹਿਲਾਂ ਮੈਡਮ ਸੰਦੀਪ ਕੌਰ ਨੇ ਸਟੇਜ ਦਾ ਬਾਖੂਬੀ ਸੰਚਾਲਨ ਕਰਦਿਆਂ ਮੁੱਖ ਮਹਿਮਾਨ ਤੇ ਮੈਨੇਜਰ ਬਿਕਰਮਜੀਤ ਸਿੰਘ ਤੇ ਪਧਾਰੇ ਮਹਿਮਾਨਾਂ ਦੇ ਸਵਾਗਤੀ ਵਿੱਚ ਕੁੱਝ ਸ਼ਬਦਾਂ ਦਾ ਉਚਾਰਣ ਕੀਤਾ।
ਇਸ ਮੌਕੇ ਮੈਡਮ ਸ਼ਮਾ ਮਲਹੱਨ, ਮੈਡਮ ਸੁਰਜੀਤ ਕੌਰ, ਨਵਨੀਤ ਸਿੰਘ, ਸੁਖਜਿੰਦਰ ਸਿੰਘ, ਮੈਡਮ ਕਮਲ, ਮੈਡਮ ਅਮਨਦੀਪ , ਮੈਡਮ ਨੇਹਾ ,ਐਨ ਐਸ ਐਸ ਵਲੰਟੀਅਰ ਅਤੇ ਸਕੂਲ ਵਿਦਿਆਰਥੀ ਹਾਜਰ ਸਨ। ਸਕੂਲ ਮੈਨੇਜਮੈਂਟ ਵਲੋਂ ਮੁੱਖ ਮਹਿਮਾਨ ਦਾ ਧੰਨਵਾਦ ਸਹਿਤ ਸਨਮਾਨ ਕੀਤਾ ਗਿਆ।