ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪੰਜ ਦਿਨਾਂ ਦੀ ਵੋਕੇਸ਼ਨਲ ਟ੍ਰੇਨਿੰਗ ਦਿੱਤੀ
ਪਟਿਆਲਾ, 18 ਦਸੰਬਰ- ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਪੰਜ ਦਿਨਾਂ ਦੀ ਵੋਕੇਸ਼ਨਲ ਟਰੇਨਿੰਗ ਦਿੱਤੀ ਗਈ, ਇਸ ਕੋਰਸ ਵਿੱਚ ਜ਼ਿਲ੍ਹਾ ਪਟਿਆਲਾ ਦੇ ਪਿੰਡ ਮਸੀਂਗਣ, ਰੁੜਕੀ, ਸਦਨੌਲੀ ਅਤੇ ਕਲਿਆਣ ਦੇ 36 ਕਿਸਾਨਾਂ ਨੇ ਹਿੱਸਾ ਲਿਆ। ਪ੍ਰੋਫੈਸਰ ਗ੍ਰਹਿ ਵਿਗਿਆਨ ਡਾ. ਗੁਰਉਪਦੇਸ਼ ਕੌਰ ਨੇ ਹੱਥ ਨਾਲ ਕਢਾਈ ਦੇ ਵੱਖ-ਵੱਖ ਡਿਜ਼ਾਈਨਾਂ, ਫੈਬਰਿਕ ਪੇਂਟਿੰਗ ਅਤੇ ਹੱਥ ਨਾਲ ਬੁਣਾਈ ਦੇ ਜ਼ਰੀਏ ਕਪੜੇ ਬਣਾਉਣ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੱਤੀ।

ਪੂਜਾ ਸ਼ਾਰਦਾ ਨੇ ਸਰਾਣੇ ਦੇ ਕਵਰ ਅਤੇ ਮੇਜ਼ ਰਨਰ ਵਰਗੀਆਂ ਸਜਾਵਟੀ ਚੀਜ਼ਾਂ ਤਿਆਰ ਕਰਨ ਦੇ ਤਰੀਕੇ ਦੱਸੇ। ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਬਾਗਬਾਨੀ ਅਤੇ ਫਲਾਂ ਦੇ ਪੌਦਿਆਂ ਦੀ ਖੇਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਫੈਸਰ ਡਾ. ਰਜਨੀ ਗੋਇਲ ਨੇ ਮੌਸਮੀ ਫਲਾਂ ਅਤੇ ਸਬਜ਼ੀਆਂ ਤੋਂ ਉਤਪਾਦ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ। ਟਰੇਨਿੰਗ ਦੌਰਾਨ ਸਵੈ ਸਹਾਇਤਾ ਸਮੂਹ ਦੀ ਹਰਜੀਤ ਕੌਰ ਨੇ ਫੈਸ਼ਨ ਉਤਪਾਦਾਂ ਨਾਲ ਆਮਦਨ ਵਧਾਉਣ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ।
ਆਖਰੀ ਦਿਨ, ਡਾ. ਗੁਰਪਦੇਸ਼ ਕੌਰ ਨੇ ਟ੍ਰੇਨੀਜ਼ ਨੂੰ ਕੱਪੜੇ ਤਿਆਰ ਕਰਨ ਅਤੇ ਬਿਊਟੀ ਦਾ ਸਾਜ਼ੋ ਸਾਮਾਨ ਤਿਆਰ ਕਰਨ ਬਾਰੇ ਕਾਰੋਬਾਰ ਸ਼ੁਰੂ ਕਰਕੇ ਆਤਮਨਿਰਭਰ ਬਣਨ ਲਈ ਪ੍ਰੇਰਿਤ ਕੀਤਾ।