ਦੇਸ਼ ਵਿਦੇਸ਼ ਵਿੱਚ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਸੁਸਾਇਟੀ ਮੈਂਬਰ ਸਾਡੇ ਅਨਮੋਲ ਹੀਰੇ: ਗਿਆਨੀ ਸਰਬਜੀਤ ਸਿੰਘ
ਨਵਾਂਸ਼ਹਿਰ- ਪਦਾਰਥਵਾਦ ਦੇ ਯੁੱਗ ਵਿੱਚ ਹਰ ਵਿਅਕਤੀ ਚਾਹੇ ਉਹ ਦੇਸ਼ ਵਿਚ ਰਹਿੰਦਾ ਹੋਵੇ ਜਾਂ ਵਿਦੇਸ਼ ਵਿੱਚ ਮਿਹਨਤ ਕਰਕੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਸਖਤ ਮਿਹਨਤ ਕਰਕੇ ਪੈਸਾ ਕਮਾਉਂਦਾ ਹੈ ਮਗਰ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ ਜਿਹੜੇ ਪਰਿਵਾਰ ਤੋਂ ਇਲਾਵਾ ਸਮੁੱਚੀ ਲੋਕਾਈ ਦੇ ਭਲੇ ਲਈ ਸੋਚਦੇ ਹਨ। ਅਜਿਹੇ ਇਨਸਾਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਖਸ਼ਿਸ਼ ਸਿਧਾਂਤ "ਘਾਲਿ ਖਾਇ ਕਿਛੁ ਹਥਹੁ ਦੇਇ" ਦੇ ਮਾਰਗ ਤੇ ਚਲਦੇ ਹੋਏ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕਢਕੇ ਲੋੜਵੰਦਾਂ ਦੇ ਦੁੱਖ ਦਰਦ ਵਿਚ ਸਹਾਈ ਹੁੰਦੇ ਹਨ ਅਤੇ ਸਮੇਂ ਸਮੇਂ ਤੇ ਇਹ ਸੇਵਾ ਉਹਨਾਂ ਸੰਸਥਾਵਾਂ ਨੂੰ ਭੇਜਦੇ ਹਨ|

ਜਿਨਾਂ ਦੀ ਕਾਰਗੁਜ਼ਾਰੀ ਤੋਂ ਉਹ ਪੂਰੀ ਤਰਾਂ ਸੰਤੁਸ਼ਟ ਹਨ। ਇਹ ਵਿਚਾਰ ਗੁਰੂ ਨਾਨਕ ਮਿਸ਼ਨ ਸੇਵਾ ਸਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਨੇ ਯੂ ਕੇ ਵਿਖੇ ਸੁਸਾਇਟੀ ਦੀਆਂ ਸੇਵਾਵਾਂ ਨੂੰ ਸਮਰਪਿਤ ਮੈਂਬਰ ਸ: ਬਲਰਾਜ ਸਿੰਘ ਦੇ ਗ੍ਰਿਹ ਵਿਖੇ ਪ੍ਰਗਟਾਏ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੈਂਬਰ ਦੀਦਾਰ ਸਿੰਘ ਗਹੂੰਣ ਸੇਵਾਮੁਕਤ ਡੀ ਐੱਸ ਪੀ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਕਿਹਾ ਕਿ ਬਲਰਾਜ ਸਿੰਘ ਵਰਗੇ ਇਨਸਾਨ ਨਾ ਕੇਵਲ ਧਾਰਮਿਕ ਅਤੇ ਸਮਾਜ ਸੇਵੀ ਗਤੀਵਿਧੀਆਂ ਵਿੱਚ ਤਨ ਮਨ ਧਨ ਯੋਗਦਾਨ ਪਾਉਂਦੇ ਹਨ ਬਲਕਿ ਸਮੇਂ ਸਮੇਂ ਇਸ ਦੀਆਂ ਗਤੀਵਿਧੀਆਂ ਨੂੰ ਸਮਰਪਿਤ ਰਹਿੰਦੇ ਹਨ। ਇਹੋ ਜਿਹੇ ਮੈਂਬਰ ਸੁਸਾਇਟੀ ਦੇ ਅਨਮੋਲ ਹੀਰੇ ਹਨ ਜਿਨ੍ਹਾਂ ਦੀ ਬਦੌਲਤ ਸੁਸਾਇਟੀ ਨਿਸ਼ਚਿੰਤ ਹੋ ਕੇ ਆਪਣੇ ਮਾਰਗ ਤੇ ਮਜਬੂਤੀ ਨਾਲ ਅੱਗੇ ਵੱਧ ਰਹੀ ਹੈ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦਸਿਆ ਕਿ ਦੱਸਿਆ ਕਿ ਸੁਸਾਇਟੀ ਦੇ ਮੁੱਖ ਸਰਪ੍ਰਸਤ ਜਦੋਂ ਵੀ ਵਿਦੇਸ਼ ਯਾਤਰਾ ਤੇ ਜਾਂਦੇ ਹਨ ਤਾਂ ਉਹ ਅਜਿਹੇ ਮੈਂਬਰਾਂ ਨੂੰ ਜਰੂਰ ਮਿਲਦੇ ਹਨ ਅਤੇ ਸੁਸਾਇਟੀ ਵਲੋਂ ਉਨ੍ਹਾਂ ਨੂੰ ਸਤਿਕਾਰ ਵੀ ਭੇਟ ਕਰਦੇ ਹਨ। ਇਸ ਮੌਕੇ ਦੀਦਾਰ ਸਿੰਘ ਜੀ ਨੇ ਪਰਿਵਾਰ ਦਾ ਸੁਸਾਇਟੀ ਵਲੋਂ ਵਿਸ਼ੇਸ਼ ਧੰਨਵਾਦ ਕੀਤਾ। ਆਪਣੇ ਵਿਦੇਸ਼ ਦੌਰੇ ਦੌਰਾਨ ਉਹ ਹੋਰ ਵੀ ਸੁਸਾਇਟੀ ਦੀਆਂ ਸੇਵਾਵਾਂ ਨਾਲ ਜੁੜੇ ਪਰਿਵਾਰਾਂ ਨੂੰ ਵੀ ਮਿਲਣਗੇ