"ਸਮਾਰਟ ਇੰਡੀਆ ਹੈਕਾਥੌਨ 2024 ‘ਚ ਪੀਈਸੀ ਦੇ ਵਿਦਿਆਰਥੀਆਂ ਨੇ ਕੀਤਾ ਕਮਾਲ, ਜਿੱਤੇ ₹2 ਲੱਖ ਰੁਪਏ"
ਚੰਡੀਗੜ੍ਹ: 15 ਦਸੰਬਰ 2024: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਸਮਾਰਟ ਇੰਡੀਆ ਹੈਕਾਥੌਨ-2024 ਦੇ 7ਵੇਂ ਸੰਸਕਰਣ ਦੇ ਗ੍ਰੈਂਡ ਫਿਨਾਲੇ ਵਿੱਚ ਚੁਣੌਤੀਪੂਰਨ ਪ੍ਰਾਬਲਮ ਸਟੇਟਮੈਂਟਸ ਲਈ ਹੱਲ ਪੇਸ਼ ਕੀਤੇ। ਇਹ ਮੁਕਾਬਲਾ 36 ਘੰਟਿਆਂ ਤੱਕ ਚੱਲਿਆ, ਜਿਸ ਵਿੱਚ ਪੀਈਸੀ ਦੀਆਂ ਤਿੰਨ ਟੀਮਾਂ ਨੇ ਭਾਗ ਲਿਆ ਅਤੇ ਉਨ੍ਹਾਂ ਦੇ ਹੱਲਾਂ ਦਾ ਮੁਲਾਂਕਨ ਜਿਊਰੀ ਮੈਂਬਰਾਂ ਵੱਲੋਂ ਕੀਤਾ ਗਿਆ। ਸਮਾਰਟ ਇੰਡੀਆ ਹੈਕਾਥੌਨ-2024 ਦਾ ਮਕਸਦ ਵਿਦਿਆਰਥੀਆਂ ਵਿੱਚ ਸਿਰਜਣਾਤਮਕ ਅਤੇ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਅਕਾਦਮਿਕ ਗਿਆਨ ਨੂੰ ਅਸਲੀ ਦੁਨੀਆ ਦੀਆਂ ਸਮੱਸਿਆਵਾਂ ਨਾਲ ਜੋੜਿਆ ਜਾ ਸਕੇ।

ਪੀਈਸੀ ਦੀ ਪਹਿਲੀ ਟੀਮ, ਜਿਸ ਦੀ ਅਗਵਾਈ ਯਸ਼ਿਤਾ ਬੰਸਲ ਨੇ ਕੀਤੀ, ਅਤੇ ਟੀਮ ਦੇ ਮੈਂਬਰ ਕਬੀਰ ਅਰੋੜਾ, ਭਵਿਆ ਪ੍ਰਤਾਪ ਸਿੰਘ, ਅਰਨਵ ਬੰਸਲ, ਆਰਯਨ ਕੌਲ ਅਤੇ ਦੁਸ਼ਯੰਤ ਭਾਰਦਵਾਜ ਨੇ "ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ, ਰਾਜਸਥਾਨ ਸਰਕਾਰ ਲਈ ਇਕ ਇੰਟਰਐਕਟਿਵ ਜੌਬ ਅਤੇ ਇੰਟਰਨਸ਼ਿਪ ਪਲੇਟਫਾਰਮ" ਵਿਕਸਤ ਕੀਤਾ। ਦੂਜੀ ਟੀਮ, ਜਿਸ ਦੀ ਅਗਵਾਈ ਅਰਨਵ ਵਿਕਾਸ ਗਰਗ ਨੇ ਕੀਤੀ, ਅਤੇ ਟੀਮ ਦੇ ਮੈਂਬਰ ਗਰੀਮਾ ਬੇਨੀਵਾਲ, ਹਰਮਨਮੀਤ ਕੌਰ, ਅੰਸ਼ ਰਵੀ, ਲਵਿਸ਼ ਗਰਗ ਅਤੇ ਆਦਿਤਿਆ ਸਿੰਘ ਤੋਮਰ ਨੇ "ਦਿੱਲੀ ਪਾਵਰ ਸਿਸਟਮ ਲਈ ਬਿਜਲੀ ਦੀ ਮੰਗ ਅਤੇ ਪੀਕ ਮੰਗ ਅਨੁਮਾਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਧਾਰਤ ਮਾਡਲ" ਤਿਆਰ ਕੀਤਾ।
ਹਰ ਸਮੱਸਿਆ ਦਾ ਹੱਲ ਪੇਸ਼ ਕਰਨ ਵਾਲੀ ਹਰ ਟੀਮ ਨੂੰ ₹1 ਲੱਖ ਦਾ ਨਗਦ ਇਨਾਮ ਦਿੱਤਾ ਗਿਆ।
ਸਮਾਰਟ ਇੰਡੀਆ ਹੈਕਾਥੌਨ 2024 ਦੇ ਸਭ ਤੋਂ ਖਾਸ ਪਲਾਂ ਵਿੱਚੋਂ ਇੱਕ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਲਾਨਾ ਸੰਬੋਧਨ, ਜਿਸ ਵਿੱਚ ਉਨ੍ਹਾਂ ਨੇ ਵਰਚੁਅਲ ਮਾਧਿਅਮ ਰਾਹੀਂ ਭਾਗੀਦਾਰਾਂ ਨਾਲ ਗੱਲਬਾਤ ਕੀਤੀ। ਪੀਈਸੀ ਦੀ ਸਿੰਗਲ ਪੌਇੰਟ ਆਫ ਕਾਂਟੈਕਟ (ਐਸਪੀਓਸੀ) ਅਤੇ ਫੈਕਲਟੀ ਮੈਂਬਰ, ਡਾ. ਸ਼ਿਲਪਾ ਨੇ ਦੱਸਿਆ ਕਿ ਭਾਗੀਦਾਰਾਂ ਨੂੰ ਸਮਾਰਟ ਆਟੋਮੇਸ਼ਨ, ਸਮਾਰਟ ਐਜੂਕੇਸ਼ਨ ਵਰਗੇ ਥੀਮਾਂ ਲਈ ਸੌਫਟਵੇਅਰ ਹੱਲਾਂ ਤੇ ਧਿਆਨ ਕੇਂਦ੍ਰਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਹਰ ਵਰਗ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ ਤਕਨੀਕੀ ਉੱਨਤੀ ਅਤੇ ਸਮਾਜਿਕ ਸੁਧਾਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ₹1 ਲੱਖ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਗ੍ਰੈਂਡ ਫਿਨਾਲੇ ਤੋਂ ਪਹਿਲਾਂ, ਵਿਦਿਆਰਥੀਆਂ ਦੀ ਚੋਣ ਇੰਸਟਿਟਿਊਟ ਪੱਧਰ 'ਤੇ ਹੋਏ ਇੰਟਰਨਲ ਹੈਕਾਥੌਨ ਰਾਹੀਂ ਕੀਤੀ ਗਈ।
ਪੀਈਸੀ ਦੇ ਡਾਇਰੈਕਟਰ ਡਾ. ਰਾਜੇਸ਼ ਕੁਮਾਰ ਭਾਟੀਆ ਨੇ ਇਸ ਪ੍ਰਸਿੱਧ ਰਾਸ਼ਟਰੀ ਪਹਲ ਵਿੱਚ ਪੀਈਸੀ ਦੇ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਟੀਮਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ।