ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਘੜੂੰਆਂ ਵਿਖੇ 10 ਦਸੰਬਰ ਨੂੰ ਲੱਗਣ ਵਾਲਾ ਕੈਂਪ ਮੁਲਤਵੀ
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 9 ਦਸੰਬਰ, 2024: ਪੰਜਾਬ ਸਰਕਾਰ ਵੱਲੋਂ ਜਨਤਕ ਮੁਸ਼ਕਿਲਾਂ ਦੇ ਮੌਕੇ ’ਤੇ ਹੱਲ ਲਈ ਆਰੰਭੀ ਮੁਹਿੰਮ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ 10 ਦਸੰਬਰ, 2024 ਨੂੰ ਘੜੂੰਆਂ ਦੇ ਕਮਿਊਨਿਟੀ ਸੈਂਟਰ ਵਿਖੇ ਲਾਇਆ ਜਾਣ ਵਾਲਾ ਕੈਂਪ ਮੁਲਤਵੀ ਕਰ ਦਿੱਤਾ ਗਿਆ ਹੈ।

ਸਬ ਡਵੀਜ਼ਨਲ ਮੈਜਿਸਟ੍ਰੇਟ ਖਰੜ, ਗੁਰਮੰਦਰ ਸਿੰਘ ਅਨੁਸਾਰ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਸਥਾਨਕ ਸਰਕਾਰ ਚੋਣਾਂ ਦੇ ਨੋਟੀਫ਼ਿਕੇਸ਼ਨ ਬਾਅਦ ਜਿਨ੍ਹਾਂ ਸਥਾਨਕ ਸਰਕਾਰ ਸੰਸਥਾਂਵਾਂ ਦੀਆਂ ਚੋਣਾਂ ਤੈਅ ਹੋਈਆਂ ਹਨ, ਉਨ੍ਹਾਂ ਇਲਾਕਿਆਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਘੜੂੰਆਂ ’ਚ ਵੀ ਸਥਾਨਕ ਸਰਕਾਰ ਸੰਸਥਾ ਦੀ ਚੋਣ ਨੋਟੀਫ਼ਾਈ ਕੀਤੇ ਜਾਣ ਦੇ ਮੱਦੇਨਜ਼ਰ ਇਹ ਕੈਂਪ ਮੁਲਤਵੀ ਕੀਤਾ ਜਾਂਦਾ ਹੈ।