*ਮਹੰਤ ਬਲਜੀਤ ਦਾਸ ਜੀ ਮਾਹਿਲ ਪੁਰ ਵਾਲਿਆਂ ਨੂੰ ਮਹੰਤੀ ਦਾ ਤਿਲਕ ਦਿੱਤਾ ਗਿਆ/ਮਹੰਤ ਹਰੀ ਦਾਸ
ਹੁਸ਼ਿਆਰਪੁਰ: ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੀ ਵੇਦਾਂਤ ਕੁਟੀਆ ਵਿਖੇ ਬ੍ਰਹਮਲੀਨ ਮਹੰਤ ਮੋਹਨ ਦਾਸ ਜੀ ਦੀ ਉਦਾਸੀਨ ਸਤਾਹਰੀ ਮੌਕੇ ਮਹੰਤ ਗੁਰਚਰਨ ਸਿੰਘ ਬੱਡੋਂ ਤੇ ਮਹੰਤ ਹਰੀ ਦਾਸ ਧੂਣੇ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ|

ਇਸ ਮੌਕੇ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕੀਰਤਨੀ ਜਥਿਆਂ ਵਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਮਹਾਂਪੁਰਸ਼ਾਂ ਵਲੋਂ ਬ੍ਰਹਮਲੀਨ ਮਹੰਤ ਮੋਹਨ ਦਾਸ ਹੋਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਵਿਸੇਸ਼ ਤੌਰ ਤੇ ਪਹੁੰਚੇ ਹੋਏ ਮਹਾਂਪੁਰਸ਼ਾਂ ਵਲੋਂ ਮਹੰਤ ਬਲਜੀਤ ਦਾਸ ਮਾਹਿਲਪੁਰ ਵਾਲਿਆਂ ਨੂੰ ਮਹੰਤੀ ਦਾ ਤਿਲਕ ਦਿੱਤਾ ਗਿਆ|
ਇਸ ਮੌਕੇ ਸੰਤ ਹਰਕਿਸ਼ਨ ਸਿੰਘ ਸੋਢੀ,ਸੰਤ ਜਸਵੰਤ ਸਿੰਘ ਖੇੜਾ,ਸੰਤ ਗੁਰਚਰਨ ਸਿੰਘ ਬੱਡੋਂ,ਸੰਤ ਕ੍ਰਿਸ਼ਨਾ ਨੰਦ ਤੇ ਹੋਰ ਸੰਤ ਮਹਾਂਪੁਰਸ਼,ਨਗਰ ਨਿਵਾਸੀ,ਸਰਪੰਚ,ਪੰਚਾਇਤ ਮੈਂਬਰ ਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ