ਗੜਸ਼ੰਕਰ ਦੇ ਚੰਡੀਗੜ੍ਹ ਰੋਡ ਤੇ ਡਿਵਾਈਡਰਾਂ ਉੱਪਰ ਮੁੜ ਚੜਿਆ ਟਰੱਕ

ਗੜ੍ਹਸ਼ੰਕਰ, 21 ਜੂਨ- ਅੱਜ ਗੜਸ਼ੰਕਰ ਦੇ ਚੰਡੀਗੜ੍ਹ ਰੋਡ ਤੇ ਜਿਸ ਥਾਂ ਤੋਂ ਡਿਵਾਈਡਰ ਸ਼ੁਰੂ ਹੁੰਦੇ ਹਨ ਉੱਥੇ ਇੱਕ ਟਰੱਕ ਡਿਵਾਈਡਰ ਉੱਪਰ ਜਾ ਚੜਿਆ, ਇਹਨਾਂ ਡਿਵਾਈਡਰਾਂ ਉੱਪਰ ਵਾਹਨਾਂ ਦਾ ਚੜਨਾ ਕੋਈ ਨਵੀਂ ਗੱਲ ਨਹੀਂ ਹੈ, ਚੰਡੀਗੜ੍ਹ ਰੋਡ ਤੇ ਜਿਸ ਥਾਂ ਤੋਂ ਡਿਵਾਈਡਰ ਸ਼ੁਰੂ ਹੁੰਦੇ ਹਨ ਉੱਥੇ ਆਏ ਦਿਨ ਕੋਈ ਨਾ ਕੋਈ ਵਾਹਨ ਇਸ ਡਿਵਾਈਡਰ ਉੱਪਰ ਚੜ ਜਾਂਦਾ ਹੈ, ਇਸ ਸਬੰਧੀ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਵਾਹਨ ਇਹਨਾਂ ਡਿਵਾਈਡਰਾਂ ਦੀ ਭੇਂਟ ਚੜ ਚੁੱਕੇ ਹਨ।ਅੱਜ ਦਾ ਹਾਦਸਾ ਗ੍ਰਸਤ ਟਰੱਕ ਜੇ ਕੇ 08 ਸੀ 1513 ਜੰਮੂ ਕਸ਼ਮੀਰ ਜਾ ਰਿਹਾ ਸੀ, ਲੰਬੇ ਸਫ਼ਰ ਦੇ ਪਾਂਦੀ ਤੇ ਕੀ ਬੀਤ ਰਹੀ ਹੋਵੇਗੀ ਤੁਸੀਂ ਆਪ ਅੰਦਾਜਾਂ ਲਗਾ ਸਕਦੇ ਹੋ।

ਕਈ ਲੋਕਾਂ ਦੇ ਵੱਡਾ ਆਰਥਿਕ ਨੁਕਸਾਨ ਇੱਥੇ ਹੋ ਚੁੱਕਾ ਹੈ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਲੋਕ ਨਿਰਮਾਣ ਵਿਭਾਗ, ਸਥਾਨਕ ਪ੍ਰਸ਼ਾਸਨ, ਨਗਰ ਕੌਂਸਲ ਜਾਂ ਫਿਰ ਲੋਕਲ ਸੱਤਾਧਾਰੀ ਲੀਡਰ ਇਸ ਪਾਸੇ ਕਦੇ ਵੀ ਸੁਹਿਰਤਾ ਨਾਲ ਕੰਮ ਕਰਦੇ ਨਜ਼ਰ ਨਹੀਂ ਆਏ।ਸਮੱਸਿਆ ਨੂੰ ਹੱਲ ਕਰਨਾ ਤਾਂ ਦੂਰ ਇਸ ਪਾਸੇ ਕਦੀ ਸੋਚਦੇ ਵੀ ਸ਼ਾਇਦ ਨਜ਼ਰ ਨਹੀਂ ਆਏ। 
ਇਸ ਸਾਰੀ ਜਮਾਤ ਨਾਲ ਜੁੜੇ ਹੋਏ ਲੋਕ ਖੁਦ ਆਪ ਇਸ ਸੜਕ ਤੋਂ ਆਂਦੇ ਹਨ ਉਹਨਾਂ ਦੇ ਆਪਣੇ ਸਕੇ ਸਬੰਧੀ ਆਉਂਦੇ ਹਨ ਕਿ ਜਿੰਮੇਵਾਰ ਆਗੂ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹਨ ਜਾਂ ਫਿਰ ਮਾੜੇ ਮੋਟੇ ਹਾਦਸੇ ਇਹਨਾਂ ਲਈ ਹਾਦਸੇ ਨਹੀਂ ਹਨ।
ਸਮਾਜ ਸੇਵਕ ਰਜਿੰਦਰ ਪ੍ਰਸ਼ਾਦ ਅਨੁਸਾਰ ਹਾਦਸਿਆਂ ਦਾ ਮੁੱਖ ਕਾਰਨ ਇਹ ਹੈ ਕਿ ਜਿੱਥੋਂ ਡਿਵਾਈਡਰ ਸ਼ੁਰੂ ਹੁੰਦੇ ਹਨ ਉਥੇ ਕਿਸੇ ਵੀ ਪ੍ਰਕਾਰ ਦੀ ਕੋਈ ਲਾਈਟ ਨਹੀਂ ਹੈ। ਸੜਕ ਉੱਪਰ ਕਿਸੇ ਪ੍ਰਕਾਰ ਦੇ ਰਿਫਲੈਕਟਰ ਨਹੀਂ ਹਨ।
ਵੈਸੇ ਗੱਲ ਕੀਤੀ ਜਾਵੇ ਤਾਂ ਇੱਥੇ ਡਿਵਾਈਡਰ ਦੀ ਲੋੜ ਹੀ ਨਹੀਂ, ਲੋੜ ਹੈ ਇਹਨਾਂ ਡਿਵਾਈਡਰਾਂ ਨੂੰ ਹਟਾਇਆ ਜਾਵੇ। ਜੇਕਰ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੂੰ ਇਹ ਲੱਗਦਾ ਹੈ ਕਿ ਇੱਥੇ ਡਿਵਾਈਡਰ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਉਹ ਘੱਟੋ ਘੱਟ ਇੱਥੇ ਲਾਈਟ ਦਾ ਪ੍ਰਬੰਧ ਜਰੂਰ ਕਰਕੇ ਦੇਵੇ ਤਾਂ ਜੋ ਕਿ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਬਚਾਇਆ ਜਾ ਸਕੇ।