*ਵਧੀਆਂ ਸੇਵਾਵਾਂ ਨਿਭਾਉਣ ਤੇ ਅਧਿਆਪਕਾ ਨੂੰ ਕੀਤਾ ਸਨਮਾਨਿਤ।*

ਹੁਸ਼ਿਆਰਪੁਰ- ਗੌਰਮਿੰਟ ਟੀਚਰ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਕੋਟ ਫਤੂਹੀ ਵਲੋਂ ਸਿੱਖਿਆ ਵਿਭਾਗ ਵਿੱਚ 30 ਸਾਲ ਸੇਵਾ ਨਿਭਾ ਕੇ ਮੈਡਮ ਪਰਮਜੀਤ ਕੌਰ ਪੰਜਾਬੀ ਮਿਸਟ੍ਰੈਸ ਵਲੋਂ ਸਿੱਖਿਆ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਤੇ, ਜੋ ਕਿ ਸਰਕਾਰੀ ਹਾਈ ਸਕੂਲ ਲਹਿਲੀ ਕਲਾਂ ਤੋਂ ਸੇਵਾਮੁਕਤ ਹੋਏ, ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

 ਜਿਕਰਯੋਗ ਹੈ ਕਿ ਮੈਡਮ ਪਰਮਜੀਤ ਕੌਰ ਦੇ ਪਤੀ ਸੂਰਜ ਪ੍ਰਕਾਸ਼ ਸਿੰਘ ਉੱਘੇ ਟਰੇਡ ਯੂਨੀਅਨ ਅਤੇ ਅਧਿਆਪਕਾਂ ਦੀ ਸਿਰਮੌਰ ਜੱਥੇਬੰਦੀ ਗੌਰਮਿੰਟ ਟੀਚਰ ਯੂਨੀਅਨ ਦੇ ਬਹੁਤ ਵੱਡੇ ਆਗੂ ਹੋਏ ਅਤੇ ਹੁਣ ਸੇਵਾਮੁਕਤ ਹੋਣ ਉਪਰੰਤ ਕਿਸਾਨੀ ਸੰਘਰਸ਼ਾਂ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ। ਮੈਡਮ ਪਰਮਜੀਤ ਕੌਰ ਵਲੋਂ ਪੜ੍ਹਾਏ ਵਿਦਿਆਰਥੀ ਅੱਜ ਉੱਚੇ ਆਹੁਦਿਆਂ ਤੇ ਕੰਮ ਕਰ ਰਹੇ ਹਨ।
ਸਿੱਖਿਆ ਦੇ ਖੇਤਰ ਵਿੱਚ ਮੈਡਮ ਪਰਮਜੀਤ ਨੇ ਆਪਣੀਆਂ ਸੇਵਾਵਾਂ ਚੱਕ ਗੁਰੂ (ਨੇੜੇ ਬਹਿਰਾਮ), ਖੈਰੜ ਅੱਛਰਵਾਲ, ਬਾੜੀਆਂ ਕਲਾਂ ਅਤੇ ਲਹਿਲੀ ਕਲਾਂ ਵਿਖੇ ਨਿਭਾਈਆਂ। ਮੈਡਮ ਪਰਮਜੀਤ ਕੌਰ ਨੂੰ ਸਨਮਾਨਿਤ ਕਰਨ ਮੌਕੇ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ ਅਤੇ ਪੈਨਸ਼ਨਰ ਆਗੂ ਜਸਵਿੰਦਰ ਸਿੰਘ ਭਾਮ ਵਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। 
ਇਸ ਮੌਕੇ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਸੂਰਜ ਪ੍ਰਕਾਸ਼ ਸਿੰਘ, ਜਸਵਿੰਦਰ ਸਿੰਘ ਭਾਮ, ਨੰਬਰਦਾਰ ਬਖਤਾਵਰ ਸਿੰਘ ਆਦਿ ਮੌਜੂਦ ਸਨ।*