ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਦੇ ਸਿਰਜਣਾਤਮਿਕ ਮੁਕਾਬਲੇ ਕਰਵਾਏ
ਮਾਹਿਲਪੁਰ, 7 ਦਸੰਬਰ: ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕੈਂਪਸ ਵਿੱਚ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਦੀ ਰਚਨਾਤਮਿਕ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਕਾਲਜ ਦੇ ਪ੍ਰਬੰਧਕਾਂ ਵੱਲੋਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਿਰਜਣਾਤਮਿਕ ਮੁਕਾਬਲੇ ਕਰਵਾਏ ਗਏ।

ਇਨ੍ਹਾਂ ਮੁਕਾਬਲਿਆਂ ਦਾ ਥੀਮ ਏਡਜ਼ ਵਰਗੀ ਬੀਮਾਰੀ ਅਤੇ ਨਸ਼ਿਆਂ ਦੇ ਵੱਧ ਰਹੇ ਪ੍ਰਕੋਪ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨਾ ਸੀ। ਇਸ ਮੌਕੇ ਪਿ੍ੰਸੀਪਲ ਡਾ ਪਰਵਿੰਦਰ ਸਿੰਘ ਨੇ ਕਿਹਾ ਕਿ ਹਰ ਵਿਦਿਆਰਥੀ ਕਿਸੇ ਨਾ ਕਿਸੇ ਸਿਰਜਣਾਤਮਿਕ ਰੁਚੀ ਦਾ ਮਾਲਕ ਹੁੰਦਾ ਹੈ ਅਤੇ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਉਹ ਆਪਣੀ ਅਕਾਦਮਿਕ ਸਿੱਖਿਆ ਵਿੱਚ ਹੋਰ ਸਫਲ ਹੁੰਦਾ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਬਾਰ੍ਹਵੀਂ ਕਮਰਸ ਸਟਰੀਮ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ਪਹਿਲਾ, ਗਿਆਰ੍ਹਵੀਂ ਆਰਟਸ ਸਟਰੀਮ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਦੂਜਾ ਅਤੇ ਬਾਰ੍ਹਵੀਂ ਕਮਰਸ ਦੀ ਵਿਦਿਆਰਥਣ ਰਾਧਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਮਾਡਲ ਮੇਕਿੰਗ ਮੁਕਾਬਲੇ ਵਿੱਚ ਜਸਕਰਨ ਸਿੰਘ ਅਤੇ ਮਹੀਰ ਵਰਮਾ ( ਬਾਰ੍ਹਵੀਂ ਸਾਇੰਸ) ਦੀ ਟੀਮ ਨੇ ਪਹਿਲਾ ਭਵਨ ਅਤੇ ਤਨਿਸ਼ ( ਬਾਰ੍ਹਵੀਂ ਸਾਇੰਸ) ਦੀ ਟੀਮ ਨੇ ਦੂਜਾ ਅਤੇ ਆਰਤੀ ਚੌਧਰੀ, ਸੁਰਦੀਪ ਕੌਰ ਅਤੇ ਸਹਿਜਪ੍ਰੀਤ ( ਬਾਰ੍ਹਵੀਂ ਸਾਇੰਸ) ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਜੱਜਮੈਂਟ ਦੀ ਭੂਮਿਕਾ ਡਾ. ਵਿਕਰਾਂਤ ਰਾਣਾ, ਡਾ ਜੇ ਬੀ ਸੇਖੋਂ, ਡਾ ਵਰਿੰਦਰ ਆਜ਼ਾਦ ਅਤੇ ਪ੍ਰੋ ਅਨਿਲ ਕਲਸੀ, ਪ੍ਰੋ ਰੋਹਿਤ ਪੁਰੀ ਨੇ ਨਿਭਾਈ। ਇਸ ਮੌਕੇ ਹਾਜ਼ਰ ਸਟਾਫ ਵਿੱਚ ਪ੍ਰੋ ਜਸਦੀਪ ਕੌਰ, ਪ੍ਰੋ ਕਮਲਪ੍ਰੀਤ ਕੌਰ, ਪ੍ਰੋ ਅਸ਼ੋਕ ਕੁਮਾਰ, ਪ੍ਰੋ ਗਣੇਸ਼, ਪ੍ਰੋ ਹਰਪ੍ਰੀਤ ਕੌਰ, ਪ੍ਰੋ ਰਜਿੰਦਰ ਕੌਰ ਅਤੇ ਪ੍ਰੋ ਰਾਜਬੀਰ ਕੌਰ ਸਮੇਤ ਕਾਲਜੀਏਟ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।