ਅੰਤਰਰਾਸ਼ਟਰੀ ਲੀਓ ਦਿਵਸ ਮਨਾਇਆ

ਐਸ ਏ ਐਸ ਨਗਰ, 7 ਦਸੰਬਰ - ਲਿਓ ਕਲੱਬ ਮੁਹਾਲੀ ਸਮਾਈਲਿੰਗ, ਜ਼ਿਲ੍ਹਾ 321 ਐਫ ਨੇ ਸ਼੍ਰੀ ਗੁਰੂ ਅਮਰਦਾਸ ਪਬਲਿਕ ਸਕੂਲ, ਇੰਡਸਟਰੀਅਲ ਏਰੀਆ, ਫੇਜ਼ 7, ਮੁਹਾਲੀ ਵਿੱਚ ਅੰਤਰਰਾਸ਼ਟਰੀ ਲੀਓ ਦਿਵਸ ਮਨਾਇਆ।

ਐਸ ਏ ਐਸ ਨਗਰ, 7 ਦਸੰਬਰ - ਲਿਓ ਕਲੱਬ ਮੁਹਾਲੀ ਸਮਾਈਲਿੰਗ, ਜ਼ਿਲ੍ਹਾ 321 ਐਫ ਨੇ ਸ਼੍ਰੀ ਗੁਰੂ ਅਮਰਦਾਸ ਪਬਲਿਕ ਸਕੂਲ, ਇੰਡਸਟਰੀਅਲ ਏਰੀਆ, ਫੇਜ਼ 7, ਮੁਹਾਲੀ ਵਿੱਚ ਅੰਤਰਰਾਸ਼ਟਰੀ ਲੀਓ ਦਿਵਸ ਮਨਾਇਆ। 
ਇਸ ਸਮਾਗਮ ਵਿੱਚ ਜ਼ੋਨਲ ਚੇਅਰਪਰਸਨ ਅਮਨਦੀਪ ਸਿੰਘ ਗੁਲਾਟੀ, ਲਾਇਨ ਕਲੱਬ ਮੁਹਾਲੀ ਦੇ ਪ੍ਰਧਾਨ ਅਮਿਤ ਨਰੂਲਾ, ਲੀਓ ਕਲੱਬ ਦੇ ਸਲਾਹਕਾਰ ਜਸਵਿੰਦਰ ਸਿੰਘ, ਚੇਅਰਮੈਨ ਲਾਇਨ ਕੁਐਸਟ ਹਰਿੰਦਰ ਪਾਲ ਸਿੰਘ ਹੈਰੀ, ਸਕੱਤਰ ਰਾਜਿੰਦਰ ਚੌਹਾਨ, ਜਤਿੰਦਰ ਪ੍ਰਿੰਸ ਸਮੇਤ ਲੀਓ ਕਲੱਬ ਮੁਹਾਲੀ ਸਮਾਈਲਿੰਗ ਦੇ ਪ੍ਰਧਾਨ ਜਾਫਿਰ ਅਤੇ ਉਨ੍ਹਾਂ ਦੀ ਟੀਮ ਨੇ ਹਾਰਦੀ ਭਰੀ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਰਿਫ੍ਰੈਸ਼ਮੈਂਟ ਦੇ ਤੌਰ ਤੇ ਸੇਬ, ਕੇਲੇ, ਜੂਸ, ਚਾਕਲੇਟ ਅਤੇ ਕੇਕ ਵੰਡੇ ਗਏ। ਅਖੀਰ ਵਿੱਚ ਲੀਓ ਕਲੱਬ ਮੁਹਾਲੀ ਸਮਾਈਲਿੰਗ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।