ਲਾਰੈਂਸ ਪਬਲਿਕ ਸਕੂਲ ਵਲੋਂ ਸਾਲਾਨਾ ਖੇਡ ਦਿਵਸ ਦਾ ਆਯੋਜਨ
ਐਸ ਏ ਐਸ ਨਗਰ, 7 ਦਸੰਬਰ - ਲਾਰੈਂਸ ਪਬਲਿਕ ਸਕੂਲ, ਸੈਕਟਰ 51 ਵਲੋਂ ਦੋ ਦਿਨਾਂ ਦਾ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਦਿਨ ਦਰੋਣਾਚਾਰੀਆ ਐਵਾਰਡੀ ਸ਼ਿਵ ਸਿੰਘ ਮੁੱਖ ਮਹਿਮਾਨ ਸਨ, ਜਦ ਕਿ ਦੂਜੇ ਦਿਨ ਏਸ਼ੀਅਨ ਬਾਸਕਟਬਾਲ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਅਤੇ ਏਸ਼ੀਅਨ ਨੈਟਬਾਲ ਚੈਂਪੀਅਨਸ਼ਿਪ ਵਿੱਚ ਏਸ਼ੀਅਨ ਸੋਨ ਤਮਗਾ ਜੇਤੂ ਐਡਵੋਕੇਟ ਅੰਕੁਰ ਗਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਟਰੈਕ ਅਤੇ ਫੀਲਡ ਇਵੈਂਟਸ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਸਪ੍ਰਿੰਟਸ, ਰਿਲੇਅ, ਲੰਬੀ ਛਾਲ, ਸ਼ਾਟ ਪੁੱਟ, ਜੈਵਲਿਨ ਥਰੋ, ਰੀਲੇਕ ਅਤੇ ਹੋਰ ਖੇਡਾਂ ਸ਼ਾਮਲ ਹਨ।
ਇਸ ਮੌਕੇ ਬੱਚਿਆਂ ਵਲੋਂ ਪੋਮ ਪੋਮ ਡਾਂਸ, ਬਾਲ ਡ੍ਰਿਬਲ ਅਤੇ ਹੋਰ ਕਈ ਕਸਰਤਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਦੇ ਨਾਲ ਹੀ ਬਾਲ ਰੇਸ, ਰਨ ਪਿਕ, ਪਲੇਸ ਰੇਸ, ਬੀਨ ਬੈਗ ਬੈਲੈਂਸ ਅਤੇ ਟ੍ਰਿਪਲ ਸਾਈਕਲ ਰੇਸ ਵਰਗੇ ਮੁਕਾਬਲੇ ਵੀ ਕਰਵਾਏ ਗਏ। ਦਰਜ਼ਕ ਦੀ ਖਿੱਚ ਦਾ ਕੇਂਦਰ ਰਹੇ।
ਇਸ ਮੌਕੇ ਹੋਏ ਫਾਈਨਲ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਲੜਕਿਆਂ ਵਿੱਚ ਰਿਤੇਸ਼ ਗੁਪਤਾ ਨੇ ਪਹਿਲਾ, ਕਬੀਰ ਗਰਮਾ ਨੇ ਦੂਜਾ ਅਤੇ ਗੁਰਮੋਹ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ 100 ਮੀਟਰ ਦੌੜ ਵਿੱਚ ਤੇਜਰੂਪ ਕੌਰ ਨੇ ਪਹਿਲਾ, ਜਸਮੀਤ ਕੌਰ ਨੇ ਦੂਜਾ ਅਤੇ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 4x100 ਰਿਲੇਅ ਰੇਸ ਵਿੱਚ ਕਬੀਰ ਗਰਮਾ ਅਤੇ ਟੀਮ ਨੇ ਪਹਿਲਾ, ਰਿਤੇਸ਼ ਗੁਪਤਾ ਨੇ ਦੂਜਾ ਅਤੇ ਜੌਨ ਨੇ ਤੀਜਾ ਸਥਾਨ ਹਾਸਲ ਕੀਤਾ।
ਥ੍ਰੀ ਲੈਗ ਰੇਸ ਵਿੱਚ ਸਤੀਸ਼ ਅਤੇ ਤਰਨਜੀਤ ਨੇ ਪਹਿਲਾ, ਬੌਬੀ ਵਰਮਾ ਅਤੇ ਤਰਨ ਗਰੇਵਾਲ ਨੇ ਦੂਜਾ ਅਤੇ ਸੁਭਾ ਅਤੇ ਅਭੀਸ਼ੇਕ ਨੇ ਤੀਜਾ ਸਥਾਨ ਹਾਸਲ ਕੀਤਾ। ਜੈਵਲਿਨ ਥਰੋ ਲੜਕੀਆਂ ਵਿੱਚ ਦਰਸਪ੍ਰੀਤ ਕੌਰ ਨੇ ਪਹਿਲਾ, ਜਸਮੀਤ ਕੌਰ ਨੇ ਦੂਜਾ ਅਤੇ ਮਾਨਵਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਜੈਵਲਿਨ ਥਰੋ ਲੜਕੇ ਵਿੱਚ ਉਦੈਵੀਰ ਸਿੰਘ ਨੇ ਪਹਿਲਾ, ਅਗਮਜੋਤ ਕੌਰ ਨੇ ਦੂਜਾ ਅਤੇ ਦਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਲੰਬੀ ਛਾਲ ਲੜਕੀਆਂ ਵਿੱਚ ਮਨਕੀਰਤ ਸਿੰਘ ਨੇ ਪਹਿਲਾ, ਪਰਥ ਨੇ ਦੂਜਾ ਅਤੇ ਯੁਵਰਾਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ। ਜੇਕਰ ਉਹ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਧਿਆਨ ਦਿੰਦੇ ਹਨ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਪੜਾਈ ਵਿੱਚ ਵੀ ਧਿਆਨ ਕੇਂਦਰਿਤ ਹੁੰਦਾ ਹੈ। ਅਖੀਰ ਵਿੱਚ ਸਾਰੇ ਖੇਡਾਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ।