ਸਰਕਾਰੀ ਹਾਈ ਸਕੂਲ ਵਿਖੇ ਨੇਤਰਦਾਨ ਜਾਗਰੂਕਤਾ ਸੈਮੀਨਾਰ ਕਰਵਾਇਆ

ਹੁਸ਼ਿਆਰਪੁਰ: ਟਾਂਡਾ ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਮਸੀਤ ਪਾਲ ਕੋਟ ਦੇ ਸਰਕਾਰੀ ਹਾਈ ਸਕੂਲ ਵਿਖੇ ਵਿਦਿਆਰਥੀਆਂ ਨੂੰ ਨੇਤਰਦਾਨ, ਖੂਨਦਾਨ, ਅਤੇ ਅੰਗ ਦਾਨ ਕਰਨ ਸਬੰਧੀ ਜਾਣਕਾਰੀ ਦੇਣ ਲਈ ਅੱਜ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆl ਇਸ ਦੌਰਾਨ ਆਈ ਡੋਨਰ ਇੰਚਾਰਜ ਟਾਂਡਾ ਸਟੇਟ ਅਵਾਰਡੀ ਭਾਈ ਬਰਿੰਦਰ ਸਿੰਘ ਮਸੀਤੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏl

 ਹੈਡ ਮਾਸਟਰ ਸੰਦੀਪ ਸਿੰਘ ਤੁੱਲੀ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਸਕੂਲ ਪਹੁੰਚਣ ਤੇ ਭਰਮਾ ਸਵਾਗਤ ਕੀਤਾ ਗਿਆ ਤੇ ਉਨਾਂ ਨੂੰ ਸਟੇਟ ਅਵਾਰਡ ਮਿਲਣ ਲਈ ਵਧਾਈ ਵੀ ਦਿੱਤੀ ਗਈI ਇਸ ਦੌਰਾਨ ਹੈਡ ਮਾਸਟਰ ਸੰਦੀਪ ਸਿੰਘ ਤੁਲੀ ਅਤੇ ਭਾਈ ਬਰਿੰਦਰ ਸਿੰਘ ਮਸੀਤੀ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਅੱਖਾਂ ਦਾਨ, ਖੂਨ ਦਾਨ, ਅਤੇ ਅੰਗ ਦਾਨ ਕਰਨ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ|
 ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵੱਲੋਂ ਨੇਤਰਹੀਣ ਵਿਅਕਤੀਆਂ ਦਾ ਇਲਾਜ ਵੀ ਕਰਵਾਇਆ ਜਾਂਦਾ ਹੈ| ਤਾਂ ਜੋ ਉਹ ਦੇਖ ਸਕਣ ਤੇ ਇਸ ਸਮਾਜ ਵਿੱਚ ਵਿਚਰ ਸਕਣI ਇਸ ਦੌਰਾਨ ਗੁਰਚਰਨ ਸਿੰਘ, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਅਮਨਪ੍ਰੀਤ ਕੌਰ, ਮਨਜੀਤ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨI