
ਭਾਜਪਾ ਆਗੂਆਂ ਨੇ ਫੇਜ਼ 3 ਬੀ 1 ਦੇ ਮੰਦਰ ਵਿੱਚ ਸਫਾਈ ਕੀਤੀ
ਐਸ ਏ ਐਸ ਨਗਰ, 20 ਜਨਵਰੀ - ਭਾਜਪਾ ਦੇ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਵੱਲੋਂ ਮੁਹਾਲੀ ਦੇ ਫੇਜ਼ 3 ਬੀ 1 ਦੇ ਸ੍ਰੀ ਵੈਸ਼ਨੋ ਮਾਤਾ ਮੰਦਰ ਵਿਖੇ ਸਫਾਈ ਕੀਤੀ ਗਈ।
ਐਸ ਏ ਐਸ ਨਗਰ, 20 ਜਨਵਰੀ - ਭਾਜਪਾ ਦੇ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਵੱਲੋਂ ਮੁਹਾਲੀ ਦੇ ਫੇਜ਼ 3 ਬੀ 1 ਦੇ ਸ੍ਰੀ ਵੈਸ਼ਨੋ ਮਾਤਾ ਮੰਦਰ ਵਿਖੇ ਸਫਾਈ ਕੀਤੀ ਗਈ।
ਇਸ ਮੌਕੇ ਗੱਲ ਕਰਦਿਆਂ ਸ੍ਰੀ ਸੰਜੀਵ ਵਸ਼ਿਸ਼ਠ ਨੇ ਕਿਹਾ ਕਿ 22 ਜਨਵਰੀ ਨੂੰ ਅਯੁਧਿਆ ਵਿੰਚ ਸ੍ਰੀ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਪ੍ਰੋਗਰਾਮ ਲਈ ਸ੍ਰੀ ਰਾਮ ਭਗਤਾਂ ਵਿੱਚ ਭਾਰੀ ਉਤਸਾਹ ਹੈ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਭਰ ਦੇ ਧਾਰਮਿਕ ਸਥਾਨਾਂ ਅਤੇ ਆਲੇ ਦੁਆਲੇ ਦੀ ਸਫਾਈ ਦਾ ਫਸਲਾ ਕੀਤਾ ਗਿਆ ਹੈ ਜਿਸਦੇ ਤਹਿਤ ਵੱਖ ਵੱਖ ਧਾਰਮਿਕ ਅਸਥਾਨਾਂ ਵਿਖੇ ਪਹੁੰਚ ਕੇ ਸਫਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਉਹਨਾਂ ਦੇ ਨਾਲ ਐਨ ਕੇ ਵਰਮਾ, ਰਮਨ ਸੈਲੀ, ਲੱਕੀ ਸ਼ਰਮਾ, ਪ੍ਰਦੀਪ ਸੋਨੀ, ਦੀਪਕ ਪੁਰੀ, ਅਸ਼ਵਨੀ ਸ਼ਰਮਾ, ਵੇਦ ਵਸ਼ਿਸ਼ਟ, ਅਸ਼ਵਨੀ ਸ਼ਰਮਾ, ਅਨੀਤਾ ਜੋਸ਼ੀ, ਮਨੋਜ ਠਾਕੁਰ, ਰਮੇਸ਼ ਆਹੂਜਾ, ਅਸਮਾਨ ਅਰੋੜਾ, ਨੀਲਮ ਆਹੂਜਾ, ਦਿਨੇਸ਼ ਸ਼ਰਮਾ, ਓ ਪੀ ਵਿਜ, ਸੰਤੋਸ਼ ਮਹਿਤਾ ਵੀ ਹਾਜਿਰ ਸਨ।
