ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ (ਮੁਕੇਰੀਆਂ) ਵਿਖੇ ਬਿਊਟੀ ਥੈਰੇਪਿਸਟ ਵਿਭਾਗ ਵੱਲੋਂ ਹੇਅਰ ਕਲਰ ਅਤੇ ਨੇਲ ਐਕਸਟੈਨਸ਼ਨ ਦਾ ਗੈਸਟ ਲੈਕਚਰ ਕਰਵਾਇਆ ਗਿਆ।

ਮੁਕੇਰੀਆਂ: ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ (ਮੁਕੇਰੀਆਂ) ਵਲੋਂ ਬਿਊਟੀ ਥੈਰੇਪਿਸਟ ਵਿਭਾਗ ਵੱਲੋਂ ਬੁੱਧਵਾਰ 6-ਨਵੰਬਰ-2024 ਨੂੰ ਹੇਅਰ ਕਲਰ ਅਤੇ ਨੇਲ ਐਕਸਟੈਨਸ਼ਨ ਦਾ ਗੈਸਟ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਦਾ ਆਯੋਜਨ ਵਿਦਿਆਰਥਣਾਂ ਨੂੰ ਕਲਰ ਦੀ ਨਵੀਂ ਤਕਨੀਕ ਸਿਖਾਉਣ ਲਈ ਕਰਵਾਇਆ ਗਿਆ।

 ਗੈਸਟ ਲੈਕਚਰ ਵਿੱਚ ਵਿਦਿਆਰਥਣਾਂ ਨੂੰ ਲਿਖਤੀ ਢੰਗ ਨਾਲ ਪੂਰੀ ਤਰਾਂ ਸਮਝਾ ਗਿਆ। ਇਸ ਦੇ ਰਾਹੀਂ ਵਿਦਿਆਰਥਣਾਂ ਨੂੰ‌ ਵੱਖ ਵੱਖ ਤਰ੍ਹਾਂ ਦੇ ਕਲਰ ਕਰਨਾ,  ਹੇਅਰ ਕਲਰ ਦ ਮਿਕਸਿੰਗ, ਜ਼ੈਲ ਨੇਲ ਐਕਸਟੈਨਸ਼ਨ ਦੀ ਤਕਨੀਕ ਸਿਖਾਈ ਗਈ। ਇਸ ਨਾਲ ਵਿਦਿਆਰਥਣਾਂ ਨੂੰ ਹੇਅਰ ਕਲਰ ਦੇ ਨੈਸ਼ਨਲ ਅਤੇ ਇੰਨਟਰ ਨੈਸ਼ਨਲ ਪ੍ਰੋਡਕਟ ਬਾਰੇ ਸਾਰੀ ਜਾਣਕਾਰੀ ਮਿਲੀ। ਨੇਲ ਐਕਸਟੈਨਸ਼ਨ ਦੇ ਗੈਸਟ ਲੈਕਚਰ ਵਿੱਚ ਨੇਲ ਡਿਜ਼ਾਈਨ, ਨੇਲ ਦੇ ਅਕਾਰ, ਐਕਰੈਲਿਕ ਨੇਲ ਆਦਿ ਸਿਖਾਏ ਗਏ।
ਮਾਡਰਨ ਗਰੁੱਪ ਆਫ਼ ਕਾਲਜਿਜ ਦੇ ਮੈਨੇਜਿੰਗ ਡਾਇਰੈਕਟਰ ਡਾ ਅਰਸ਼ਦੀਪ ਸਿੰਘ ਨੇ ਕਿਹਾ ਕਿ ਕਾਲਜ ਅਜਿਹੇ ਸਮੂਹ ਚਰਚਾ ਕਰਵਾਉਂਦਾ ਰਹੇਗਾ ਤਾਂ ਜੋ ਵਿਦਿਆਰਥੀਆਂ ਨੂੰ ਗਿਆਨ ਪ੍ਰਾਪਤ ਹੋ ਸਕੇ। ਇਸ ਮੌਕੇ ਪਿ੍ੰਸੀਪਲ  ਡਾ: ਜਤਿੰਦਰ ਕੁਮਾਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਸਹਾਈ ਹਨ| ਇਸ ਮੌਕੇ ਤੇ  ਪ੍ਰੋਫੈਸਰ ਰਣਜੀਤ ਸਿੰਘ, ਪ੍ਰੋਫੈਸਰ ਪਰਵਿੰਦਰ ਸਿੰਘ, ਪ੍ਰੋਫੈਸਰ ਸੁਖਜਿੰਦਰ ਸਿੰਘ, ਪ੍ਰੋਫੈਸਰ ਸਰਿਸ਼ਟਾ, ਪ੍ਰੋਫੈਸਰ ਸ਼ੀਤਲ ਮਨਹਾਸ, ਪ੍ਰੋਫੈਸਰ ਸ਼ਿਲਪਾ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ।