ਦੁਬਈ ਵਿਚ ਇੰਟਰਨੈਸ਼ਨਲ ਬਿਜਨੈਸ ਐਵਾਰਡ 18 ਨਵੰਬਰ ਨੂੰ

18 ਨਵੰਬਰ 2024 ਨੂੰ ਦੁਬਈ ਦੇ ਮੈਟਰੋ ਪੋਲੀਟੀਨ ਹੋਟਲ ਵਿਚ ਬਿਜਨੈਸ ਸਮਿਟ ਅਤੇ ਦੁਬਈ ਇੰਟਰਨੈਸ਼ਨਲ ਬਿਜਨੈਸ ਐਵਾਰਡ ਹੋਣ ਜਾ ਰਿਹਾ ਹੈ। ਇਸ ਵਿਚ ਯੂ. ਏ. ਈ. ਦੀਆਂ ਰੋਇਲ ਫੈਮਿਲੀਜ਼ ਅਤੇ ਪੂਰੀ ਦੁਨੀਆਂ ਤੋਂ ਬਿਜਨਸਮੈਨ ਭਾਗ ਲੈ ਰਹੇ ਹਨ। ਇਹ ਐਵਾਰਡ ਪਿਕਸੀ ਜੌਬ ਦੇ ਬੈਨਰ ਹੇਠ ਤਲਵਿੰਦਰ ਸਿੰਘ ਮਨਜਿੰਦਰ ਸਿੰਘ ਅਤੇ ਨਿਸ਼ਾ ਕੌਲ ਵੱਲੋਂ ਕਰਵਾਇਆ ਜਾ ਰਿਹਾ ਹੈ।

18 ਨਵੰਬਰ 2024 ਨੂੰ ਦੁਬਈ ਦੇ ਮੈਟਰੋ ਪੋਲੀਟੀਨ ਹੋਟਲ ਵਿਚ ਬਿਜਨੈਸ ਸਮਿਟ ਅਤੇ ਦੁਬਈ ਇੰਟਰਨੈਸ਼ਨਲ ਬਿਜਨੈਸ ਐਵਾਰਡ ਹੋਣ ਜਾ ਰਿਹਾ ਹੈ। ਇਸ ਵਿਚ ਯੂ. ਏ. ਈ. ਦੀਆਂ ਰੋਇਲ ਫੈਮਿਲੀਜ਼ ਅਤੇ ਪੂਰੀ ਦੁਨੀਆਂ ਤੋਂ ਬਿਜਨਸਮੈਨ ਭਾਗ ਲੈ ਰਹੇ ਹਨ। ਇਹ ਐਵਾਰਡ ਪਿਕਸੀ ਜੌਬ ਦੇ ਬੈਨਰ ਹੇਠ ਤਲਵਿੰਦਰ ਸਿੰਘ ਮਨਜਿੰਦਰ ਸਿੰਘ ਅਤੇ ਨਿਸ਼ਾ ਕੌਲ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਐਵਾਰਡ ਪ੍ਰੋਗਰਾਮ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਰਾਹੀਂ ਦੁਨੀਆ ਭਰ ਦੇ ਉਨ੍ਹਾਂ ਬਿਜ਼ਨੈਸ ਮੈਨ ਨੂੰ ਇਕ ਸਟੇਜ 'ਤੇ ਲਿਆ ਕੇ ਸਨਮਾਨਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਫੀਲਡ ਵਿਚ ਸਖ਼ਤ ਮਿਹਨਤ ਅਤੇ ਇਮਾਨਦਾਰੀ ਸਦਕਾ ਵੱਡੀਆਂ ਮੱਲਾਂ ਮਾਰੀਆਂ ਹਨ। ਇਸ ਐਵਾਰਡ ਪ੍ਰੋਗਰਾਮ ਵਿਚ ਪੰਜਾਬੀਅਤ ਬਾਰੇ ਵੀ ਵਿਸ਼ੇਸ਼ ਚਰਚਾ ਹੋਵੇਗੀ।
ਇਸ ਐਵਾਰਡ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਹਿਜ ਹਾਈਨੈਸ ਸ਼ੇਖ ਸਾਲਿਮ ਬਿਨ ਸੁਲਤਾਨ ਅਲ ਕਾਸਮੀ, ਹਿਜ ਹਾਈਨੈਸ ਅਬਦੁਲ ਹਕੀਮ ਉਬੇਦ ਸੁਹੇਲ ਬੁੱਤੀ ਅਲ ਮਕਤੂਮ, ਹਿਜ ਹਾਈਨੈਸ ਸ਼ੇਖ ਰਾਸ਼ੀਦ ਬਿਨ ਨਾਸਿਰ ਅਲ ਨਿਊਮੀ ਤੋਂ ਇਲਾਵਾ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਕ੍ਰਿਕਟਰ ਹਰਭਜਨ ਸਿੰਘ, ਗਾਇਕ ਰੇਸ਼ਮ ਸਿੰਘ ਅਨਮੋਲ, ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਅਤੇ ਕ੍ਰਿਕਟਰ ਸ੍ਰੀ ਸ਼ਾਂਤ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ।
ਇਸ ਪ੍ਰੋਗਰਾਮ ਦੇ ਮੁਖ ਪ੍ਰਬੰਧਕ ਤਲਵਿੰਦਰ ਸਿੰਘ ਮਨਜਿੰਦਰ ਸਿੰਘ ਤੇ ਨਿਸ਼ਾ ਕੌਲ ਹਨ ਜਿਨ੍ਹਾਂ ਵਲੋਂ ਪਿਛਲੇ ਸਾਲ ਵੀ ਇਹ ਅਵਾਰਡ ਫੰਕਸ਼ਨ ਕਰਵਾਇਆ ਗਿਆ ਸੀ।