ਨਸ਼ਿਆਂ ਵਿਰੁੱਧ ਜੰਗ: ਬਾਰਾਂਦਰੀ ਗਾਰਡਨ ਪਟਿਆਲਾ ਵਿਖੇ ਇੱਕ ਰੋਜ਼ਾ ਯੋਗਾ ਕੈਂਪ ਦਾ ਆਯੋਜਨ।

ਪਟਿਆਲਾ- ਬਾਰਾਦਰੀ ਗਾਰਡਨਜ਼ ਪਟਿਆਲਾ ਵਿਖੇ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਇੱਕ ਰੋਜ਼ਾ ਯੋਗਾ ਕੈਂਪ ਸਵੇਰੇ 5 ਵਜੇ ਤੋਂ 7 ਵਜੇ ਤੱਕ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਤੌਰ ਤੇ ਸ੍ਰੀ ਕੁੰਦਨ ਗੋਗੀਆ ਜੀ ਮੇਅਰ ਪਟਿਆਲਾ ਅਤੇ ਡਾ. ਜੀ.ਐਸ. ਆਨੰਦ ਸਾਬਕਾ ਡਾਇਰੈਕਟਰ ਐਨ.ਆਈ.ਐਸ. ਪਟਿਆਲਾ ਗੈਸਟ ਆਫ ਆਨਰ ਉਚੇਚੇ ਤੌਰ ਤੇ ਪਹੁੰਚੇ।

ਸ੍ਰੀ ਕੁੰਦਨ ਗੋਗੀਆ ਮੇਅਰ ਸਾਹਿਬ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਨੂੰ ਜੜ੍ਹ ਤੋਂ ਮੁਕਤ ਕਰਨਾ ਹੈ ਕਿਹਾ। ਉਹਨਾਂ ਨੇ “ਨਸ਼ੇ ਤੋਂ ਦੂਰ, ਜੀਓ ਭਰਪੂਰ” ਦਾ ਸੰਦੇਸ਼ ਦਿੱਤਾ। ਚੰਗੀ ਸਿਹਤ ਰੱਖਣ ਪ੍ਰਤੀ ਪ੍ਰੇਰਿਤ ਕੀਤਾ। ਗੈਸਟ ਆਫ ਆਨਰ ਡਾ. ਜੀ.ਐਸ. ਆਨੰਦ ਸਾਬਕਾ ਡਾਇਰੈਕਟਰ ਐਨ.ਆਈ.ਐਸ. ਨੇ ਆਪਣੇ ਵਿਚਾਰਾਂ ਤਹਿਤ ਸਾਰਿਆ ਨੂੰ ਯੋਗ, ਕਸਰਤ, ਅਤੇ ਰੋਜਾਨਾ ਸੈਰ ਕਰਨ ਲਈ ਕਿਹਾ। 
ਉਹਨਾਂ ਨੇ ਦੱਸਿਆ ਕਿ ਜੇ.ਐਸ. ਕੌਲੀ ਪ੍ਰਧਾਲ ਹੈਲਥ ਅਵੇਅਰਨੈਸ ਸੁਸਾਇਟੀ ਰਜਿ: ਨੇ 02—10—2015 ਤੋਂ ਲਗਾਤਾਰ ਨਿਰਵਿਘਨ ਬਾਰਾਦਰੀ ਵਿੱਚ ਯੋਗਾ ਕਲਾਸ ਉਮ ਪ੍ਰਕਾਸ਼ ਯੋਗਾ ਟੀਚਰ ਦੀ ਰਹਿਨੁਮਾਈ ਹੇਠ ਚਲਾ ਰਹੀ ਹੈ। ਇੱਕ ਰੋਜ਼ਾ ਯੋਗਾ ਕੈਂਪ ਮੰਜੂ ਕੁਮਾਰੀ ਦੀ ਅਗਵਾਈ ਵਿੱਚ ਲਗਾਇਆ ਗਿਆ। ਇਹ ਯੋਗਾ ਕਲਾਸ ਨਵੀਨਤਾ ਦੇ ਆਧਾਰ ਤੇ ਖੇਲ—ਖੇਲ ਰਾਹੀਂ ਅਤੇ ਹਾਸਿਆਂ ਰਾਹੀਂ ਸਾਡੇ ਸਰੀਰ ਦੀਆਂ ਬਲਾਕ ਨਸਾਂ ਨੂੰ ਖੋਹਲਣ ਦਾ ਇੱਕ ਨਿਵੇਕਲਾ ਉਪਰਾਲਾ ਮੰਜੂ ਕੁਮਾਰੀ ਯੋਗਾ ਟੀਚਰ ਨੇ ਦੱਸਿਆ। ਇਸ ਵਿੱਧੀ ਰਾਹੀਂ ਕਾਫੀ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। 
ਇਸ ਮੌਕੇ ਹੈਲਥ ਅਵੇਅਰਨੈਸ ਸੁਸਾਇਟੀ ਬਾਰਾਦਰੀ ਗਾਰਡਨਜ਼ ਰਜਿ:, ਜ਼ਸਵੰਤ ਸਿੰਘ ਕੌਲੀ ਯੋਗਾ ਪਰਿਵਾਰ ਗਰੁੱਪ ਟੀ.ਐਸ. ਭਮਰਾ, ਰਣਜੀਤ ਕੌਰ, ਹਰਜੀਤ ਰੋਜੀ, ਫਿਟਨੈਸ ਕਲੱਬ ਪਟਿਆਲਾ ਹੈਪੀ ਵਰਮਾ, ਫਿਟਨੈਸ ਲਵਰਜ ਪੰਜਾਬ ਰਾਜਿੰਦਰ ਅੱਜੀ, ਫਰੈਂਡਜ਼ ਬਾਰਾਦਰੀ ਗਾਰਡਨਜ਼ ਜਸਜੀਤ ਰਾਜੂ, ਜਗਦੀਸ਼ ਅਹੁਜਾ ਜੱਗੀ ਗਰੁੱਪ (ਬਾਰਾਂਦਰੀ ਵਾਕ ਗਰੁੱਪ), ਸਿੰਮੀ ਭਾਟੀਆ ਭੰਗੜਾ ਗਰੁੱਪ ਉਰਵਿੰਦਰ ਕੌਰ, ਨਿਸ਼ੁਲਕ ਯੋਗਾ ਗਰੁੱਪ ਐਨ.ਡੀ.ਗੋਇਲ, ਬਟਰ ਫਲਾਈ ਗਰੁੱਪ ਸੁਮਨ ਦੇਵੀ, ਲਗਭਗ 150 ਮੈਂਬਰਜ਼ ਹਾਜਰ ਸਨ। ਅੰਤ ਵਿੱਚ ਲੱਸੀ ਦਾ ਲੰਗਰ ਵਰਤਾਇਆ ਗਿਆ।