ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਨੇ ਆਰਬੀਆਈ ਕੁਇਜ਼ ਵਿੱਚ ਭਾਗ ਲਿਆ

ਨਵਾਂਸ਼ਹਿਰ/ਬੰਗਾ - ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਵਿਖੇ ਆਯੋਜਿਤ ਭਾਰਤੀ ਰਿਜ਼ਰਵ ਬੈਂਕ ਕੁਇਜ਼ ਵਿੱਚ ਭਾਗ ਲਿਆ। ਚੰਡੀਗੜ੍ਹ ਵਿਖੇ ਦੂਜੇ ਗੇੜ ਲਈ ਪੰਜਾਬ ਭਰ ਵਿੱਚੋਂ ਭਾਗ ਲੈਣ ਵਾਲੀਆਂ 30000 ਟੀਮਾਂ ਵਿੱਚੋਂ ਕੁੱਲ 90 ਟੀਮਾਂ ਦੀ ਚੋਣ ਕੀਤੀ ਗਈ।

ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਨੂੰ ਇਹ ਦੱਸਦਿਆਂ ਖੁਸ਼ੀ ਹੋਈ ਕਿ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਦੋ ਟੀਮਾਂ ਦੀ ਚੋਣ ਕੀਤੀ ਗਈ ਹੈ ਜਿਸ ਵਿਚ ਭਾਗ ਲੈਣ ਲਈ ਸਮਰਥਜੀਤ ਸਿੰਘ ਬੀ.ਕਾਮ ਤੀਸਰਾ ਸਮੈਸਟਰ ਅਤੇ ਹਰਨੀਤ ਕੌਰ ਬੀ.ਕਾਮ 5ਵਾਂ ਸਮੈਸਟਰ ਨੇ 75% ਅੰਕ ਹਾਸਿਲ ਕੀਤੇ ਹਨ। ਬੀ.ਬੀ.ਏ. ਦੀ ਦੂਜੀ ਟੀਮ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਆਂਚਲ ਸੈਣੀ ਅਤੇ ਮਨਦੀਪ ਨੇ 72% ਅੰਕ ਪ੍ਰਾਪਤ ਕੀਤੇ। ਕਾਲਜ ਦੇ ਪ੍ਰਤੀਯੋਗੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। 
ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਨੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਡਾਕਟਰ ਕਮਲਦੀਪ ਕੌਰ (ਐਚ.ਓ.ਡੀ.) ਅਤੇ ਸਮੂਹ ਸਟਾਫ਼ ਮੈਂਬਰ ਡਾਕਟਰ ਦਵਿੰਦਰ ਕੌਰ, ਪ੍ਰੋ: ਅਵਨੀਤ ਕੌਰ, ਪ੍ਰੋ: ਮਨਰਾਜ ਕੌਰ, ਪ੍ਰੋ: ਗੁਰਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ।