ਝੋਨੇ ਦੀ ਫਸਲ ਵੇਚਣ ਵੇਲੇ ਲਗਾਏ ਜਾਂਦੇ ਜਬਰੀ ਕੱਟ ਨੂੰ ਬੰਦ ਕੀਤਾ ਜਾਵੇ - ਕਿਸਾਨ ਜਥੇਬੰਦੀਆਂ

ਹੁਸ਼ਿਆਰਪੁਰ - ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਲ ਤਿੰਨ ਕਿਸਾਨ ਜਥੇਬੰਦੀਆਂ ਕਿਸਾਨ ਕਮੇਟੀ ਦੋਆਬਾ, ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਦਾ ਇੱਕ ਭਰਵਾਂ ਡੈਪੂਟੇਸ਼ਨ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਝੋਨੇ ਦੀ ਪੇਮੈਂਟ ਵੇਲੇ ਜੋ ਜਬਰੀ ਕੱਟ ਲਾਇਆ ਜਾ ਰਿਹਾ ਹੈ।

ਪ੍ਰਸ਼ਾਸਨ ਉਸ ਵਿੱਚ ਦਖ਼ਲ ਦੇਵੇ ਤੇ ਪੂਰੀ ਪੇਮੈਂਟ ਕਰਵਾਈ ਜਾਵੇ, ਕਣਕ ਦੀ ਬਿਜਾਈ ਵਾਸਤੇ ਡੀ.ਏ.ਪੀ ਖਾਦ ਦਾ ਪ੍ਰਬੰਧ ਕੀਤਾ ਜਾਵੇ ਅਤੇ ਖਾਦ ਨਾਲ ਵਾਧੂ ਸਮਾਨ ਦੇਣਾ ਬੰਦ ਕਵਾਇਆ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਸਾਰੇ ਮਾਮਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਦੀ ਝੋਨੇ ਦੀ ਪੇਮੇਂਟ ਵਿੱਚ ਕੱਟ ਲਾਇਆ ਗਿਆ ਹੈ, ਉਹ ਅਧਿਕਾਰੀਆਂ ਨੂੰ ਸ਼ਿਕਾਇਤ ਜ਼ਰੂਰ ਕਰਨ ਤਾਂਕਿ ਪੜਤਾਲ ਕੀਤੀ ਜਾ ਸਕੇ।
ਇਸ ਡੈਪੂਟੇਸ਼ਨ ਵਿੱਚ ਕਿਸਾਨ ਕਮੇਟੀ ਦੋਆਬਾ ਪੰਜਾਬ, ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਅਤੇ ਵਰਕਰ ਸ਼ਾਮਲ ਹੋਏ। ਹੁਸ਼ਿਆਰਪੁਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੇ ਕਿਸਾਨਾਂ ਦੀ ਪੇਮੈਂਟ ਵਿੱਚ ਕੱਟ ਲਾਇਆ ਗਿਆ ਹੈ, ਉਹ ਆਪਣੇ ਇਲਾਕੇ ਦੇ ਕਿਸਾਨ ਆਗੂਆਂ ਰਾਹੀਂ ਆਪਣੀਆਂ ਸ਼ਿਕਾਇਤਾਂ ਸ੍ਰੀ ਦਵਿੰਦਰ ਸਿੰਘ ਕਕੋਂ, ਜਗਤਾਰ ਸਿੰਘ ਭਿੰਡਰ ਅਤੇ ਹਰਬੰਸ ਸਿੰਘ ਸੰਘਾ ਨੂੰ ਪਹੁੰਚਾ ਦੇਣ ਤਾਂ ਕਿ ਉੱਚ ਅਧਿਕਾਰੀਆਂ ਨਾਲ ਗੱਲ ਬਾਤ ਕਰਕੇ ਉਹਨਾਂ ਦੀ ਪੇਮੈਂਟ ਦੇ ਮਸਲੇ ਹੱਲ ਕਰਵਾਏ ਜਾ ਸਕਣ।