ਹਿਊਮਨ ਰਾਈਟ ਸੇਫਟੀ ਟਰੱਸਟ ਨੇ ਤੀਜੀ ਵਰ੍ਹੇਗੰਢ ਮਨਾਈ
ਜ਼ੀਰਕਪੁਰ, 28 ਜੂਨ- ਹਿਊਮਨ ਰਾਈਟ ਸੇਫਟੀ ਟਰੱਸਟ ਦੇ ਤਿੰਨ ਸਾਲ ਪੂਰੇ ਹੋਣ ਮੌਕੇ ਟਰੱਸਟ ਦੇ ਚੇਅਰਪਰਸਨ ਸਰਿਤਾ ਮਲਿਕ ਦੀ ਅਗਵਾਈ ਹੇਠ ਬਿਰਧ ਆਸ਼ਰਮ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਯੂ.ਪੀ. ਅਤੇ ਹੋਰ ਰਾਜਾਂ ਤੋਂ ਪਹੁੰਚੇ ਮੈਂਬਰਾਂ ਵੱਲੋਂ ਸ਼ਮੂਲੀਅਤ ਕਰਦਿਆਂ ਬਜ਼ੁਰਗਾਂ ਨਾਲ ਸਮਾਂ ਬਤੀਤ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਰਿਤਾ ਮਲਿਕ ਨੇ ਕਿਹਾ ਕਿ ਮੈਂਬਰਾਂ ਵੱਲੋਂ ਅੱਜ ਟਰੱਸਟ ਦੀ ਤੀਜੀ ਵਰ੍ਹੇਗੰਢ ਮਨਾਈ ਗਈ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਮੈਂਬਰਾਂ ਨੇ ਇੱਕ ਮੀਟਿੰਗ ਵਿੱਚ ਸਲਾਹ ਕੀਤੀ ਸੀ ਕਿ ਇਸ ਵਾਰ ਟਰੱਸਟ ਦੇ ਤਿੰਨ ਸਾਲ ਪੂਰੇ ਹੋਣ ਦੀ ਖੁਸ਼ੀ ਬਜ਼ੁਰਗਾਂ ਦੇ ਨਾਲ ਮਨਾਈ ਜਾਵੇ ਅਤੇ ਆਪਣੀ ਜ਼ਿੰਦਗੀ ਦੇ ਚੰਗੇ ਪਲਾਂ ਨੂੰ ਸਾਂਝਾ ਕੀਤਾ ਜਾਵੇ।
ਇਸ ਮੌਕੇ ਦੀਪਾਂਸ਼ੂ ਮਲਿਕ, ਮੈਡਮ ਬੇਲਾ ਮੋਦੀ, ਭਾਵਨਾ ਚੌਧਰੀ, ਲਲਿਤ ਕਪੂਰ, ਸਵੀਟੀ ਕਪੂਰ, ਸੁਨੀਲ ਸ਼ਰਮਾ, ਪ੍ਰਵੀਨ, ਸੋਨੂ ਸੇਠੀ, ਨਵੀਨ ਸਾਗਵਾਨ ਅਤੇ ਹੋਰ ਮੈਂਬਰ ਹਾਜ਼ਰ ਸਨ।