ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਅੱਜ
ਨਵਾਂਸ਼ਹਿਰ : ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਡਿਸਪੈਂਸਰੀ ਅਤੇ ਕੇਅਰ ਸੈਂਟਰ ਚੰਡੀਗੜ੍ਹ ਰੋਡ ਵਿਖੇ ਅੱਜ (ਮਿਤੀ 10 ਨਵੰਬਰ 2024 ਦਿਨ ਐਤਵਾਰ ਨੂੰ) ਸਵੇਰੇ 09:00 ਵਜੇ ਤੋਂ ਅਰੰਭ ਹੋਵੇਗਾ। ਲੋੜਵੰਦ ਮਰੀਜਾਂ ਇਸ ਤੋਂ ਪਹਿਲਾਂ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਇਹ ਜਾਣਕਾਰੀ ਦਿੰਦਿਆਂ ਹੋਇਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਅਪਰੇਸ਼ਨ ਯੋਗ ਪਾਏ ਗਏ ਮਰੀਜਾਂ ਦੇ ਅਪਰੇਸ਼ਨ ਉਸ ਤੋਂ ਅਗਲੇ ਦਿਨ ਮਨਦੀਪ ਆਈ ਹਸਪਤਾਲ ਨਵਾਂਸ਼ਹਿਰ ਵਿਖੇ ਅਰੰਭ ਕੀਤੇ ਜਾਣਗੇ। ਅੱਖਾਂ ਦੀ ਜਾਂਚ ਦੌਰਾਨ ਲੋੜਵੰਦ ਮਰੀਜਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਕੈਂਪ ਦੀ ਸੇਵਾ ਯੂ ਕੇ ਨਿਵਾਸੀ ਸਮੂਹ ਢੇਸੀ ਪਰਿਵਾਰ ਅਲੀਪੁਰ ਵਾਲਿਆਂ ਵਲੋਂ ਕੀਤੀ ਜਾਵੇਗੀ ਅਤੇ ਇਸ ਦਾ ਅਰੰਭ ਗੁਰੂ ਚਰਨਾਂ ਵਿਚ ਅਰਦਾਸ ਕਰਨ ਨਾਲ ਕੀਤਾ ਜਾਵੇਗਾ।
ਅਰਦਾਸ ਉਪਰੰਤ ਇਸ ਕੈਂਪ ਦਾ ਉਦਘਟਾਨ ਸ੍ਰੀ ਸੁਮਿਤ ਚੌਧਰੀ ਡਾਇਰੈਕਟਰ ਆਫ ਐਮ ਆਰ ਇੰਸਟੀਚਿਊਟੇਸ਼ਨ ਅਤੇ ਪ੍ਰਦੀਪ ਸੁਧੇੜਾ ਬੀ ਕੇ ਪ੍ਰਿੰਸ ਜਿਊਲਰਜ ਵਾਲਿਆਂ ਵਲੋਂ ਸੰਯੁਕਤ ਰੂਪ ਵਿਚ ਕੀਤਾ ਜਾਵੇਗਾ। ਉਦਘਾਟਨ ਉਪਰੰਤ ਸਥਾਨਕ ਮਨਦੀਪ ਆਈ ਹਸਪਤਾਲ ਦੀ ਟੀਮ ਡਾ: ਮਨਦੀਪ ਕੌਰ ਦੀ ਅਗਵਾਈ ਹੇਠ ਮਰੀਜਾਂ ਦੀ ਜਾਂਚ ਕਰੇਗੀ ਅਤੇ ਲੋੜ ਅਨੁਸਾਰ ਮਰੀਜਾਂ ਨੂੰ ਐਨਕਾਂ ਦੇ ਨੰਬਰ ਵੀ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜਾਂ ਦੀ ਰਜਿਸਟ੍ਰੇਸ਼ਨ ਸਵੇਰੇ 08:00 ਵਜੇ ਤੋਂ ਅਰੰਭ ਹੋਵੇਗੀ ਅਤੇ ਜਿਹੜੇ ਮਰੀਜ ਕੀਰਤਨ ਦਰਬਾਰ ਦੌਰਾਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਚੁੱਕੇ ਹਨ, ਉਨ੍ਹਾਂ ਦੀ ਜਾਂਚ ਪਹਿਲ ਦੇ ਅਧਾਰ ਤੇ ਹੋਵੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਦੀਦਾਰ ਸਿੰਘ ਸੇਵਾਮੁਕਤ ਡੀ ਐਸ ਪੀ, ਜਗਜੀਤ ਸਿੰਘ, ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਜਸਵਿੰਦਰ ਸਿੰਘ ਸੈਣੀ, ਜਗਜੀਤ ਸਿੰਘ ਬਾਟਾ, ਗਿਆਨ ਸਿੰਘ, ਮਨਮੋਹਨ ਸਿੰਘ, ਅਤੇ ਦਲਜੀਤ ਸਿੰਘ ਬਡਵਾਲ ਵੀ ਮੌਜੂਦ ਸਨ ।