ਜ਼ੀਰਕਪੁਰ ਵਿਖੇ ਯੋਗਾ ਟ੍ਰੇਨਰ ਊਸ਼ਾ ਵੱਲੋਂ ਰੋਜ਼ਾਨਾ ਲਗਾਈਆ ਜਾ ਰਹੀਆਂ ਹਨ 6 ਯੋਗਸ਼ਾਲਾਵਾਂ- ਐੱਸ. ਡੀ. ਐੱਮ ਅਮਿਤ ਗੁਪਤਾ

ਜ਼ੀਰਕਪੁਰ/ਐੱਸ ਏ ਐੱਸ ਨਗਰ, 07 ਨਵੰਬਰ,2024: ਭਗਵੰਤ ਮਾਨ ਸਰਕਾਰ ਦੀ ਪਹਿਲਕਦਮੀ ਤਹਿਤ ਸੀ ਐਮ ਦੀ ਯੋਗਸ਼ਾਲਾ ਤਹਿਤ ਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਜ਼ੀਰਕਪੁਰ ਇਲਾਕੇ ਦੇ ਵਸਨੀਕਾਂ ਦੀ ਜੀਵਨ ਸ਼ੈਲੀ 'ਚ ਜ਼ਬਰਦਸਤ ਤਬਦੀਲੀ ਲਿਆ ਰਹੀਆਂ ਹਨ। ਯੋਗਾ ਟ੍ਰੇਨਰ ਊਸ਼ਾ ਨੇ ਦੱਸਿਆ ਕਿ ਲੋਕ ਯੋਗ ਆਸਣਾਂ ਨਾਲ ਆਰਾਮ ਮਹਿਸੂਸ ਕਰਦੇ ਹਨ ਅਤੇ ਰੋਜ਼ਾਨਾ ਯੋਗਾ ਕਰਕੇ ਆਪਣੀਆਂ ਪੁਰਾਣੀਆਂ ਬਿਮਾਰੀਆਂ ਜਿਵੇਂ ਕਿ ਕਮਰ ਦਰਦ, ਬੈਠਣ ਸੰਬੰਧੀ ਸਮੱਸਿਆਵਾਂ, ਔਰਤਾਂ ਨਾਲ ਸਬੰਧਤ ਸਮੱਸਿਆਵਾਂ, ਹਾਈ ਬੀ ਪੀ ਅਤੇ ਬਲੱਡ ਸ਼ੂਗਰ ਤੋਂ ਛੁਟਕਾਰਾ ਪਾ ਰਹੇ ਹਨ।

    ਐੱਸ. ਡੀ. ਐੱਮ ਅਮਿਤ ਗੁਪਤਾ ਨੇ ਦੱਸਿਆ ਕਿ ਜ਼ੀਰਕਪੁਰ ਵਿਖੇ ਯੋਗਾ ਟ੍ਰੇਨਰ ਊਸ਼ਾ ਵੱਲੋਂ ਇੱਕ ਦਿਨ ਵਿੱਚ ਛੇ ਕਲਾਸਾਂ ਲਾਈਆਂ ਜਾਂਦੀਆਂ ਹਨ। ਪਹਿਲੀ ਕਲਾਸ ਗੁਰੂ ਗੋਬਿੰਦ ਸਿੰਘ ਨਗਰ ਢਕੋਲੀ,ਜ਼ੀਰਕਪੁਰ ਵਿਖੇ ਸਵੇਰੇ 5 ਤੋਂ 6 ਵਜੇ ਤੱਕ, ਦੂਸਰੀ ਕਲਾਸ  ਗੋਲਡਨ ਸੈੱਡ ਅਪਾਰਟਮੈਂਟ ਗਾਜੀਪੁਰ ਵਿਖੇ ਸਵੇਰੇ 6.20 ਤੋਂ 7.20 ਵਜੇ ਤੱਕ, ਤੀਸਰੀ ਕਲਾਸ ਉਸੇ ਜਗ੍ਹਾ ਹੀ  ਸਵੇਰੇ 8.15 ਤੋਂ 9.15 ਵਜੇ ਤੱਕ, ਚੌਥੀ ਕਲਾਸ ਸ਼ਾਲੀਮਾਰ ਇੰਨਕਲੇਵ, ਢਕੋਲੀ, ਜ਼ੀਰਕਪੁਰ ਵਿਖੇ  ਵਿਖੇ ਸਵੇਰੇ 10.30 ਤੋਂ 11.30 ਵਜੇ ਤੱਕ, ਪੰਜਵੀਂ ਕਲਾਸ ਵੰਧਾਵਾ ਨਗਰ ਬਲਟਾਣਾ, ਜ਼ੀਰਕਪੁਰ ਵਿਖੇ ਬਾਅਦ ਦੁਪਹਿਰ 4.00 ਤੋਂ 5.00 ਵਜੇ ਤੱਕ ਅਤੇ ਦਿਨ ਦੀ ਆਖਰੀ/ਛੇਵੀਂ ਕਲਾਸ ਪਾਈਨ ਹੋਮਜ਼, ਢਕੋਲੀ, ਜ਼ੀਰਕਪੁਰ ਵਿਖੇ ਸ਼ਾਮ 5.30 ਤੋਂ 6.30 ਵਜੇ ਤੱਕ ਲਾਈ ਜਾਂਦੀ ਹੈ।
     ਟ੍ਰੇਨਰ ਵੱਲੋਂ ਅੱਗੇ ਦੱਸਿਆ ਗਿਆ ਕਿ ਲਗਭਗ 150 ਭਾਗੀਦਾਰ ਰੋਜ਼ਾਨਾ ਸਵੇਰੇ ਤੋਂ ਸ਼ਾਮ ਤੱਕ ਵੱਖ-ਵੱਖ ਯੋਗਸ਼ਾਲਾਵਾਂ ਵਿੱਚ ਆਪਣੇ ਢੁਕਵੇਂ ਸਮੇਂ ਅਨੁਸਾਰ ਕਲਾਸਾਂ ਵਿੱਚ ਸ਼ਾਮਲ ਹੁੰਦੇ ਹਨ। ਉਸਨੇ ਕਿਹਾ ਕਿ ਭਾਗੀਦਾਰਾਂ ਨੇ ਕਲਾਸਾਂ ਵਿੱਚ ਯੋਗਾ ਆਸਣ ਕਰਨ ਤੋਂ ਬਾਅਦ ਸਿਹਤ ਸਮੱਸਿਆਵਾਂ ਵਿੱਚ ਸੁਧਾਰ ਮਹਿਸੂਸ ਕਰਕੇ ਚੰਗੀ ਫੀਡਬੈਕ ਦਿੱਤੀ ਹੈ, ਜਿਨ੍ਹਾਂ ਦਾ ਕਿ ਉਨ੍ਹਾਂ ਨੂੰ ਰੋਜ਼ਾਨਾ ਸਾਹਮਣਾ ਕਰਨਾ ਪੈਂਦਾ ਸੀ। 
ਇਨ੍ਹਾਂ ਕਲਾਸਾਂ ਚ ਸ਼ਾਮਿਲ ਪ੍ਰੇਮ ਤੇ ਆਸ਼ਾ ਨੇ ਗੋਡਿਆਂ ਦੇ ਦਰਦ ਦੀ ਸਮੱਸਿਆ ਤੋਂ ਨਿਜਾਤ ਪਾਈ ਹੈ। ਦੀਪਾ ਅਤੇ ਸ਼ੈਲੀ ਵੱਲੋਂ ਸਰਵਾਈਕਲ ਤੋਂ ਅਤੇ ਪ੍ਰਿਯੰਕਾ ਵੱਲੋਂ ਸ਼ੂਗਰ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਹੈ। ਇਨ੍ਹਾਂ ਭਾਗੀਦਾਰਾਂ ਨੇ ਯੋਗਾ ਕਲਾਸਾਂ ਦਾ ਧੰਨਵਾਦ ਕੀਤਾ ਜੋ ਉਨ੍ਹਾਂ ਨੂੰ ਸਿਹਤਮੰਦ ਅਤੇ ਬੇਹਤਰੀਨ ਜੀਵਨ ਪ੍ਰਦਾਨ ਕਰਨ ਚ ਮਦਦਗਾਰ ਹੋਈਆਂ।
     ਊਸ਼ਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਸੀਐਮ ਦੀ ਯੋਗਸ਼ਾਲਾ ਪੋਰਟਲ 'ਤੇ ਆਪਣੇ ਆਪ ਨੂੰ ਰਜਿਸਟਰ ਕਰਕੇ ਯੋਗਾ ਕਲਾਸਾਂ ਵਿੱਚ ਸ਼ਾਮਲ ਹੋ ਸਕਦਾ ਹੈ ਅਤੇ ਇੱਕ ਸਮਰਪਿਤ ਸਮੇਂ ਤੋਂ ਇਲਾਵਾ ਕਲਾਸ ਵਿੱਚ ਸ਼ਾਮਲ ਹੋਣ ਲਈ ਕੋਈ ਫੀਸ ਨਹੀਂ ਹੈ।