ਮਾਣ ਭੱਤਾ ਵਰਕਰਾਂ ਵਲੋ ਚੱਬੇਵਾਲ ਵਿਖੇ ਕੀਤੀ ਜਾ ਰਹੀ ਰੈਲੀ ਲਈ ਮਿਡ ਡੇ ਮੀਲ ਵਰਕਰਾਂ ਵਲੋਂ ਮੀਟਿੰਗ
ਗੜਸ਼ੰਕਰ - 6 ਨਵੰਬਰ - ਅੱਜ ਇਥੋ ਅੱਠ ਕਿਲੋਮੀਟਰ ਦੂਰ ਕਸਬਾ ਸਮੁੰਦੜਾ ਵਿਖੇ ਚੱਬੇਵਾਲ ਜਿਮਨੀ ਚੋਣ ਵਿੱਚ ਮਾਣ ਭੱਤਾ ਵਰਕਰਾਂ ਵੱਲੋਂ10 ਨਵੰਬਰ ਨੂੰ ਕੀਤੀ ਜਾ ਰਹੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਮਿਡ ਡੇ ਮੀਲ ਵਰਕਰਾਂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਬਲਜੀਤ ਕੌਰ ਅਤੇ ਇੰਦਰਜੀਤ ਕੌਰ ਨੇ ਕਿਹਾ ਪੰਜਾਬ ਸਰਕਾਰ ਮਾਣ ਪੱਤੇ ਤੇ ਕੰਮ ਰਹੇ ਕੰਮ ਕਰ ਰਹੀਆ ਵਰਕਰਾਂ ਨਾਲ ਮਤਰੇਈ ਵਾਲਾ ਸਲੂਕ ਕਰ ਰਹੀ ਹੈ ਅਤੇ ਉਹਨਾਂ ਦੀਆਂ ਅਹਿਮ ਮੰਗਾਂ ਜੋ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਕਰਨ ਤੋਂ ਟਾਲਾ ਵੱਟ ਰਹੀ ਹੈ।

ਉਹਨਾਂ ਕਿਹਾ ਕਿ ਮਿਡ ਡੇ ਮੀਲ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ਸਿਰਫ ਤਨਖਾਹ ਤੇ ਰੂਪ ਵਿੱਚ 2500 ਤੋਂ 3000 ਮਿਲਦਾ ਹੈ ਜਿਸ ਨਾਲ ਅਜੋਕੇ ਮਹਿੰਗਾਈ ਦੇ ਸਮੇਂ ਵਿੱਚ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਉਹਨਾਂ ਮੰਗ ਕੀਤੀ ਕਿ ਵਰਕਰਾਂ ਨੂੰ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਹੇਠ ਲਿਆਕੇ ਘੱਟੋ ਘੱਟ ਤਨਖਾਹ 18000/- ਰੁਪਏ ਫਿਕਸ ਕੀਤੀ ਜਾਵੇ। ਇਸ ਸਮੇਂ ਡੀ ਐਮ ਐਫ ਆਗੂ ਮੁਕੇਸ਼ ਕੁਮਾਰ ਦੱਸਿਆ ਕਿ ਮਿਡ-ਡੇ-ਮੀਲ ਕੁੱਕ ਵਰਕਰ ਦੀ ਮੌਤ ਹੋਣ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਹੀ ਨੌਕਰੀ ਲਈ ਪਹਿਲ ਦਿੱਤੀ ਜਾਵੇ।ਮਿਡ-ਡੇ-ਮੀਲ ਅਤੇ ਪਾਰਟ ਵਾਈਮ ਸਫਾਈ ਵਰਕਰਾਂ ਨੂੰ ਈ.ਐਸ.ਆਈ. ਸਹੂਲਤ ਦਿੱਤੀ ਜਾਵੇ ਅਤੇ ਈ.ਪੀ.ਐਫ ਕੱਟਿਆ ਜਾਵੇ।
ਮਿਡ-ਡੇ-ਮੀਲ ਵਰਕਰਾਂ ਨੂੰ ਗਰਮ ਅਤੇ ਠੰਡੀ ਵਰਦੀ ਦਿੱਤੀ ਜਾਵੇ ਅਤੇ ਅੱਠਵੀਂ ਪਾਸ ਵਰਕਰਾਂ ਨੂੰ ਦਰਜਾ-4 ਕਰਮਚਾਰੀਆਂ ਦੀਆਂ ਖਾਲੀ ਪਈਆਂ ਪੋਸਟਾਂ ਤੇ ਨਿਯੁਕਤ ਕੀਤਾ ਜਾਵੇ।ਮਿਡ-ਡੇ- ਮੀਲ ਵਰਕਰਾਂ ਕੋਲੋ ਖਾਣਾ ਬਣਾਉਣ ਤੋਂ ਬਗੈਰ ਹੋਰ ਕੰਮ ਲੈਣੇ ਬੰਦ ਕੀਤੇ ਜਾਣ ਅਤੇ ਹਰੇਕ ਸਕੂਲ ਵਿੱਚ ਘੱਟੋ-ਘੱਟ ਇੱਕ ਸਫਾਈ ਵਰਕਰ ਨਿਯੁਕਤ ਕੀਤੀ ਜਾਵੇ,
ਮਿਡ-ਡੇ-ਮੀਲ ਵਰਕਰਾਂ ਨੂੰ ਹਰ ਸਾਲ 10 ਮੈਡੀਕਲ ਛੁੱਟੀਆਂ ਅਤੇ ਛੇ ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਵੇ।
ਮਿਡ-ਡੇ-ਮੀਲ ਵਰਕਰਾਂ ਦਾ ਘੱਟੋ-ਘੱਟ 5 ਲੱਖ ਰੁਪਏ ਦਾ ਮੁਫਤ ਬੀਮਾ ਕੀਤਾ ਜਾਵੇ। ਦੁਰਘਟਨਾਂ ਹੋ ਜਾਣ ਦੀ ਸੂਰਤ ਵਿੱਚ ਇਲਾਜ ਦਾ ਮੁਕੰਮਲ ਖਰਚਾ ਸਰਕਾਰੀ ਤੌਰ ਤੇ ਅਤੇ ਜਾਨੀ ਨੁਕਸਾਨ ਹੋ ਜਾਣ ਦੀ ਸੂਰਤ ਵਿੱਚ ਰੈਗੂਲਰ ਮੁਲਾਜ਼ਮਾਂ ਵਾਂਗ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਮਿਡ ਡੇ ਮੀਲ ਵਰਕਰਾਂ ਰਾਜ ਰਾਣੀ,ਕ੍ਰਿਸ਼ਨਾ ਦੇਵੀ,ਮਨਜੀਤ ਕੌਰ, ਆਂਗਨਵਾੜੀ ਵਰਕਰ ਕਮਲਜੀਤ ਕੌਰ ,ਵਿਦਿਆ ਅਤੇ ਜਸਵੀਰ ਕੌਰ,ਮੈਡਮ ਖੁਸ਼ਵਿੰਦਰ ਕੌਰ ਅਤੇ ਸੁਰਿੰਦਰ ਕੁਮਾਰ ਆਦਿ ਹਾਜਰ ਸਨ।