ਖ਼ਾਲਸਾ ਕਾਲਜ ਦੀ ਪੰਜਾਬ ਸਟਾਇਲ ਕਬੱਡੀ ਟੀਮ ਵਲੋਂ ਪੰਜਾਬ ’ਵਰਸਿਟੀ ਚੋਂ ਤੀਜਾ ਸਥਾਨ ਹਾਸਿਲ

ਗੜ੍ਹਸ਼ੰਕਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੀ ਲੜਕਿਆਂ ਦੀ ਪੰਜਾਬ ਸਟਾਇਲ ਕਬੱਡੀ ਟੀਮ ਨੇ ਪੰਜਾਬ ਯੂਨੀਵਰਸਿਟੀ ਦੇ ਇੰਟਰ ਕਾਲਜ ਕਬੱਡੀ ਮੁਕਾਬਲਿਆਂ ’ਚ ਤੀਜਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।

ਕਬੱਡੀ ਟੀਮ ਦਾ ਕਾਲਜ ਪਹੁੰਚਣ ’ਤੇ ਪਿ੍ੰਸੀਪਲ ਡਾ. ਅਮਨਦੀਪ ਹੀਰਾ ਤੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਖਿਡਾਰੀਆਂ ਨੂੰ ਚੰਗੀ ਕਾਰਗੁਜ਼ਾਰੀ ਲਈ ਹੱਲਾਸ਼ੇਰੀ ਦਿੱਤੀ ਤੇ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਾਲਜ ਸਪੋਰਟਸ ਕਮੇਟੀ ਦੇ ਕਨਵੀਨਰ ਡਾ. ਅਰਵਿੰਦਰ ਸਿੰਘ ਅਰੋੜਾ ਅਤੇ ਬਾਕੀ ਕਮੇਟੀ ਮੈਂਬਰਾਂ ਨੂੰ ਚੰਗੀ ਕਾਰਗੁਜ਼ਾਰੀ ਲਈ ਵਧਾਈ ਦਿੱਤੀ।
 ਇਸ ਮੌਕੇ ਪ੍ਰੋ. ਲਖਵਿੰਦਰਜੀਤ ਕੌਰ, ਪ੍ਰੋ. ਕੰਵਰ ਕੁਲਵੰਤ ਸਿੰਘ, ਡਾ. ਅਰਵਿੰਦਰ ਸਿੰਘ ਅਰੋੜਾ, ਡਾ. ਹਰਵਿੰਦਰ ਕੌਰ, ਡਾ. ਅਰਵਿੰਦਰ ਕੌਰ, ਪ੍ਰੋ. ਰੇਖਾ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਹੋਏ।