ਡੀ. ਬੀ. ਯੂ.ਦੇ ਸਕੂਲ ਆਫ ਨਰਸਿੰਗ ਨੇ ਕੀਤਾ ਗ੍ਰੈਂਡ ਫਰੈਸ਼ਰ ਪਾਰਟੀ ਦਾ ਆਯੋਜਨ

ਮੰਡੀ ਗੋਬਿੰਦਗੜ੍ਹ, 23 ਦਸੰਬਰ- ਦੇਸ਼ ਭਗਤ ਯੂਨੀਵਰਸਿਟੀ (ਡੀ ਬੀ ਯੂ) ਦੇ ਸਕੂਲ ਆਫ਼ ਨਰਸਿੰਗ ਨੇ ਬੀ.ਐਸਸੀ ਨਰਸਿੰਗ (1 ਸਮੈਸਟਰ) ਅਤੇ ਜੀਐਨਐਮ (ਪਹਿਲੇ ਸਾਲ) ਦੇ ਵਿਦਿਆਰਥੀਆਂ ਦੇ ਨਵੇਂ ਬੈਚਾਂ ਦਾ ਨਿੱਘਾ ਸਵਾਗਤ ਕਰਨ ਲਈ “ਫਰੈਸ਼ਰ ਪਾਰਟੀ” ਦਾ ਆਯੋਜਨ ਕੀਤਾ। ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਡਾ. ਪੁਨੀਤ ਗਿਰਧਰ, ਪੀਐਨਆਰਸੀ ਮੋਹਾਲੀ ਦੇ ਰਜਿਸਟਰਾਰ , ਡਾ: ਅਨੂ ਗਿਰਧਰ, ਨੈਸ਼ਨਲ ਡੈਂਟਲ ਕਾਲਜ, ਡੇਰਾਬੱਸੀ ਦੇ ਪ੍ਰੋਫੈਸਰ ਸ਼ਾਮਲ ਸਨ।

ਇਸ ਦੌਰਾਨ ਹੋਰ ਪ੍ਰਮੁੱਖ ਹਾਜ਼ਰੀਨ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ: ਸੰਦੀਪ ਸਿੰਘ, ਵਾਈਸ ਪ੍ਰੈਜ਼ੀਡੈਂਟ ਡਾ: ਹਰਸ਼ ਸਦਰਵਤੀ ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਨਾਲ ਹੋਈ। ਸਕੂਲ ਆਫ ਨਰਸਿੰਗ ਦੇ ਪ੍ਰਿੰਸੀਪਲ ਪ੍ਰੋ.(ਡਾ.) ਲਵਸੰਪੂੁਰਨਜੋਤ ਕੌਰ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਡਾ: ਪੁਨੀਤ ਗਿਰਧਰ ਅਤੇ ਡਾ: ਅਨੂ ਗਿਰਧਰ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਕੰਮਾਂ ਵਿਚ ਅਡੋਲ ਰਹਿਣ ਅਤੇ ਉੱਤਮਤਾ ਲਈ ਯਤਨਸ਼ੀਲ ਰਹਿਣ ਦੀ ਪ੍ਰੇਰਨਾ ਦਿੱਤੀ। 
ਚਾਂਸਲਰ ਡਾ. ਜ਼ੋਰਾ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਅਸ਼ੀਰਵਾਦ ਦਿੱਤਾ ਅਤੇ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਨਿੱਜੀ ਵਿਕਾਸ ਵਿੱਚ ਯੂਨੀਵਰਸਿਟੀ ਦੇ ਅਟੁੱਟ ਸਹਿਯੋਗ ਦਾ ਭਰੋਸਾ ਦੁਆਇਆ। ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪੇਸ਼ਕਾਰੀਆਂ ਭੰਗੜਾ, ਗਿੱਧਾ ਆਦਿ ਦਾ ਕਮਾਲ  ਦਾ ਪ੍ਰਦਰਸ਼ਨ ਕੀਤਾ ਗਿਆ।
ਵਾਗੀਸ਼ ਅਤੇ ਜਸ਼ਨਦੀਪ ਨੂੰ ਮਿਸਟਰ ਫਰੈਸ਼ਰ ਵਜੋਂ, ਜਦਕਿ ਗੁਨੀਤ ਅਤੇ ਦੀਪਿਕਾ ਨੂੰ ਮਿਸ ਫਰੈਸ਼ਰ ਦਾ ਤਾਜ ਪਹਿਨਾਇਆ ਗਿਆ। ਰਾਹੁਲ ਅਤੇ ਅਜੈਵੀਰ ਨੂੰ ਮਿਸਟਰ ਪ੍ਰਸਨੈਲਿਟੀ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਮਾਈਸ਼ਾ, ਜਤਿੰਦਰ ਅਤੇ ਗੁਰਵੀਨ ਨੇ ਮਿਸ ਚਾਰਮਿੰਗ ਦਾ ਖਿਤਾਬ ਹਾਸਲ ਕੀਤਾ।ਮਿਸ ਬਿਊਟੀਫੁੱਲ ਕੈਟਾਗਰੀ ਵਿੱਚ ਅਭਿਸਰੁਤੀ ਅਤੇ ਏਕਮਪ੍ਰੀਤ ਸਨ। ਇਸ ਦੌਰਾਨ ਵਿਸ਼ਾਲ ਅਤੇ ਭਾਵੇਸ਼ ਨੂੰ ਮਿਸਟਰ ਹੈਂਡਸਮ ਦਾ ਤਾਜ ਪਹਿਨਾਇਆ ਗਿਆ। ਸਕੂਲ ਆਫ ਨਰਸਿੰਗ ਦੇ ਐਚ.ਓ.ਡੀ ਡਾ. ਪ੍ਰਭਜੋਤ ਸਿੰਘ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਮਹਿਮਾਨਾਂ, ਪਤਵੰਤਿਆਂ, ਫੈਕਲਟੀ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।